ਲੁਧਿਆਣਾ: ਜਿਲ੍ਹੇ ’ਚ ਪਏ ਤੇਜ਼ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਦੇ ਬਦਲੇ ਮਿਜ਼ਾਜ ਨਾਲ ਜਿੱਥੇ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਝੋਨੇ ਦੀ ਫਸਲ ਲਈ ਵੀ ਇਹ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ। ਸਵੇਰ ਲਗਭਗ 10 ਵਜੇ ਦੇ ਕਰੀਬ ਤੇਜ਼ ਮੀਹ ਪਿਆ। ਹਾਲਾਂਕਿ ਇਹ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ 5 ਅਗਸਤ ਤੱਕ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ।
ਲੁਧਿਆਣਾ ’ਚ ਮੌਸਮ ਦਾ ਬਦਲਿਆ ਮਿਜ਼ਾਜ - ਮੀਂਹ ਪੈਣ ਦੀ ਸੰਭਾਵਨਾ
ਲੁਧਿਆਣਾ ਚ ਪਏ ਤੇਜ਼ ਮੀਂਹ ਨਾਲ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਇਹ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ 5 ਅਗਸਤ ਤੱਕ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ।
ਲੁਧਿਆਣਾ ’ਚ ਮੌਸਮ ਦਾ ਬਦਲਿਆ ਮਿਜ਼ਾਜ
ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਗਰਮੀ ਕਾਰਨ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਸੀ। ਜ਼ਿਲ੍ਹੇ ’ਚ ਜੁਲਾਈ ਮਹੀਨੇ ਦੇ ਆਖਿਰ ਚ ਚੰਗੀ ਬਾਰਿਸ਼ ਹੋਈ ਪਰ ਅਗਸਤ ਮਹੀਨੇ ਦੇ ਪਹਿਲੇ ਦੋ ਦਿਨਾਂ ਵਿੱਚ ਲਗਾਤਾਰ ਦਿਨ ਵਿੱਚ ਧੁੱਪ ਨਿਕਲਦੀ ਰਹੀ ਜਿਸ ਨਾਲ ਤਾਪਮਾਨ ਚ ਇਜ਼ਾਫਾ ਹੋਇਆ। ਪਰ ਅੱਜ ਮੀਂਹ ਪੈਣ ਨਾਲ ਤਾਪਮਾਨ ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਮੌਸਮ ਵੀ ਖੁਸ਼ਨੁਮਾ ਬਣਿਆ ਹੋਇਆ ਹੈ।
ਇਹ ਵੀ ਪੜੋ: ਸਾਵਧਾਨ ! ਮੋਟਰਸਾਇਕਲ ਚਲਾਉਣ ਤੋਂ ਪਹਿਲਾਂ ਪੜ੍ਹੋ ਸਰਕਾਰ ਵੱਲੋਂ ਜਾਰੀ ਕੀਤੇ ਇਹ ਨਵੇਂ ਨਿਯਮ