ਪੰਜਾਬ

punjab

ETV Bharat / state

ਬੇਅਦਬੀ ਮਾਮਲੇ 'ਚ ਘਰਵਾਲੀ ਦਾ ਘਰਵਾਲੇ ਤੇ ਇਲਜ਼ਾਮ - ਸ਼ਰਾਬ

ਲੁਧਿਆਣਾ ਦੇ ਗਿੱਲ ਹਲਕੇ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸ਼ਰਾਬੀ ਘਰ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਿਆ ਸੀ। ਜਿਸ ਨੂੰ ਉਸਦੀ ਘਰਵਾਲੀ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਬੇਅਦਬੀ ਮਾਮਲੇ 'ਚ ਘਰਵਾਲੀ ਦਾ ਘਰਵਾਲੇ ਤੇ ਇਲਜ਼ਾਮ
ਬੇਅਦਬੀ ਮਾਮਲੇ 'ਚ ਘਰਵਾਲੀ ਦਾ ਘਰਵਾਲੇ ਤੇ ਇਲਜ਼ਾਮ

By

Published : Jul 31, 2021, 2:10 PM IST

ਲੁਧਿਆਣਾ: ਲੁਧਿਆਣਾ ਦੇ ਗਿੱਲ ਹਲਕੇ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸ਼ਰਾਬੀ ਘਰ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਿਆ ਸੀ। ਜਿਸ ਨੂੰ ਉਸਦੀ ਘਰਵਾਲੀ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ADCP ਜਸਕਰਨ ਤੇਜਾ ਨੇ ਦੱਸਿਆ ਕਿ ਬਾਵਾ ਨਾਂ ਦਾ ਵਿਅਕਤੀ ਜਿਸ ਵੱਲੋਂ ਤਿੰਨ-ਚਾਰ ਸਾਲ ਪਹਿਲਾਂ ਵੀ ਬੇਅਦਬੀ ਕੀਤੀ ਗਈ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਉਂਕੀ ਉਹ ਘਰ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਾ ਸੀ ਅਤੇ ਬੇਅਦਬੀ ਦੀ ਫ਼ਰਾਕ ਵਿੱਚ ਸੀ ਪਰ ਉਸਦੀ ਘਰਵਾਲੀ ਵੱਲੋਂ ਲੋਕਾਂ ਦੀ ਮਦਦ ਨਾਲ ਉਸਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ।

ਜਿਸ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਬਾਵਾ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕੀ ਉਸਦਾ ਪਤੀ ਨਸ਼ੇ ਦੀ ਹਾਲਤ ਵਿੱਚ ਸੀ ਬੇਸ਼ੱਕ ਉਹ ਨੇ ਗੁਟਕਾ ਸਾਹਿਬ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ ਸੀ ਅਤੇ ਉਹ ਗੁਰੂ ਸਾਹਿਬ ਨੂੰ ਮੰਨਣ ਵਾਲੇ ਹਨ ਅਤੇ ਕਦੇ ਵੀ ਬੇਅਦਬੀ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਘਰ ਵਿੱਚ ਪਿਆ ਗੁਟਕਾ ਸਾਹਿਬ ਵੀ ਦਿਖਾਇਆ ਅਤੇ ਕਿਹਾ ਕਿ ਕਦੇ ਵੀ ਗੁਰੂ ਦੀ ਬੇਅਦਬੀ ਨਹੀਂ ਹੋਣ ਦੇਣਗੇ।

ਇਹ ਵੀ ਪੜੋ:80 ਸਾਲਾ ਬਜ਼ੁਰਗ ਮਹਿਲਾ ਨੂੰ ਵੇਖ ਆ ਜਾਵੇਗਾ ਰੋਣਾ!

ABOUT THE AUTHOR

...view details