ਲੁਧਿਆਣਾ: ਸੂਬੇ ਵਿੱਚ ਹੁਣ ਆਨਲਾਇਨ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੂੰ ਜਾਅਲੀ ਲਿੰਕ ਭੇਜ ਕੇ ਉਨ੍ਹਾਂ ਬੈਂਕ ਖਾਤੇ ਖਾਲੀ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਿਜਲੀ ਦਾ ਬਿੱਲ ਭਰਨ ਨੂੰ ਲੈ ਕੇ ਲੋਕਾਂ ਨਾਲ ਠੱਗੀ ਵੱਜੀ ਹੈ। ਠੱਗੀ ਦੇ ਸ਼ਿਕਾਰ ਲੋਕਾਂ ਵੱਲੋਂ ਲੁਧਿਆਣਾ ਸਾਇਬਰ ਸੈੱਲ ਵਿੱਚ ਇਸਦੀ ਸ਼ਿਕਾਇਤ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸਾਇਬਰ ਸੈੱਲ ਦੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਦਾ ਬਿੱਲ ਭਰਨ ਨੂੰ ਲੈ ਕੇ ਤਾਜ਼ਾ 4 ਮਾਮਲੇ ਲੁਧਿਆਣਾ ਵਿੱਚ ਸਾਹਮਣੇ ਆਏ ਹਨ । ਉਨ੍ਹਾਂ ਦੱਸਿਆ ਕਿ ਭੇਜੇ ਗਏ ਲਿੰਕ ਦੇ ਜ਼ਰੀਏ ਇੰਨ੍ਹਾਂ ਲੋਕਾਂ ਵੱਲੋਂ ਅਦਾਇਗੀ ਕੀਤੀ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਚੱਲਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ।