ਲੁਧਿਆਣਾ: ਮਾਲਵੇ ਦੀ ਧਰਤੀ 'ਤੇ ਛਪਾਰ ਦੇ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਵੱਡੀ ਗਿਣਤੀ ''ਚ ਸੰਗਤ ਮੇਲਾ ਦੇਖਣ ਪੁੱਜੀ ਹੋਈ ਹੈ। ਇਹ ਮੇਲਾ ਵਿਸ਼ਵਭਰ 'ਚ ਪ੍ਰਸਿੱਧ ਹੈ ਜੋ ਬੀਤੇ 250 ਸਾਲਾਂ ਤੋਂ ਲੱਗਦਾ ਆ ਰਿਹਾ ਹੈ।
ਛਪਾਰ ਮੇਲੇ 'ਚ ਲੱਗੀਆਂ ਰੌਣਕਾਂ, ਜਾਣੋ ਇਸ ਦਾ ਇਤਿਹਾਸ - ਛਪਾਰ ਮੇਲਾ ਲੁਧਿਆਣਾ
ਮਾਲਵੇ ਦੀ ਧਰਤੀ ‘ਤੇ ਛਪਾਰ ਦੇ ਮੇਲੇ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਇੱਥੇ ਹਰ ਧਰਮ ਦੇ ਲੋਕ ਦੂਰੋਂ ਦੂਰੋਂ ਆਕੇ ਨਤਮਸਤਕ ਹੁੰਦੇ ਹਨ। ਇਹ ਮੇਲਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿੱਥੇ ਵਿਸ਼ਵ ਭਰ ਤੋਂ ਸੰਗਤਾਂ ਆਉਂਦੀਆਂ ਹਨ।
ਇੱਥੇ ਗੁੱਗਾ ਪੀਰ ਦੀ ਸੇਵਾ ਕੀਤੀ ਜਾਂਦੀ ਹੈ। ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੁੰਦੇ ਹਨ। ਮਾਨਤਾ ਹੈ ਕਿ ਮਿੱਟੀ ਚੋਂ ਕਣਕ ਅਤੇ ਚੌਲਾਂ ਦੇ ਦਾਣੇ ਕੱਢਣ ਨਾਲ ਫ਼ਸਲ ਚੰਗੀ ਹੁੰਦੀ ਹੈ। ਗੁੱਗਾ ਕਿਸਾਨਾਂ ਨੂੰ ਤੰਗ ਨਹੀਂ ਕਰਦਾ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਹੈਪੀ ਨੇ ਦੱਸਿਆ ਕਿ ਬੀਤੇ 200-250 ਸਾਲ ਤੋਂ ਇਹ ਮੇਲਾ ਇੱਥੇ ਲੱਗਦਾ ਰਿਹਾ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿੱਥੇ ਵਿਸ਼ਵ ਭਰ ਤੋਂ ਸੰਗਤਾਂ ਆਉਂਦੀਆਂ ਹਨ।
ਬਾਬਾ ਹੈਪੀ ਨੇ ਦੱਸਿਆ ਕਿ ਕਿਸਾਨ ਇੱਥੇ ਆਪਣੀ ਚੰਗੀ ਫ਼ਸਲ ਦੀ ਕਾਮਨਾ ਲਈ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਦਸ ਦਿਨਾਂ ਦੇ ਵਿੱਚ ਇੱਥੇ 20-22 ਲੱਖ ਲੋਕ ਇਕੱਤਰ ਹੁੰਦੇ ਹਨ। ਜਿਨ੍ਹਾਂ ਲਈ ਵੱਖ-ਵੱਖ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਉਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਸਟੇਜਾਂ ਸਜਾਈਆਂ ਗਈਆਂ ਹਨ ਜਿਸ ਨੂੰ ਲੈ ਕੇ ਬਾਬਾ ਹੈਪੀ ਨੇ ਕਿਹਾ ਕਿ ਸਿਆਸਤਦਾਨ ਸੰਗਤ ਦੀ ਵਰਤੋਂ ਆਪਣੀ ਸਿਆਸੀ ਰੋਟੀਆਂ ਸੇਕਣ ਨੂੰ ਕਰਦੇ ਹਨ। ਅੱਜ ਤੱਕ ਉਨ੍ਹਾਂ ਵੱਲੋਂ ਮੇਲੇ ਲਈ ਨਾ ਕੋਈ ਦਾਨ ਕੀਤਾ ਗਿਆ ਹੈ ਅਤੇ ਨਾ ਹੀ ਪਿੰਡ ਦੇ ਵਿਕਾਸ ਲਈ ਕੋਈ ਕੰਮ ਕੀਤਾ ਹੈ।