ਲੁਧਿਆਣਾ:ਲਾਡੋਵਾਲ ਟੌਲ ਪਲਾਜ਼ਾ ਉੱਤੇ (Ladowal Toll Plaza of Ludhiana) ਟਰੱਕ ਓਪਰੇਟਰਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ ਜਿਸ ਕਰਕੇ ਲੁਧਿਆਣਾ ਤੋਂ ਜਲੰਧਰ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੁਧਿਆਣਾ-ਜਲੰਧਰ ਬਾਈਪਾਸ ਉੱਤੇ ਵੀ ਕਾਫੀ ਜਾਮ (Jam on Jalandhar Bypass) ਲੱਗਾ ਹੋਇਆ ਹੈ।
ਰੂਟ ਡਾਈਵਰਟ: ਟਰੈਫਿਕ ਪੁਲਿਸ ਵੱਲੋਂ ਹੁਣ ਰੂਟ ਡਾਈਵਰਟ (Route diverted by the traffic police) ਕੀਤੇ ਜਾ ਰਹੇ ਹਨ ਹਾਲਾਂਕਿ ਲਾਡੋਵਾਲ ਜਾਣ ਵਾਲੇ ਰਸਤੇ ਨੂੰ ਫਿਲਹਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਜੋਧੇਵਾਲ ਬਸਤੀ ਰਾਹੋਂ ਰੋਡ ਅਤੇ ਫਿਰ ਨਵਾਂਸ਼ਹਿਰ ਰਾਹੀਂ ਜਲੰਧਰ ਭੇਜਿਆ ਜਾ ਰਿਹਾ ਹੈ । ਹਲਕ ਇਹ ਰੂਟ ਆਮ ਰੂਟ ਨਾਲੋਂ ਕਿਤੇ ਜ਼ਿਆਦਾ ਲੰਮਾ ਹੈ ਪਰ ਲੋਕ ਜਾਮ ਵਿੱਚ ਨਾ ਫਸੇ ਰਹਿਣ ਇਸ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ।
ਟਰੱਕ ਯੂਨੀਅਨ ਬਹਾਲ ਕਰਨ ਦੀ ਮੰਗ: ਪ੍ਰਦਰਸ਼ਨਕਾਰੀ ਟਰੱਕ ਓਪਰੇਟਰਾਂ ਦਾ ਕਹਿਣਾ ਕਿ ਸਿਆਸੀ ਸ਼ਹਿ ਦੇ ਥੱਲੇ ਕੁਝ ਗਿਣਵੇਂ ਲੋਕਾਂ ਨੇ ਟਰੱਕ ਯੂਨੀਅਨਾਂ ਨੂੰ ਭੰਗ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਟਰੱਕ ਯੂਨੀਅਨਾਂ ਮੁੜ ਬਹਾਲ (Truck unions reinstated in Punjab) ਨਹੀਂ ਹੁੰਦੀਆਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।