ਪੰਜਾਬ

punjab

ETV Bharat / state

ਵਪਾਰ ਬਚਾਓ ਮੋਰਚੇ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ, ਵਪਾਰੀਆਂ ਦੇ ਮਸਲੇ ਹੱਲ ਕਰਨ ਲਈ ਬਣਾਈ ਕਮੇਟੀ - ਵਪਾਰੀਆਂ ਦੇ ਮਸਲੇ ਹੱਲ ਕਰਨ ਲਈ 31 ਮੈਂਬਰੀ ਕਮੇਟੀ

ਵਪਾਰ ਬਚਾਓ ਮੋਰਚੇ ਨੇ ਭ੍ਰਿਸ਼ਟ ਅਧਿਕਾਰੀਆਂ ਨਾਲ ਲੜਨ ਲਈ ਇੱਕ ਮੀਟਿੰਗ ਕੀਤੀ। ਵਪਾਰੀਆਂ ਦੇ ਮਸਲੇ ਹੱਲ ਕਰਨ ਲਈ 31 ਮੈਂਬਰੀ ਕਮੇਟੀ ਬਣਾਈ।

ਵਪਾਰ ਬਚਾਓ ਮੋਰਚਾ
ਵਪਾਰ ਬਚਾਓ ਮੋਰਚਾ

By

Published : Mar 2, 2020, 9:15 PM IST

ਲੁਧਿਆਣਾ: ਵਪਾਰ ਬਚਾਓ ਮੋਰਚਾ ਦੀ ਇੱਕ ਮੀਟਿੰਗ ਸੋਮਵਾਰ ਨੂੰ ਹੋਈ, ਜਿਸ ਵਿੱਚ ਭ੍ਰਿਸ਼ਟ ਅਧਿਕਾਰੀਆਂ ਨਾਲ ਲੜਨ ਲਈ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਵੇਖੋ ਵੀਡੀਓ

ਇਸ ਦੌਰਾਨ ਵਪਾਰੀਆਂ ਦੀ 31 ਮੈਂਬਰੀ ਕਮੇਟੀ ਬਣਾਈ ਗਈ ਜੋ ਵਪਾਰੀਆਂ ਦੇ ਮਸਲੇ ਚੁੱਕੇਗੀ ਅਤੇ ਹੱਲ ਕਰੇਗੀ, ਵਪਾਰ ਬਚਾਓ ਮੋਰਚਾ ਨੇ ਵਪਾਰੀਆਂ ਲਈ ਈਮੇਲ ਆਈਡੀ ਅਤੇ ਮੋਬਾਈਲ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇੱਕ ਪ੍ਰਾਈਵੇਟ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜੋ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਬੂਤ ਇਕੱਠੇ ਕਰੇਗੀ ਅਤੇ ਕਾਨੂੰਨੀ ਲੜਾਈ ਲੜਨ ਵਿਚ ਸਹਾਇਤਾ ਕਰੇਗੀ।

ਇਹ ਵੀ ਪੜੋ: ਅੰਮ੍ਰਿਤਸਰ ਦੇ ਸਾਬਕਾ ਅਕਾਲੀ ਸਰਪੰਚ ਕਤਲ ਮਾਮਲੇ ਦੇ ਮੁੱਖ ਦੋਸ਼ੀ ਕਾਬੂ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਪਾਰ ਬਚਾਓ ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਭ੍ਰਿਸ਼ਟ ਜੀਐਸਟੀ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ, ਉਨ੍ਹਾਂ ਨੇ 31 ਮੈਂਬਰੀ ਕਮੇਟੀ ਬਣਾਈ ਹੈ ਜੋ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਲੜਨ ਵਿਚ ਸਹਾਇਤਾ ਕਰੇਗੀ। ਕੋਈ ਵੀ ਵਪਾਰੀ ਈਮੇਲ bbmhelpline@gmail.com ਜਾਂ ਮੋਬਾਈਲ ਹੈਲਪਲਾਈਨ ਨੰਬਰ 8332000003 'ਤੇ ਕਮੇਟੀ ਤੱਕ ਪਹੁੰਚ ਕੇ ਮਦਦ ਮੰਗ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਨਿਜੀ ਏਜੰਸੀ ਵੀ ਰੱਖੀ ਗਈ ਸੀ ਜੋ ਕਿ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਸਬੂਤ ਇਕੱਤਰ ਕਰੇਗੀ ਜੋ ਕਾਨੂੰਨੀ ਲੜਾਈ ਲੜਨ ਵਿੱਚ ਸਹਾਇਤਾ ਕਰੇਗੀ।

ABOUT THE AUTHOR

...view details