ਲੁਧਿਆਣਾ :ਬੇਸ਼ੱਕ ਲੁਧਿਆਣਾ ਦੇਸ਼ ਭਰ ਵਿੱਚ ਹੌਜ਼ਰੀ ਕਾਰੋਬਾਰ ਦੇ ਲਈ ਜਾਣਿਆ ਜਾਂਦਾ ਹੈ ਪਰ ਇਸ ਸੀਜ਼ਨ ਵਿੱਚ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀਆਂ ਵਿੱਚ ਭਾਰੀ ਨਿਰਾਸ਼ਾ ਹੈ। ਇਸ ਲਈ ਕਾਰੋਬਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਨੋਟਬੰਦੀ ਅਤੇ ਕੋਵਿਡ ਨਾਲੋਂ ਵੀ ਜ਼ਿਆਦਾ ਮਾੜੇ ਹਾਲਤ ਪੈਦਾ ਹੋ ਗਏ ਨੇ। ਉਨ੍ਹਾਂ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ। ਨਵੇਂ ਕਲੱਸਟਰ ਦੀ ਸਥਾਪਤ ਕਰਨ ਦੇ ਬਾਵਜੂਦ ਕੰਮ ਠੱਪ ਹੈ, ਕਿਉਂਕਿ ਇਸ ਲਈ 20 ਦਿਨਾਂ ਦੀ ਸਿਖਲਾਈ ਦੀ ਲੋੜ ਹੁੰਦੀ ਹੈ ਅਤੇ ਯੂਨਿਟ ਸਥਾਪਤ ਕਰਨ ਵਾਲੇ ਵਿਅਕਤੀ ਕੋਲ ਤਜ਼ਰਬਾ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਨਲਾਈਨ ਕੰਪਨੀਆਂ ਨਾਲ ਡੀਲ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਜੋ ਵੀ ਕੰਪਨੀ ਉਨ੍ਹਾਂ ਨਾਲ ਨਿਰਮਾਣ ਲਈ ਤਾਲਮੇਲ ਕਰਦੀ ਹੈ ਉਹ MOU ਸਾਈਨ ਕਰਨ ਤੋਂ ਬਾਅਦ ਆਪਣੀਆਂ ਸ਼ਰਤਾਂ ਤੇ ਕੰਮ ਕਰਦੀ ਹੈ।
ਹੌਜ਼ਰੀ ਵਪਾਰੀਆਂ ਨੂੰ ਕਰਨਾ ਪੈ ਰਿਹਾ ਮੰਦੀ ਦਾ ਸਾਹਮਣਾ, ਪਿਛਲੇ 5 ਸਾਲਾਂ ਦੇ ਮੁਕਾਬਲੇ ਇਸ ਵਾਰ ਬਾਹਰਲੇ ਸੂਬਿਆਂ ਤੋਂ ਨਹੀਂ ਆਏ ਆਰਡਰ... - ਲੁਧਿਆਣਾ ਦੇ ਹੌਜਰੀ ਵਪਾਰੀ
ਲੁਧਿਆਣਾ ਦੇ ਹੌਜ਼ਰੀ ਵਪਾਰੀਆਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਹੌਜਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਦੇ ਮੁਕਾਬਲੇ ਇਸ ਵਾਰ ਬਾਹਰਲੇ ਸੂਬਿਆਂ ਤੋਂ ਆਰਡਰ ਨਹੀਂ ਆਏ ਹਨ। Hosiery traders are facing recession
Published : Nov 28, 2023, 7:02 PM IST
ਐੱਮਪੀ ਤੇ ਯੂਪੀ ਤੋਂ ਆ ਰਹੇ ਆਰਡਰ :ਹੌਜ਼ਰੀ ਨਿਟਵੀਅਰ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਮੁਖੀ ਵਿਨੋਦ ਥਾਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 5 ਸਾਲਾਂ ਦੇ ਮੁਕਾਬਲੇ ਹੁਣ ਤੱਕ ਆਰਡਰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾਤਰ ਆਰਡਰ ਐਮਪੀ ਅਤੇ ਯੂਪੀ ਤੋਂ ਇਲਾਵਾ ਉੱਤਰੀ ਭਾਰਤ ਤੋਂ ਆਉਂਦੇ ਸਨ। ਇਸ ਤੋਂ ਇਲਾਵਾ ਉਹਨਾਂ ਨੂੰ ਅਫਗਾਨਿਸਤਾਨ ਤੋਂ ਅਤੇ ਹੋਰ ਵੀ ਕਈ ਗੁਆਂਡੀ ਸੂਬਿਆਂ ਤੋਂ ਕਾਫੀ ਆਰਡਰ ਆਉਂਦੇ ਸਨ ਪਰ ਉਹ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਦੀ ਪ੍ਰੋਡਕਸ਼ਨ ਵੀ ਬਹੁਤ ਘੱਟ ਗਈ ਹੈ। ਕਲੱਸਟਰ ਲੱਗਣ ਦੇ ਬਾਵਜੂਦ ਕੋਈ ਵੱਡੇ ਆਰਡਰ ਉਹਨਾਂ ਕੋਲ ਨਹੀਂ ਆ ਰਹੇ ਉਹਨਾਂ ਕਿਹਾ ਕਿ ਸਾਡੇ ਕੋਲ ਸਕਿਲ ਲੇਬਰ ਦੀ ਵੀ ਵੱਡੀ ਕਮੀ ਹੈ।
- Farmers Protest: ਚੰਡੀਗੜ੍ਹ ਦੀਆਂ ਬਰੂਹਾਂ 'ਤੇ ਤੀਜੇ ਦਿਨ ਵੀ ਡਟੇ ਕਿਸਾਨ, ਅੱਜ ਰਾਜਪਾਲ ਨਾਲ ਕਿਸਾਨ ਆਗੂਆਂ ਦੀ ਹੋਵੇਗੀ ਮੀਟਿੰਗ
- Elli Mangat targeted: ਗੈਂਗਸਟਰ ਅਰਸ਼ ਡੱਲਾ ਦੇ ਸ਼ਾਰਪ ਸ਼ੂਟਰਾਂ ਦਾ ਖੁਲਾਸਾ, ਪੰਜਾਬੀ ਗਾਇਕ ਐਲੀ ਮਾਂਗਟ ਸੀ ਟਾਰਗੇਟ 'ਤੇ, ਬਠਿੰਡਾ 'ਚ ਵੀ ਕੀਤੀ ਸੀ ਕਤਲ ਕਰਨ ਦੀ ਕੋਸ਼ਿਸ਼
- ਪੰਜਾਬ ਦੇ ਪੁੱਤ ਹੱਥ ਗੁਜਰਾਤ ਟਾਈਟਨਸ ਦੀ ਕਮਾਨ, ਆਈਪੀਐੱਲ 2024 'ਚ ਸ਼ੁਭਮਨ ਗਿੱਲ ਨਿਭਾਉਣਗੇ ਅਹਿਮ ਭੂਮਿਕਾ
ਵਿਨੋਦ ਥਾਪਰ ਨੇ ਕਿਹਾ ਕਿ ਸਾਨੂੰ ਇਸ ਸਾਲ ਕਾਫੀ ਉਮੀਦਾਂ ਸਨ ਕਿਉਂਕਿ ਜਦੋਂ ਵੀ ਦਿਵਾਲੀ ਨਵੰਬਰ ਦੇ ਵਿੱਚ ਆਉਂਦੀ ਹੈ ਤਾਂ ਉਦੋਂ ਸਾਡਾ ਸੀਜ਼ਨ ਚੰਗਾ ਲੰਘਦਾ ਹੈ। ਕਿਉਂਕਿ ਵਿਆਹ ਸ਼ਾਦੀਆਂ ਲੋਕ ਦਿਵਾਲੀ ਤੋਂ ਬਾਅਦ ਰੱਖਦੇ ਹਨ ਜਿਸ ਕਰਕੇ ਸੀਜ਼ਨ ਕਾਫੀ ਵੱਡਾ ਹੋ ਜਾਂਦਾ ਹੈ ਪਰ ਇਸ ਸਾਲ ਹੋਰ ਵੀ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਨਵੰਬਰ ਮਹੀਨਾ ਬੀਤ ਜਾਣ ਦੇ ਬਾਵਜੂਦ ਟੈਂਪਰੇਚਰ ਕਾਫੀ ਵੱਧ ਰਿਹਾ ਹੈ। ਨਾ ਹੀ ਬਾਰਿਸ਼ ਹੋਈ ਹੈ ਜਿਸ ਕਰਕੇ ਸਾਡਾ ਫੈਕਟਰੀਆਂ ਦੇ ਵਿੱਚ ਬਣਿਆ ਮਾਲ ਹੀ ਨਹੀਂ ਵਿਕ ਰਿਹਾ। ਉਹਨਾਂ ਕਿਹਾ ਕਿ ਜੋ ਸਾਡੇ ਵੱਡੇ ਆਰਡਰ ਆਉਂਦੇ ਹਨ ਉਹ ਵੀ ਸਸਤੀ ਕੀਮਤਾਂ ਤੇ ਮਾਲ ਚੁੱਕਣਾ ਚਾਹੁੰਦੇ ਹਨ ਪੂਰੀਆਂ ਕੀਮਤਾਂ ਨਹੀਂ ਦੇ ਰਹੇ ਇਹੀ ਕਾਰਨ ਹੈ ਕਿ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਘੱਟ ਟੈਂਪਰੇਚਰ ਦੇ ਵਿੱਚ ਕੰਮ ਕਰਨ ਵਾਲੀ ਆਈਟਮਾਂ ਬਿਲਕੁਲ ਹੀ ਨਹੀਂ ਵਿਕ ਰਹੀਆਂ ਜਿਨਾਂ ਦੇ ਵਿੱਚ ਗਰਮ ਪਜਾਮੇ ਟੋਪੀਆਂ ਗਰਮ ਜੈਕਟਾਂ ਆਦਿ ਸ਼ਾਮਿਲ ਹੈ।