ਪੰਜਾਬ

punjab

ETV Bharat / state

ਲਾਪਤਾ ਮਹਿਲਾ ਨੂੰ ਲੱਭਣ ਹਿਮਾਚਲ ਪੁਲਿਸ ਅਰੈਸਟ ਵਾਰੰਟ ਨਾਲ ਪਹੁੰਚੀ ਲੁਧਿਆਣਾ, ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਿਸ, ਜਾਣੋ ਪੂਰਾ ਮਾਮਲਾ

ਹਿਮਾਚਲ -ਪ੍ਰਦੇਸ਼ ਦੇ ਉੂਨਾ ਜ਼ਿਲ੍ਹਾ ਤੋਂ ਕਰੀਬ ਦੋ ਮਹੀਨਾ ਪਹਿਲਾਂ ਲਾਪਤਾ ਹੋਈ ਦੋ ਬੱਚਿਆਂ ਦੀ ਮਾਂ ਨੂੰ ਉਸ ਦਾ ਪਤੀ ਲੱਭਣ ਲਈ ਲੁਧਿਆਣਾ ਵਿੱਚ ਹਿਮਾਚਲ ਪੁਲਿਸ (Himachal Police) ਦੇ ਨਾਲ ਪਹੁੰਚਿਆ। ਗ੍ਰਿਫਤਾਰੀ ਦੇ ਵਾਰੰਟ ਲੈਕੇ ਪਹੁੰਚੀ ਪੁਲਿਸ ਨੂੰ ਲੁਧਿਆਣਾ ਤੋਂ ਬੇਰੰਗ ਹੀ ਵਾਪਿਸ ਪਰਤਣਾ ਪਿਆ।

Himachal Police reached Ludhiana with an arrest warrant to find the missing woman
ਲਾਪਤਾ ਮਹਿਲਾ ਨੂੰ ਲੱਭਣ ਹਿਮਾਚਲ ਪੁਲਿਸ ਅਰੈਸਟ ਵਾਰੰਟ ਨਾਲ ਪਹੁੰਚੀ ਲੁਧਿਆਣਾ, ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਿਸ,ਜਾਣੋ ਪੂਰਾ ਮਾਮਲਾ

By ETV Bharat Punjabi Team

Published : Dec 18, 2023, 4:35 PM IST

ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਿਸ

ਲੁਧਿਆਣਾ: ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹਿਮਾਚਲ ਦੇ ਜ਼ਿਲ੍ਹਾ ਊਨਾ (District Una of Himachal) ਤੋਂ ਪੁਲਿਸ ਅਰੈਸਟ ਵਾਰੰਟ ਲੈ ਕੇ ਇੱਕ ਸ਼ਖ਼ਸ ਘਰ ਦੇ ਵਿੱਚ ਪਹੁੰਚੀ ਤਾਂ ਪਤਾ ਚੱਲਿਆ ਕਿ ਉਹ ਗਲਤ ਪਤੇ ਉੱਤੇ ਆ ਗਏ ਹਨ, ਦਰਅਸਲ ਪੁਲਿਸ ਨੂੰ ਹਿਮਾਚਲ ਦੀ ਰਹਿਣ ਵਾਲੀ ਮਹਿਲਾ ਦੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਕੋਈ ਵਿਅਕਤੀ ਮਹਿਲਾ ਨੂੰ ਵਰਗਲਾ ਕੇ ਲੈ ਗਿਆ ਹੈ। ਜਦੋਂ ਹਿਮਾਚਲ ਪੁਲਿਸ ਉਸ ਨੂੰ ਲੱਭਦੀ ਉਸ ਦੇ ਲੁਧਿਆਣਾ ਸਥਿਤ ਘਰ ਪੁੱਜੀ ਤਾਂ ਗੱਲ ਸਾਹਮਣੇ ਆਈ ਕਿ ਸ਼ਖ਼ਸ ਦਾ ਇਹ ਪਤਾ ਹੀ ਗਲਤ ਹੈ। ਮੁਲਜ਼ਮ ਨੇ ਜਾਅਲੀ ਪਤੇ ਉੱਤੇ ਨੰਬਰ ਲਿਆ ਹੋਇਆ ਸੀ। ਜਿਸ ਤੋਂ ਬਾਅਦ ਉਕਤ ਮਕਾਨ ਦੇ ਮਾਲਕ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਪਤਾ ਉਹਨਾਂ ਕੋਲ ਆਇਆ ਹੈ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ।

