ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਕਾਰੋਬਾਰੀਆਂ ਅਤੇ ਸਨਅਤਕਾਰਾਂ (Ludhiana stronghold of business and industrialists) ਦਾ ਗੜ੍ਹ ਮੰਨਿਆਂ ਜਾਂਦਾ ਹੈ,ਪਰ ਅੱਜ ਦੇ ਸਮੇਂ ਵਿੱਚ ਹੋਜ਼ਰੀ ਕਾਰੋਬਾਰੀ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਮੌਸਮ ਦੀ ਮਾਰ ਦੇ ਨਾਲ ਸਰਕਾਰਾਂ ਦੀ ਬੇਰੁਖ਼ੀ ਅਤੇ ਕੋਈ ਸਨਅਤ ਨੀਤੀ ਕਾਰੋਬਾਰੀਆਂ ਦੇ ਹੱਕ ਵਿੱਚ ਨਾ ਬਣਨ ਕਰਕੇ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।
ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਕਾਰੋਬਾਰ ਦੇ ਹਾਲਾਤ ਬੁਰੇ: ਨਿਟਵੀਅਰ ਇੰਡਸਟਰੀ ਦੇ ਪ੍ਰਧਾਨ (President of the Knitwear Industry) ਨੇ ਕਿਹਾ ਕਿ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਹੀ ਸੂਬਿਆਂ ਦੇ ਵਿਚ ਕੰਮਕਾਰ ਠੱਪ ਹੈ ਉਹਨਾਂ ਕਿਹਾ ਕਿ ਕੰਮ ਤੇ 25 ਤੋਂ 50 ਫੀਸਦੀ ਤੱਕ ਦਾ ਅਸਰ ਪਿਆ ਹੈ। ਸਨਅਤਕਾਰਾਂ ਨੇ ਕਿਹਾ ਕਿ ਇਸ ਤੋਂ ਚੰਗੇ ਹਾਲਾਤ ਤਾਂ ਕਰੋਨਾ ਕਾਲ ਦੇ ਦੌਰਾਨ ਅਤੇ ਨੋਟਬੰਦੀ ਦੇ ਦੌਰਾਨ ਸਨ ਘੱਟੋ ਘੱਟ ਕੰਮ ਨਿਕਲਦਾ ਸੀ, ਉਨ੍ਹਾਂ ਕਿਹਾ ਕਿ ਇਸ ਵਕਤ ਟਰੇਡਰ ਨੂੰ 25 ਤੋਂ 30 ਫੀਸਦੀ ਅਤੇ ਮੈਨੂਫੇਕਚਰ ਨੂੰ 40 ਤੋਂ 50 ਫੀਸਦੀ ਦਾ ਨੁਕਸਾਨ ਹੋਇਆ, ਕਾਰੋਬਾਰੀਆਂ ਨੇ ਕਿਹਾ ਕਿ ਸਾਡਾ ਸੀਜ਼ਨ 4 ਤੋਂ 5 ਮਹੀਨਿਆ ਦਾ ਹੀ ਹੁੰਦਾ ਹੈ ਪਰ ਠੰਢ ਲੇਟ ਪੈਣ ਕਰਕੇ ਕੰਮ ਘਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਨਲਾਈਨ ਕਰਕੇ ਵੀ ਕੰਮ (Loss of work by online) ਦਾ ਨੁਕਸਾਨ ਹੋਇਆ ਹੈ।
ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਦੂਜੇ ਸੂਬਿਆਂ ਵੱਲ ਭੱਜੇ ਕਾਰੋਬਾਰੀ: ਲੁਧਿਆਣਾ ਦੇ ਇੰਡਸਟਰੀ ਹੋਰਨਾਂ ਸੂਬਿਆਂ ਦਾ ਰੁਖ਼ ਵੀ ਕਰ ਰਹੀ ਹੈ। ਓਥੇ ਹੀ ਨੌਜਵਾਨ ਕਾਰੋਬਾਰੀਆਂ ਨੇ ਕਿਹਾ ਕਿ ਹੁਣ ਇਸ ਕੰਮ ਚ ਕੋਈ ਭਵਿੱਖ ਨਹੀਂ ਹੈ ਇਹੀ ਕਾਰਨ ਹੈ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ। ਕਾਰੋਬਾਰੀਆਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਵੀ ਕੰਮ ਉੱਤੇ ਪੈ ਰਹੀ ਹੈ ਮਾਰਕੀਟ ਦੇ ਵਿਚ ਕੰਮ ਨਹੀਂ ਹੈ ਅਤੇ ਨਾ ਹੀ ਪੈਸਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਜਦੋਂ ਕਰੋਨਾ ਦਾ ਸਮਾਂ ਸੀ ਉਸ ਵੇਲੇ ਸਾਲੂ ਸਰਕਾਰ ਨੇ ਵਿਆਜ ਦਰਾਂ ਵਿਚ ਕਟੌਤੀ ਕਰਕੇ ਕਾਫੀ ਰਾਹਤ ਦਿੱਤੀ ਸੀ ਪਰ ਹੁਣ ਮੁੜ ਤੋਂ ਵਿਆਜ ਦੀਆਂ ਦਰਾਂ ਵਧਿਆ ਦਿਤੀ ਆ ਗਈਆਂ ਨੇ 9 ਤੋਂ 10 ਫੀਸਦੀ ਤੇ ਵਿਆਜ਼ ਦਰ ਪਹੁੰਚ ਚੁੱਕੀ ਹੈ ਜਿਸ ਕਰਕੇ ਸਾਨੂੰ ਕਾਫੀ ਨੁਕਸਾਨ ਹੋ ਰਿਹਾ ਹੈ
ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਬਾਹਰੋਂ ਨਹੀਂ ਮਿਲ ਰਹੇ ਆਰਡਰ:ਕਾਰੋਬਾਰੀਆਂ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਵੀ ਸਾਨੂੰ ਆਰਡਰ ਨਹੀਂ (No orders from outside states) ਆ ਰਹੇ ਨੇ, ਜਿਸ ਦਾ ਬਹੁਤ ਵੱਡਾ ਕਾਰਨ ਸੂਬੇ ਦੀ ਕਾਨੂੰਨ ਵਿਵਸਥਾ ਹੈ ਬਾਹਰੋਂ ਵਪਾਰੀ ਲੁਧਿਆਣਾ ਅਤੇ ਪੰਜਾਬ ਆਉਣ ਤੋਂ ਡਰਦਾ ਹੈ ਜਿਸ ਕਰਕੇ ਉਹ ਕੈਸ਼ ਲੈ ਕੇ ਲੁਧਿਆਣਾ ਆਉਣ ਤੋਂ ਡਰਦੇ ਨੇ ਉਨ੍ਹਾਂ ਕਿਹਾ ਕਿ ਹਾਲਾਤ ਕਾਫੀ ਖਰਾਬ ਹੈ ਜੇਕਰ ਇਹੀ ਹਾਲ ਰਿਹਾ ਤਾਂ ਉਨ੍ਹਾਂ ਦੀ ਹੌਜ਼ਰੀ ਇੰਡਸਟਰੀ ਜੋ ਕਿ ਮੰਨੀ-ਪ੍ਰਮੰਨੀ ਸੀ ਉਸ ਨੂੰ ਕੁਝ ਸਾਲਾਂ ਬਾਅਦ ਬੰਦ ਹੀ ਕਰਨਾ ਪਵੇਗਾ।
ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਹੋਜ਼ਰੀ ਕਾਰੋਬਾਰੀਆਂ ਨੂੰ ਪੈ ਰਿਹਾ ਵੱਡਾ ਘਾਟਾ,ਕਾਰੋਬਾਰੀਆਂ ਨੇ ਸਰਕਾਰ ਨੂੰ ਮਦਦ ਲਈ ਕੀਤੀ ਅਪੀਲ ਭਾਰਤ ਸਰਕਾਰ ਨੂੰ ਅਪੀਲ:ਕਾਰੋਬਾਰੀਆਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੇਕ ਇਨ ਇੰਡੀਆ ਯੋਜਨਾ (No orders from outside states ) ਦੇ ਤਹਿਤ ਅਸੀਂ ਪੀਊਸ਼ ਗੋਯਲ ਨੂੰ ਅਪੀਲ ਕੀਤੀ ਸੀ ਕਿ ਜੋ ਮਸ਼ੀਨਾਂ ਚਾਈਨਾ ਤੋਂ ਬਣ ਕੇ ਆ ਰਹੀਆਂ ਹਨ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਬਣਾਉਣਾ ਸ਼ੁਰੂ ਕੀਤਾ ਜਾਵੇ ਤਾਂ ਹੀ ਅਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਸਕਾਂਗੇ, ਕਿਉਂਕਿ ਚੀਨ ਤੋਂ ਮਸ਼ੀਨਾਂ ਬਹੁਤ ਮਹਿੰਗੀ ਆਉਂਦੀਆਂ ਹਨ ਅਤੇ ਉਹਨਾਂ ਦੀ ਰਿਪੇਅਰ ਵੀ ਨਹੀਂ ਹੁੰਦੀ ਜਿਸ ਕਰ ਕੇ ਹੌਜ਼ਰੀ ਵਪਾਰੀਆਂ ਨੂੰ ਮਜਬੂਰੀ ਵੱਸ ਉਹ ਮਸ਼ੀਨਾਂ ਖਰੀਦਣੀਆਂ ਪੈਂਦੀਆਂ ਨੇ ਅਤੇ ਕਾਰੋਬਾਰੀਆਂ ਨੂੰ ਕਾਫੀ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਵੀ ਕਾਫ਼ੀ ਉਮੀਦਾਂ ਸਨ ਪਰ ਸਰਕਾਰ ਨੇ ਵੀ ਸਾਡੀ ਬਾਂਹ ਨਹੀਂ ਫੜੀ।
ਇਹ ਵੀ ਪੜ੍ਹੋ:ਕੀ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋ ਗਈ ਹੈ ਟਾਰਗੇਟ ਕਿਲਿੰਗ ?