ਲੁਧਿਆਣਾ :ਸੰਗਰੂਰ ਵਿੱਚ ਇੱਕ ਆਮ ਘਰ ਦੀ ਰਹਿਣ ਵਾਲੀ ਜਸਨੀਤ ਕੌਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ ਉਤੇ ਅਸ਼ਲੀਲ ਵੀਡਿਓਜ਼ ਪਾਉਣ ਤੋਂ ਬਾਅਦ ਰਾਤੋਂ-ਰਾਤ ਫੇਮਸ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਹਨੀਟ੍ਰੈਪ ਲਾਉਣਾ ਸ਼ੁਰੂ ਕੀਤਾ। ਇਸ ਹਨੀਟ੍ਰੈਪ ਨਾਲ ਉਸ ਨੇ ਇਕ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਮੁਲਜ਼ਮ ਜੋਕਿ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਚੱਲ ਰਿਹਾ ਹੈ, ਦੇ ਨਾਲ ਕਈ ਕਾਰੋਬਾਰੀਆਂ ਅਤੇ ਅਮੀਰ ਘਰਾਂ ਦੇ ਲੜਕਿਆਂ ਨੂੰ ਫਸਾਇਆ। ਲੁਧਿਆਣਾ ਦੇ ਕਾਰੋਬਾਰੀ ਗੁਰਬੀਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਜਸਨੀਤ ਕੌਰ ਨੂੰ ਗ੍ਰਿਫਤਾਰ ਕਰ ਕੇ 5 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ।
ਜਸਨੀਤ ਦਾ ਹਨੀਟ੍ਰੈਪ :ਜਸਨੀਤ ਦਰਅਸਲ ਸੋਸ਼ਲ ਮੀਡੀਆ ਸਟਾਰ ਬਣਨ ਤੋਂ ਬਾਅਦ ਆਪਣੇ ਹਨੀਟ੍ਰੈਪ ਵਿੱਚ ਫਸਾਉਣ ਲਈ ਨੌਜਵਾਨਾਂ ਨੂੰ ਪਹਿਲਾਂ ਆਪਣੀਆਂ ਅਦਾਵਾਂ ਦੇ ਨਾਲ ਵਰਗਲਾਉਂਦੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ। ਲੁਧਿਆਣਾ ਤੋਂ ਕਾਰੋਬਾਰੀ ਗੁਰਬੀਰ ਨੇ ਉਸ ਦੇ ਖਿਲਾਫ ਸ਼ਿਕਾਇਤ ਦਿੱਤੀ, ਹਨੀਟ੍ਰੈਪ ਲਾਉਣ ਤੋਂ ਬਾਅਦ ਜੇਕਰ ਕੋਈ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੈਗਸਟਰਾਂ ਤੋਂ ਉਸ ਨੂੰ ਫੋਨ ਕਰਵਾ ਕੇ ਧਮਕੀਆਂ ਦਵਾਉਂਦੀ ਸੀ। ਜਸਨੀਤ 75 ਲੱਖ ਰੁਪਏ ਦੀ ਬੀਐਮਡਬਲਯੂ ਕਾਰ ਵਿਚ ਘੁੰਮਦੀ ਸੀ, ਉਸ ਦੀ ਇਕ ਵੀਡੀਓ ਉਤੇ ਹਜ਼ਾਰਾਂ ਕੁਮੈਂਟ ਅਤੇ ਲੱਖਾਂ ਲਾਈਕਸ ਆਉਂਦੇ ਸਨ। ਹਾਲਾਂਕਿ ਲੋਕਾਂ ਨੂੰ ਲੁੱਟਣ ਵਾਲੀ ਉਹ ਇਕੱਲੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਭਾਰਤ 'ਚ ਅਜਿਹੀਆਂ ਕਈ ਔਰਤਾਂ ਹੋ ਚੁੱਕੀਆਂ ਹਨ। ਉਸ ਨੇ ਆਪਣੀ ਖੂਬਸੂਰਤੀ ਨਾਲ ਕਈ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲਿਆ ਹੈ।
