ਲੁਧਿਆਣਾ:ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਸ਼ੋਸਲ ਮੀਡਿਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿਚ ਪੁਲਿਸ ਮੁਲਾਜ਼ਮ ਦੀ ਦਾਰੂ ਪੀਤੀ ਹੋਈ ਹੈ ਅਤੇ ਕਹਿ ਰਿਹਾ ਹੈ ਕਿ ਮੇਰੀ ਨੇਮ ਪਲੇਟ ਪੁੱਛਣ ਵਾਲੇ ਤੁਸੀ ਕੋਣ ਹੋ, ਇਹ ਸਵਾਲ ਤਾਂ ਮੈਨੂੰ ਡੀ.ਜੀ.ਪੀ.ਵੀ ਨਹੀਂ ਪੁੱਛ ਸਕਦਾ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੇਰੀ ਨਾਮ ਪਲੇਟ ਦਿੱਲੀ ਏਅਰਪੋਰਟ ਉੱਤੇ ਪਈ ਹੈ। High voltage drama drunken policeman in Ludhiana
ਇਸ ਸਬੰਧੀ ਏਸੀਪੀ ਸੈਂਟਰਲ ਰਮਨਦੀਪ ਭੁੱਲਰ ਨੇ ਕਿਹਾ ਹੈ ਕਿ ਸਾਡੇ ਕੋਲ ਇੱਕ ਮਾਮਲਾ ਜ਼ਰੂਰ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਲੱਗ ਰਿਹਾ ਹੈ, ਉਸ ਦਾ ਮੈਡੀਕਲ ਕਰਵਾ ਕੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪੁਲਿਸ ਮੁਲਾਜ਼ਮ ਨੂੰ ਇਕ ਆਟੋ ਵਿੱਚ ਬਿਠਾ ਕੇ ਲਿਜਾਇਆ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕ ਉਸ ਦੇ ਇਸ ਵਤੀਰੇ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ ਅਤੇ ਵੀਡੀਓ ਵਿੱਚ ਉਸ ਤੋਂ ਸਵਾਲ-ਜਵਾਬ ਗੱਲ ਕਰ ਰਹੇ ਹਨ ਤਾਂ ਉਹ ਜਵਾਬ ਦੇਣ ਵਿੱਚ ਅਸਮਰੱਥ ਨਜ਼ਰ ਆ ਰਿਹਾ ਹੈ।
ਨਸ਼ੇ ਵਿਚ ਟੱਲੀ ਪੁਲਿਸ ਮੁਲਾਜ਼ਮ ਬਣਿਆ ਦਬੰਗ ਵੀਡੀਓ ਵਿਚਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇੱਕ ਨੌਜਵਾਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਕੁੱਤੇ ਦੇ ਕੱਟਣ ਦਾ ਇਲਾਜ ਕਰਵਾਉਣ ਲਈ ਆਇਆ ਸੀ , ਜਿਸ ਕੋਲੋ ਪੁਲਿਸ ਮੁਲਾਜ਼ਮ ਨੇ ਮੋਟਰਸਾਇਕਲ ਦੇ ਕਾਗਜ਼ ਪੁੱਛੇ ਸਨ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਉਸਦੇ ਨਾਂ ਤਾਂ ਨੇਮ ਪਲੇਟ ਲੱਗੀ ਹੋਈ ਹੈ ਅਤੇ ਉਹ ਸਾਰਿਆਂ ਨਾਲ ਅਭਦਰ ਭਾਸ਼ਾ ਦੇ ਵਿਚ ਗੱਲ ਕਰ ਰਿਹਾ ਹੈ, ਨਸ਼ੇ ਵਿਚ ਧੁੱਤ ਇਸ ਪੁਲਿਸ ਮੁਲਾਜ਼ਮ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਿਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ, ਵੀਡੀਓ ਦੇ ਵਿਚੋਂ ਜਦੋਂ ਪੁਲਿਸ ਮੁਲਾਜ਼ਮ ਨੂੰ ਸਵਾਲ ਪੁੱਛੇ ਜਾ ਰਹੇ ਨੇ ਤਾਂ ਹੋ ਪੁੱਠਾ ਸਿੱਧਾ ਜਵਾਬ ਦੇ ਰਿਹਾ ਹੈ, ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਫੜ੍ਹ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਮੁੜ ਤੋਂ ਲੈ ਜਾਇਆ ਗਿਆ।
ਇਹ ਵੀ ਪੜੋ:-ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਸੀਸੀਟੀਵੀ ਆਈ ਸਾਹਮਣੇ