ਪੰਜਾਬ

punjab

ETV Bharat / state

383 ਏਕੜ 'ਚ ਬਣੇਗੀ ਲੁਧਿਆਣਾ 'ਚ ਹਾਈਟੈੱਕ ਸਾਈਕਲ ਵੈਲੀ - ਲੁਧਿਆਣਾ 'ਚ ਹਾਈਟੈੱਕ ਸਾਈਕਲ

ਸੂਬੇ 'ਚ ਉਦਯੋਗ ਨੂੰ ਹੁਲਾਰਾ ਦੇਣ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਹਿੱਤ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਤਹਿਤ ਲੁਧਿਆਣਾ ਦੇ ਪਿੰਡ ਧਨਾਂਸ਼ੂ ਵਿਖੇ 383 ਏਕੜ ਰਕਬੇ 'ਚ ਹਾਈਟੈੱਕ ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ।

ਫ਼ੋਟੋ

By

Published : Jul 28, 2019, 11:42 PM IST

ਚੰਡੀਗੜ੍ਹ: ਸੂਬਾ ਸਰਕਾਰ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਹਿੱਤ ਲੁਧਿਆਣਾ ਦੇ ਪਿੰਡ ਧਨਾਂਸ਼ੂ ਵਿਖੇ 383 ਏਕੜ ਰਕਬੇ 'ਚ ਹਾਈਟੈੱਕ ਸਾਈਕਲ ਵੈਲੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ਕੁੱਲ 383 ਏਕੜ ਜ਼ਮੀਨ ਨੂੰ ਖ਼ਰੀਦਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਜਦਕਿ ਲੇਆਊਟ ਪਲਾਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਸ ਬਾਰੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ ਉਦਯੋਗ ਸਥਾਪਿਤ ਕਰਨ ਪ੍ਰਤੀ ਗੰਭੀਰਤਾ ਨਾਲ ਕਾਰਜ ਕਰ ਰਹੀ ਹੈ।

ਵਣਜ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਖੇ ਬਣਾਈ ਜਾ ਰਹੀ ਹਾਈਟੈੱਕ ਸਾਈਕਲ ਵੈਲੀ ਲਈ ਵੱਖ-ਵੱਖ ਪ੍ਰਵਾਨਗੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਵਾਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਅਗਸਤ, 2018 'ਚ ਪ੍ਰਾਜੈਕਟ ਬਾਬਤ ਵਾਤਾਵਰਨ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਸੰਬਰ, 2018 'ਚ ਮੈਸ: ਹੀਰੋ ਸਾਇਕਜ਼ ਲਿਮਟਿਡ, ਲੁਧਿਆਣਾ ਨੂੰ ਮੁੱਖ ਯੂਨਿਟ ਸਥਾਪਤ ਕਰਨ ਲਈ 100 ਏਕੜ ਦਾ ਪਲਾਟ ਅਲਾਟ ਕਰਕੇ ਕਬਜ਼ਾ ਦਿੱਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੀਐੱਸਟੀਸੀਐੱਲ ਵੱਲੋਂ 30 ਏਕੜ ਜ਼ਮੀਨ 'ਤੇ 400 ਕਿੱਲੋ ਵਾਟ ਦਾ ਬਿਜਲੀ ਸਬ-ਸਟੇਸ਼ਨ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀਐੱਸਟੀਸੀਐੱਲ ਨੂੰ ਬਿਜਲੀ ਸਬ-ਸਟੇਸ਼ਨ ਉਸਾਰਨ ਲਈ ਜ਼ਮੀਨ ਅਤੇ 9.45 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਅਰੋੜਾ ਨੇ ਦੱਸਿਆ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਮਾਰਗੀ, 8.5 ਕਿੱਲੋ ਮੀਟਰ ਲੰਮੀ ਬਾਹਰੀ ਸੜਕ ਉਸਾਰ ਕੇ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਈਕਲ ਵੈਲੀ ਵਿਖੇ 2 ਮਾਰਗੀ ਅਤੇ 4 ਮਾਰਗੀ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ।

ABOUT THE AUTHOR

...view details