ਇਹ ਵੀ ਪੜ੍ਹੋ :World Health Day 2023: "ਹੈਲਥ ਫਾਰ ਆਲ" ਦੇ ਥੀਮ 'ਤੇ ਖਰਾ ਨਹੀਂ ਉੱਤਰਦਾ ਪੰਜਾਬ! ਸਿਹਤ ਖੇਤਰ ਦਾ ਦਾਇਰਾ ਵਿਸ਼ਾਲ, ਪਰ ਸੁਵਿਧਾਵਾਂ ਨਹੀਂ
ਗੈਂਗਸਟਰਾਂ ਨਾਲ ਸਬੰਧ : ਜਸਨੀਤ ਦੇ ਗੈਂਗਸਟਰਾਂ ਦੇ ਨਾਲ ਵੀ ਸਬੰਧ ਸਾਹਮਣੇ ਆਏ ਨੇ। ਲੁਧਿਆਣਾ ਤੋਂ ਕਾਰੋਬਾਰੀ ਗੁਰਬੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਨੂੰ ਪਹਿਲਾਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ਤੇ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਵਾਇਆ ਜਾ ਰਹੀਆਂ ਸਨ। ਉਸ ਉਤੇ ਦਬਾਅ ਪਾਇਆ ਜਾ ਰਿਹਾ ਸੀ। ਜਸਨੀਤ ਦੇ ਕਾਂਗਰਸੀ ਆਗੂ ਲੱਕੀ ਸੰਧੂ ਨਾਲ ਸੰਪਰਕ ਹੋਣ ਤੋਂ ਬਾਅਦ ਮੁਲਜ਼ਮ ਦੀ ਉਸ ਦੀ ਇਸ ਹਨੀਟ੍ਰੈਪ ਦੇ ਕੰਮ ਵਿੱਚ ਮਦਦ ਕਰਨ ਲੱਗਾ। ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Good Friday 2023: ਲੰਬੇ ਵੀਕਐਂਡ ਲਈ OYO ਦੀ ਬੁਕਿੰਗ ਵਿੱਚ 167 ਫੀਸਦੀ ਵਾਧਾ
ਪਹਿਲਾਂ ਵੀ ਆਏ ਮਾਮਲੇ :ਹਨੀਟ੍ਰੈਪ ਦਾ ਇਹ ਕੋਈ ਪੰਜਾਬ ਦੀ ਵਿੱਚ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਬੀਤੇ ਦਿਨੀਂ ਮੋਹਾਲੀ ਦੇ ਵਿੱਚ ਪੁਲਿਸ ਨੇ ਇਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਲੁਧਿਆਣਾ ਦੇ ਵਿਦਿਆਰਥੀ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਵਿਚ ਇਕ ਮਹਿਲਾ ਵੀ ਸ਼ਾਮਿਲ ਸੀ, ਜੋ ਸੋਸ਼ਲ ਮੀਡੀਆ ਉਤੇ ਨੌਜਵਾਨ ਨੂੰ ਫਸਾਉਣ ਲਈ ਟ੍ਰੈਪ ਲਗਾ ਰਹੀ ਸੀ। ਨੌਜਵਾਨ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਵਿਦਿਆਰਥੀ ਦੇ ਪਿਤਾ ਲੁਧਿਆਣਾ ਦੇ ਵਿੱਚ ਇੱਕ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੇ ਸਨ।
ਹਨੀਟ੍ਰੈਪ ਲਾਉਣ ਵਾਲੀਆਂ ਪੰਜ ਖੂਬਸੂਰਤ ਲੜਕੀਆਂ : ਜਸਨੀਤ ਕੌਰ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੀਆਂ ਹੀ 4 ਹੋਰ ਲੜਕੀਆਂ ਹਨ, ਜਿਨ੍ਹਾਂ ਨੇ ਆਪਣੇ ਹੁਸਨ ਦੇ ਜ਼ੋਰ ਉਤੇ ਕਈ ਵਿਅਕਤੀਆਂ ਨੂੰ ਕੀਲਿਆ ਤੇ ਉਨ੍ਹਾਂ ਕੋਲੋਂ ਪੈਸੇ ਕਢਵਾਏ।
ਲੇਡੀ ਡਾਨ ਸੋਨੂੰ ਪੰਜਾਬਣ ਆਪਣੀ ਖੂਬਸੂਰਤੀ ਦੇ ਦਮ 'ਤੇ ਦੇਸ਼ ਭਰ 'ਚ ਦੇਹ ਵਪਾਰ ਦਾ ਧੰਦਾ ਚਲਾਉਂਦੀ ਸੀ। ਇੱਕ ਸਮੇਂ ਉਹ ਹਰਿਆਣਾ ਅਤੇ ਯੂਪੀ ਪੁਲਿਸ ਨੂੰ ਪਰੇਸ਼ਾਨ ਕਰ ਰਿਹਾ ਸੀ। ਗੀਤਾ ਚੋਪੜਾ ਉਰਫ ਸੋਨੂੰ ਨੇ ਚਾਰ ਵਿਆਹ ਕੀਤੇ ਅਤੇ ਉਸਦੇ ਸਾਰੇ ਪਤੀ ਮੁਕਾਬਲੇ ਵਿੱਚ ਮਾਰੇ ਗਏ।
ਅਨੁਰਾਧਾ ਚੌਧਰੀ :ਆਪਣੀ ਡੈਸ਼ਿੰਗ ਅੰਗਰੇਜ਼ੀ ਅਤੇ ਪੱਛਮੀ ਅੰਦਾਜ਼ ਨਾਲ ਲੋਕਾਂ ਨੂੰ ਮੋਹ ਲੈਣ ਵਾਲੀ ਅਨੁਰਾਧਾ ਚੌਧਰੀ ਅਪਰਾਧ ਦੀ ਦੁਨੀਆ 'ਚ ਵੀ ਵੱਡਾ ਨਾਂ ਹੈ। ਉਹ ਗੈਂਗਸਟਰ ਆਨੰਦਪਾਲ ਗੈਂਗ ਦੀ ਖਾਸ ਮੈਂਬਰ ਸੀ। ਅਨੁਰਾਧਾ ਨੂੰ ਆਨੰਦਪਾਲ ਗੈਂਗ ਦਾ ਦਿਮਾਗ ਕਿਹਾ ਜਾਂਦਾ ਹੈ। ਜਬਰਨ ਵਸੂਲੀ ਤੋਂ ਲੈ ਕੇ ਉਸਦੇ ਗਿਰੋਹ ਦੇ ਵਿੱਤੀ ਪ੍ਰਬੰਧਨ ਤੱਕ, ਉਹ ਖੁਦ ਹੀ ਇਸ ਨੂੰ ਸੰਭਾਲਦੀ ਸੀ। ਦੱਸਿਆ ਜਾਂਦਾ ਹੈ ਕਿ ਅਨੁਰਾਧਾ ਫਿਰੌਤੀ ਵਸੂਲਣ ਲਈ ਆਨੰਦਪਾਲ ਗੈਂਗ ਦੇ ਤਸ਼ੱਦਦ ਦੇ ਭਿਆਨਕ ਤਰੀਕੇ ਦੱਸਦੀ ਸੀ। ਇਸ ਦੇ ਬਦਲੇ ਉਸ ਨੇ ਗੈਂਗਸਟਰ ਬਣਨ ਦੀ ਟ੍ਰੇਨਿੰਗ ਹਾਸਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 2014 ਵਿੱਚ ਅਨੁਰਾਧਾ ਨੂੰ ਜੀਵਨਰਾਮ ਗੋਦਾਰਾ ਕਤਲ ਕੇਸ ਦੇ ਮੁੱਖ ਗਵਾਹ ਪ੍ਰਮੋਦ ਚੌਧਰੀ ਦੇ ਭਰਾ ਨੂੰ ਅਗਵਾ ਕਰ ਲਿਆ ਗਿਆ ਸੀ।
