ਪੰਜਾਬ

punjab

ETV Bharat / state

ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ, ਦੇਖੋ ਗੁੰਡਾਗਰਦੀ ਦਾ ਨੰਗਾ ਨਾਚ - ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ

ਲੁਧਿਆਣਾ ਦੇ ਵਿੱਚ ਗੁੰਡਾਗਰਦੀ (Hooliganism) ਦਾ ਨੰਗਾ-ਨਾਚ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 10 ਦੇ ਕਰੀਬ ਅਣਪਛਾਤੇ ਗੁੁੰਡਿਆਂ ਦੇ ਵੱਲੋਂ ਹੋਟਲ ਮਾਲਕ ਤੇ ਉਸਦੇ ਕਰਿੰਦਿਆਂ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ (Attack with sharp weapons) ਕੀਤਾ ਗਿਆ ਹੈ।

ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ
ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ

By

Published : Aug 11, 2021, 1:06 PM IST

Updated : Aug 11, 2021, 5:39 PM IST

ਲੁਧਿਆਣਾ:ਸੂਬੇ ਦੇ ਵਿੱਚ ਲੁੱਟ ਖੋਹ ਤੇ ਜੁਲਮ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ 10 ਦੇ ਕਰੀਬ ਤੇਜ਼ਧਾਰ ਹਥਿਆਰਬੰਦ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਹੋਟਲ ਮਾਲਕ ਅਤੇ ਉਸਦੇ ਕਰਿੰਦਿਆਂ ਉੱਪਰ ਜਾਨਲੇਵਾ ਹਮਲਾ (Deadly attack) ਕੀਤਾ ਗਿਆ ਹੈ।

ਬਦਮਾਸ਼ਾਂ ਨੇ ਸ਼ਰ੍ਹੇਆਮ ਹੋਟਲ ਮਾਲਕ ’ਤੇ ਕੀਤਾ ਹਮਲਾ

ਇਸ ਹਮਲੇ ਦੇ ਵਿੱਚ ਹੋਟਲ ਤੇ ਉਸਦੇ ਕਰਿੰਦੇ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ। ਇਹ ਘਟਨਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਲੋਕਲ ਬੱਸ ਸਟੈਂਡ ਦੇ ਸਾਹਮਣੇ ਵਾਪਰੀ ਹੈ। ਇਸ ਘਟਨਾ ਦੀਆਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਹੈ। ਪੁਲਿਸ (Police) ਨੇ ਘਟਨਾ ਸਥਾਨ ਉੱਪਰ ਪਹੁੰਚ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮ ਹੋਟਲ ਦੇ ਬਾਹਰ ਕੁਝ ਗਲਤ ਹਰਕਤਾਂ ਕਰ ਰਹੇ ਸਨ ਜਿਸਦੇ ਚੱਲਦੇ ਹੋਟਲ ਮਾਲਕ (Hotel owner) ਦੇ ਵੱਲੋਂ ਉਨ੍ਹਾਂ ਅਜਿਹਾ ਕਰਨ ਤੋਂ ਰੋਕਿਆ ਗਿਆ। ਰੋਕਣ ਦੇ ਚੱਲਦੇ ਹੀ ਮੁਲਜ਼ਮਾਂ ਦੇ ਵੱਲੋਂ ਹੋਟਲ ਮਾਲਕ ਤੇ ਹਮਲਾ ਕਰ ਦਿੱਤਾ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਕਾਰ ਸਮੇਤ ਭਾਜਪਾ ਆਗੂ ਨੂੰ ਜ਼ਿੰਦਾ ਸਾੜਿਆ !

Last Updated : Aug 11, 2021, 5:39 PM IST

ABOUT THE AUTHOR

...view details