ਲੁਧਿਆਣਾ: ਜ਼ਿਲ੍ਹਾ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਨੇ ਪੁਲਿਸ ਦੀ ਡਾਕ ਲਿਜਾਉਣ ਵਾਲੇ ਮੁਲਾਜ਼ਮ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਘੇਰ ਲਿਆ ਅਤੇ ਉਸ ਉੱਤੇ ਰੱਜ ਕੇ ਆਪਣੀ ਭੜਾਸ ਕੱਢੀ। ਇਸ ਦੌਰਾਨ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਮੁਲਾਜ਼ਮ ਵੱਲੋਂ ਦੂਜੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਦਸਤਾਵੇਜ਼ ਹੀ ਗਾਇਬ ਕਰ ਦਿੱਤੇ ਗਏ ਹਨ।
ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ
ਲੁਧਿਆਣਾ ਕਮਿਸ਼ਨਰ ਦੇ ਦਫਤਰ ਬਾਹਰ ਉਸ ਸਮੇਂ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਮਹਿਲਾ ਥਾਣੇ ਤੋਂ ਡਾਕ ਕਮਿਸ਼ਨਰ ਦਫਤਰ ਤੱਕ ਪਹੁੰਚਾਉਣ ਵਾਲੇ ਮੁਲਾਜ਼ਮ ਦੇ ਮਗਰ ਪੈ ਗਈ। ਮਹਿਲਾ ਦਾ ਇਲਜ਼ਾਮ ਸੀ ਕਿ ਡਾਕ ਲਿਜਾਉਣ ਵਾਲੇ ਸ਼ਖ਼ਸ ਨੇ ਉਸ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਦੂਜੇ ਪਾਸੇ ਮੁਲਾਜ਼ਮ ਨੇ ਸਾਰੇ ਇਲਜ਼ਾਮ ਨਕਾਰ ਦਿੱਤਾ ਹਨ।
6 ਲੱਖ ਰੁਪਏ ਦੀ ਠੱਗੀ ਮਾਰੀ:ਮਹਿਲਾ ਨੇ ਕਿਹਾ ਕਿ ਮੁਲਾਜ਼ਮ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਕੰਮ ਕਰਦਾ ਹੈ ਅਤੇ ਜਿਸ ਧਿਰ ਦੇ ਨਾਲ ਉਨ੍ਹਾਂ ਦਾ ਜ਼ਮੀਨੀ ਵਿਵਾਦ ਚੱਲਦਾ ਹੈ, ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਭ ਡਰਾਮਾ ਉਸ ਨੇ ਰਚਿਆ ਹੈ। ਮਹਿਲਾ ਨੇ ਕਿਹਾ ਕਿ ਉਸ ਨੇ 6 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾ ਨੇ ਕਿਹਾ ਕਿ ਇਸ ਮੁਲਾਜ਼ਮ ਕਾਰਣ ਉਹ ਖੱਜਲ-ਖੁਆਰ ਹੋ ਰਹੇ ਹਨ। ਮਹਿਲਾ ਨੇ ਕਮਿਸ਼ਨਰ ਦਫ਼ਤਰ ਦੇ ਵਿੱਚ ਮੁਲਾਜ਼ਮ ਦੇ ਪਿੱਛੇ ਪੈ ਕੇ ਉਸ ਨੂੰ ਗਾਲਾਂ ਕੱਢੀਆਂ। ਮਹਿਲਾ ਦਾ ਇਲਜ਼ਾਮ ਹੈ ਕਿ ਇਸ ਸ਼ਖ਼ਸ ਨੇ ਉਸ ਦੇ ਪਤੀ ਅਤੇ ਪੁੱਤਰ ਨੂੰ ਵੀ ਨਸ਼ੇ ਉੱਤੇ ਲਾਕੇ ਮਾਰ ਮੁਕਾਇਆ ਹੈ।
- ਗੋਆ 'ਚ ਸੂਬੇ ਦੀ ਜ਼ਮੀਨ ਦੇ ਠੇਕੇ ਦਾ ਰੌਲਾ, ਫਿਰ ਮੁਸ਼ਕਿਲਾਂ 'ਚ ਘਿਰਨਗੇ ਸਾਬਕਾ ਮੁੱਖ ਮੰਤਰੀ ਚੰਨੀ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
- BSF seized 5 kg of heroin : ਤਰਨਤਾਰਨ 'ਚ BSF ਨੇ ਭਾਰਤ-ਪਾਕਿ ਸਰਹੱਦ ਨੇੜੇ 5 ਕਿੱਲੋ ਹੈਰੋਇਨ ਕੀਤੀ ਬਰਾਮਦ
- Rahul Gandhi Manipur Visit: ਗ੍ਰਹਿ ਮੰਤਰੀ ਤੋਂ ਬਾਅਦ ਰਾਹੁਲ ਗਾਂਧੀ ਦੀ ਮਣੀਪੁਰ ਫੇਰੀ, ਪਰ ਨਹੀਂ ਰੁਕ ਰਹੀ ਹਿੰਸਾ
ਮੁਲਾਜ਼ਮ ਨੇ ਨਕਾਰੇ ਸਾਰਾ ਇਲਜ਼ਾਮ: ਹਾਲਾਂਕਿ ਇਸ ਦੌਰਾਨ ਜਦੋਂ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਹਿਲਾ ਨੂੰ ਜਾਣਦਾ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਬਿਨਾਂ ਗੱਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਮਿਸ਼ਨਰ ਦਫ਼ਤਰ ਆ ਕੇ ਮਹਿਲਾ ਨੇ ਉਸ ਨਾਲ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ ਜਦੋਂ ਕਿ ਉਹ ਸਰਕਾਰੀ ਕੰਮ ਕਰਦਾ ਹੈ। ਉਹ ਸਰਕਾਰੀ ਡਾਕ ਲੈ ਕੇ ਜਾਣ ਦਾ ਕੰਮ ਕਰਦਾ ਹੈ। ਫੋਕਲ ਪੁਆਇੰਟ ਕੋਲ ਇਲਾਕੇ ਦੇ ਵਿੱਚ ਉਸ ਦੀ ਡਿਊਟੀ ਹੈ। ਹਾਲਾਂਕਿ ਮੀਡੀਆ ਵੱਲੋਂ ਕੈਮਰੇ ਵਿੱਚ ਤਸਵੀਰਾਂ ਕੈਦ ਕਰਦਿਆਂ ਵੇਖ ਮੁਲਾਜ਼ਮ ਮੌਕੇ ਤੋਂ ਭੱਜਦਾ ਵੀ ਵਿਖਾਈ ਦਿੱਤਾ। ਬਾਅਦ ਵਿੱਚ ਉਸ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਸ ਦਾ ਕੋਈ ਲੈਣਾ ਦੇਣਾ ਇਸ ਮਾਮਲੇ ਜਾਂ ਮਹਿਲਾ ਨਾਲ ਨਹੀਂ ਹੈ।