ਅਰਚਨਾ ਬਾਲਮੁਕੁੰਦ :ਅਰਚਨਾ ਬਾਲਮੁਕੁੰਦ ਅੰਡਰਵਰਲਡ ਦੇ ਕਈ ਨਾਮੀ ਗੈਂਗਸਟਰਾਂ ਦੀ ਪ੍ਰੇਮਿਕਾ ਰਹੀ ਹੈ। ਉਹ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਡਰਵਰਲਡ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਉਹ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉਸ ਨੇ ਗੈਂਗਸਟਰ ਓਮ ਪ੍ਰਕਾਸ਼ ਸ਼੍ਰੀਵਾਸਤਵ ਉਰਫ ਬਬਲੂ ਦੇ ਇਸ਼ਾਰੇ 'ਤੇ ਕਈ ਅਗਵਾ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਤਰੰਨੁਮ ਖਾਨ :ਤਰੰਨੁਮ ਦੇ ਪਿਤਾ, ਜੋ ਕਿ ਅੰਧੇਰੀ, ਮੁੰਬਈ ਦੇ ਰਹਿਣ ਵਾਲੇ ਹਨ, ਇੱਕ ਛੋਟੀ ਦੁਕਾਨ ਚਲਾਉਂਦੇ ਸਨ। ਘਰ ਵਿੱਚ ਭੈਣ-ਭਰਾ ਸਮੇਤ ਕੁੱਲ ਛੇ ਜਣੇ ਸਨ। ਪਰਿਵਾਰ ਮੁਸ਼ਕਿਲ ਨਾਲ ਗੁਜ਼ਾਰਾ ਕਰ ਸਕਿਆ। ਫਿਰ ਤਰੰਨੁਮ ਨੇ ਡਾਂਸ ਬਾਰ ਦਾ ਕੰਮ ਸ਼ੁਰੂ ਕੀਤਾ। ਇੱਥੇ ਕੰਮ ਕਰਦੇ ਹੋਏ ਉਹ ਇੰਨੀ ਮਸ਼ਹੂਰ ਹੋ ਗਈ ਕਿ ਉਸ ਦਾ ਡਾਂਸ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਣ ਲੱਗੇ। ਉਸ 'ਤੇ ਪੈਸਾ ਲੁੱਟਣ ਵਾਲਿਆਂ ਕਾਰਨ ਉਹ ਕਰੋੜਪਤੀ ਬਣ ਗਈ। ਉਸ ਨੂੰ ਸਭ ਤੋਂ ਖੂਬਸੂਰਤ ਬਾਰ ਗਰਲ ਵੀ ਕਿਹਾ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਸਟੈਂਪ ਪੇਪਰ ਘੁਟਾਲੇ ਦਾ ਮੁੱਖ ਦੋਸ਼ੀ ਅਬਦੁਲ ਕਰੀਮ ਤੇਲਗੀ ਉਸ ਦਾ ਪਾਗਲ ਆਸ਼ਕ ਸੀ। ਉਸ ਨੇ ਇਕ ਰਾਤ 'ਚ ਤਰੰਨੁਮ 'ਤੇ 90 ਲੱਖ ਰੁਪਏ ਲੁਟਾ ਦਿੱਤੇ ਸਨ। ਬਾਅਦ ਵਿੱਚ ਤਰੰਨੁਮ ਦਾ ਨਾਮ ਕਈ ਅਪਰਾਧਾਂ ਵਿੱਚ ਸਾਹਮਣੇ ਆਇਆ। ਤਰੰਨੁਮ ਨੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟਾਂ 'ਚ ਸੱਟੇਬਾਜ਼ੀ ਤੋਂ ਲੱਖਾਂ ਰੁਪਏ ਕਮਾਏ ਸਨ। ਇਕ ਰਿਪੋਰਟ 'ਚ ਹੁਸੈਨ ਜ਼ੈਦੀ ਦੀ ਕਿਤਾਬ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸੂਚੀ 'ਚ ਬਾਲੀਵੁੱਡ ਸਮੇਤ ਖੇਡਾਂ ਨਾਲ ਜੁੜੇ ਕਈ ਲੋਕ ਸ਼ਾਮਲ ਹਨ।