ਗਲਤ ਨਿਕਲਿਆ ਪਤਾ:ਲਾਪਤਾ ਮਹਿਲਾ (missing woman) ਦੇ ਪੀੜਤ ਪਤੀ ਨੇ ਸ਼ਿਕਾਇਤ ਕੀਤੀ ਸੀ, ਕਿ ਉਹ ਪੀਰ ਨਿਗਾਹਾ ਹਿਮਾਚਲ ਦੇ ਵਿੱਚ ਆਪਣੀ ਫੁੱਲਾਂ ਦੀ ਦੁਕਾਨ ਲਗਾਉਂਦਾ ਹੈ ਅਤੇ ਕੁਝ ਸਮਾਂ ਬਿਮਾਰ ਹੋਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਦੁਕਾਨ ਉੱਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਹੀ ਕਿਸੇ ਵਿਅਕਤੀ ਦੇ ਨਾਲ ਉਸ ਦੀ ਗੱਲਬਾਤ ਹੋ ਗਈ। ਜਿਸ ਤੋਂ ਬਾਅਦ ਉਹ ਉਸ ਦੇ ਨਾਲ ਭੱਜ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨਾਲ ਜਿਸ ਫੋਨ ਉੱਤੇ ਮਹਿਲਾ ਗੱਲ ਕਰਦੀ ਸੀ ਉਸ ਫੋਨ ਨੰਬਰ ਨੂੰ ਟਰੇਸ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਐਡਰਸ ਲੁਧਿਆਣਾ ਦਾ ਹੈ। ਜਿਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਤਾਂ ਇਹ ਐਡਰੈਸ ਗਲਤ (The address of the accused is wrong) ਨਿਕਲਿਆ ਹੈ।

ਪੁਲਿਸ ਕਰ ਰਹੀ ਜਾਂਚ:ਉੱਧਰ ਹਿਮਾਚਲ ਤੋਂ ਆਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਸ ਮੋਬਾਈਲ ਨੰਬਰ ਉੱਤੇ ਮਹਿਲਾ ਦੀ ਗੱਲਬਾਤ ਹੁੰਦੀ ਸੀ, ਉਸ ਤੋਂ ਇਸ ਐਡਰਸ ਨੂੰ ਕਢਾਇਆ ਗਿਆ ਸੀ ਅਤੇ ਜਦੋਂ ਮੌਕੇ ਤੇ ਆ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਮਕਾਨ ਮਾਲਕਾਂ ਨੇ ਦੱਸਿਆ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ। ਪੁਲਿਸ ਮੁਤਾਬਿਕ ਉਹ ਮੁਲਜ਼ਮ ਦਾ ਨੰਬਰ ਕਢਵਾ ਕੇ ਉਸ ਨੂੰ ਇੱਥੇ ਲੱਭਣ ਆਏ ਸੀ ਪਰ ਇਹ ਨੰਬਰ ਉਸ ਨੇ ਗਲਤ ਐਡਰਸ ਉੱਤੇ ਦਿੱਤਾ ਹੋਇਆ ਹੈ, ਜਿਸ ਦੀ ਪੁਲਿਸ ਹੁਣ ਜਾਂਚ ਕਰੇਗੀ ਅਤੇ ਮੁਲਜ਼ਮ ਦੀ ਲੋਕੇਸ਼ਨ ਬਾਰੇ ਪਤਾ ਕਰੇਗੀ।

ABOUT THE AUTHOR

...view details