ਪੰਜਾਬ

punjab

ETV Bharat / state

ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ, ਹੋਈ ਜਲ ਥਲ - ਪ੍ਰਸ਼ਾਸ਼ਨ

ਲੁਧਿਆਣਾ (Ludhiana) ਵਿੱਚ ਮੀਂਹ ਤੋਂ ਬਾਅਦ ਸਮਾਰਟ ਸਿਟੀ (Smart City) ਤੇ ਪ੍ਰਸ਼ਾਸ਼ਨ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ।  ਪੂਰੇ ਲੁਧਿਆਣਾ ਵਿੱਚ ਜਲ ਥਲ ਹੋਣ ਕਾਰਨ ਸੜਕਾਂ 'ਤੇ ਟਰੈਫਿਕ ਜਾਮ ਹੋ ਗਈ। ਜਿਸ ਕਾਰਨ ਲੋਕ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ।

ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ
ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ

By

Published : Sep 23, 2021, 4:31 PM IST

ਲੁਧਿਆਣਾ : ਲੁਧਿਆਣਾ ਵਿੱਚ ਪੈ ਰਹੀ ਤੇਜ਼ ਬਾਰਿਸ਼ (Heavy rain) ਤੋਂ ਬਾਅਦ ਲੁਧਿਆਣਾ ਦੀਆਂ ਸੜਕਾਂ (Roads of Ludhiana) 'ਤੇ ਜਲਥਲ ਹੋ ਗਈ। ਲੁਧਿਆਣਾ (Ludhiana) ਦੇ ਜ਼ਿਆਦਾਤਰ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਏ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਦੋ-ਦੋ ਫੁੱਟ ਤੱਕ ਵੀ ਪਾਣੀ ਭਰ ਗਿਆ।

ਲੁਧਿਆਣਾ ਦਾ ਬੱਸ ਸਟੈਂਡ (Ludhiana bus stand), ਘੰਟਾ-ਘਰ, ਰੇਲਵੇ ਸਟੇਸ਼ਨ (Railway station), ਬਸਤੀ ਜੋਧੇਵਾਲ, ਸਰਾਭਾ ਨਗਰ, ਬੀਆਰਐੱਸ ਨਗਰ, ਪੱਖੋਵਾਲ ਰੋਡ ਆਦਿ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ। ਹਾਲਾਤ ਜ਼ਿਆਦਾ ਖ਼ਰਾਬ ਹੋਵੇ ਕਿਉਂਕਿ ਲੁਧਿਆਣਾ ਵਿੱਚ ਜ਼ਿਆਦਾਤਰ ਮੁੱਖ ਸੜਕਾਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ, ਜਿਸ ਕਰਕੇ ਸੜਕਾਂ 'ਤੇ ਬਲੋਕਿੰਗ (Blocking on the roads) ਹੋ ਗਈ, ਸੀਵਰੇਜ ਬੰਦ ਹੋ ਗਏ ਅਤੇ ਪਾਣੀ ਸੜਕਾਂ 'ਤੇ ਆ ਗਿਆ।

ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ

ਇਸ ਦੌਰਾਨ ਟ੍ਰੈਫਿਕ (Traffic) ਦੀਆਂ ਵੀ ਬਰੇਕਾਂ ਲੱਗੀਆਂ ਰਹੀਆਂ। ਟਰੈਫਿਕ ਦੇ ਮੁਲਾਜ਼ਮ (Traffic employees) ਬਾਰਿਸ਼ ਦੇ ਬਾਵਜੂਦ ਟ੍ਰੈਫਿਕ (Traffic) ਕੱਢਦੇ ਵਿਖਾਈ ਦਿੱਤੇ ਤਸਵੀਰਾਂ ਨੇ ਸਮਾਰਟ ਸਿਟੀ (Smart City) ਦੀ ਪੋਲ ਖੋਲ੍ਹ ਦਿੱਤੀ।

ਉਧਰ ਲੋਕਾਂ ਦੀਆਂ ਗੱਡੀਆਂ ਕੱਢਣ ਆਏ ਲੋਕਾਂ ਨੇ ਦੱਸਿਆ ਕਿ ਇਹ ਹਾਲਾਤ ਪੂਰੇ ਲੁਧਿਆਣਾ ਵਿੱਚ ਬਣੇ ਹੋਏ ਹਨ ਅਤੇ ਸਮਾਰਟ ਸਿਟੀ ਦੀ ਪੋਲ ਖੁੱਲ੍ਹ ਗਈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਬਾਰਿਸ਼ ਤੋਂ ਬਾਅਦ ਉਨ੍ਹਾਂ ਨੂੰ ਫੋਨ ਆ ਰਹੇ ਹਨ, ਕੋਈ ਗੱਡੀ ਕਿਤੇ ਫਸੀ ਹੋਈ ਹੈ ਅਤੇ ਕੋਈ ਗੱਡੀ ਕਿਤੇ।

ਇਹ ਵੀ ਪੜ੍ਹੋ:ਪੰਜਾਬ ਦੇ ਵਿੱਚ ਭਾਰੀ ਮੀਂਹ, ਕਿਸਾਨਾਂ ਦੇ ਸੁੱਕੇ ਸਾਹ

ਉਨ੍ਹਾਂ ਕਿਹਾ ਕਿ ਕਈ ਗੱਡੀਆਂ ਦਾ ਨੁਕਸਾਨ ਵੀ ਹੋਇਆ ਹੈ। ਪਾਣੀ ਭਰਨ ਕਰਕੇ ਗੱਡੀ ਦਾ ਇੰਜਣ ਖਰਾਬ ਹੋ ਜਾਂਦਾ ਹੈ, ਜਿਸ ਕਰ ਕੇ ਗੱਡੀ ਨੂੰ ਵੱਡਾ ਨੁਕਸਾਨ ਹੁੰਦਾ ਹੈ।

ABOUT THE AUTHOR

...view details