ਖੂਬਸੂਰਤੀ ਦਾ ਜਾਲ : 20 ਸਤੰਬਰ 2022 ਵਿੱਚ ਖਰੜ ਪੁਲਿਸ ਨੇ ਇੱਕ ਨੌਜਵਾਨ ਅਤੇ ਉਸ ਦੀ ਮਹਿਲਾ ਸਾਥੀ ਨੂੰ ਵੀ ਹਨੀਟ੍ਰੈਪ ਲਾ ਕੇ ਬਲੈਕ ਮੇਲ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਕਾਰੋਬਾਰੀ ਤੋਂ ਦੋ ਕਰੋੜ ਰੁਪਏ ਦੀ ਮੰਗ ਕਰ ਰਹੀ ਸੀ। ਇੰਨਾ ਹੀ ਨਹੀਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਪੀੜਤ ਨੂੰ ਉਸ ਦੀ ਆਡੀਓ ਸ਼ੋਸ਼ਲ ਮੀਡੀਆ ਉਤੇ ਪਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਪੀੜਤ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ ਅਤੇ 35 ਲੱਖ ਰੁਪਏ ਦੇ ਵਿਚ ਮਾਮਲਾ ਸੈੱਟ ਕਰ ਕੇ ਉਨ੍ਹਾਂ ਨੂੰ ਟ੍ਰੈਪ ਲਗਾਕੇ ਬੁਲਾਇਆ ਅਤੇ ਫਿਰ ਮੌਕੇ ਤੋਂ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ :Instagram Honey Trap: ਕੀ ਹੈ ਹਨੀਟ੍ਰੈਪ, ਕਿਵੇਂ ਚੱਲਦੈ ਹੁਸਨ ਦਾ ਤਲਿੱਸਮ, ਜਾਣੋ ਇਸ ਖ਼ਬਰ ਰਾਹੀਂ
ਖਰੜ ਵਿੱਚ ਮਹਿਲਾ ਸਣੇ 6 ਮੈਂਬਰੀ ਗੈਂਗ :6 ਅਗਸਤ 2022 ਨੂੰ ਬਾਘਾਪੁਰਾਣਾ ਪੁਲਿਸ ਵੱਲੋਂ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਸੀ, ਜੋ ਕ ਹਨੀ ਟ੍ਰੈਪ ਲਗਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਰੋਕਦੀ ਸੀ, ਜਿਸ ਤੋਂ ਬਾਅਦ ਉਨ੍ਹਾਂ ਤੋਂ ਲਿਫਟ ਲੈ ਕੇ ਬਾਅਦ ਵਿਚ ਆਪਣੇ ਸਾਥੀਆਂ ਨੂੰ ਬੁਲਾ ਕੇ ਪੈਸਿਆਂ ਦੀ ਮੰਗ ਕਰਦੀ ਸੀ। ਇਸ ਤਰ੍ਹਾਂ ਦੇ ਪੰਜਾਬ ਭਰ ਵਿਚ ਕਈ ਮਾਮਲੇ ਸਾਹਮਣੇ ਆ ਰਹੇ ਨੇ।