ਪੰਜਾਬ

punjab

ETV Bharat / state

ਹੈਵਨਲੀ ਪੈਲੇਸ ਵਿੱਚ "ਗੁੰਜ" ਪ੍ਰੋਗਰਾਮ ਦਾ ਆਯੋਜਨ, ਦਰਸ਼ਕਾਂ ਨੇ ਮਾਣਿਆਂ ਆਨੰਦ

ਦੋਰਾਹਾ ਦੇ ਡਰੀਮ ਐਡ ਬਿਉਟੀ ਚੈਰੀਟੇਬਲ ਟਰੱਸਟ ਵੱਲੋਂ ਹੈਵਨਲੀ ਪੈਲੇਸ 'ਚ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਲਈ ਰੰਗਾ-ਰੰਗ ਪ੍ਰੋਗਰਾਮ ਕੀਤਾ। ਇਹ ਪ੍ਰੋਗਰਾਮ ਟਰੱਸਟ ਦੇ ਚੇਅਰਮੈਨ ਅਨਿਲ ਕੁਮਾਰ ਮੌਂਗਾ ਦੀ ਅਗਵਾਈ ਹੇਠ ਹੋਇਆ।

Heavenly Palace organised "Goonj"
ਫ਼ੋਟੋ

By

Published : Dec 1, 2019, 4:46 PM IST

ਲੁਧਿਆਣਾ: ਜ਼ਿਲ੍ਹੇ ਦੇ ਹਲਕਾ ਦੋਰਾਹਾ ਦੇ ਡੀਰਮ ਐਂਡ ਬਿਉਟੀ ਚੈਰੀਟੇਬਲ ਟਰੱਸਟ ਵੱਲੋਂ ਹੈਵਨਲੀ ਪੈਲੇਸ 'ਚ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਲਈ ਰੰਗਾ-ਰੰਗਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਟਰਸੱਟ ਦੇ ਚੇਅਰਮੈਨ ਅਨਿਲ ਕੁਮਾਰ ਮੌਂਗਾ ਦੀ ਅਗਵਾਈ ਹੇਠ ਕੀਤਾ ਗਿਆ।

ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਦਾ ਟਾਇਟਲ 'ਗੂੰਜ' ਰੱਖਿਆ ਗਿਆ ਜਿਸ ਦਾ ਭਾਵ ਹੈ ਕਿ ਆਪਣੀ ਉਮਰ ਭੁੱਲ ਕੇ ਆਪਣੀ ਉਮਰ ਨੂੰ ਜੀਓ। ਇਸ ਪ੍ਰੋਗਰਾਮ ਦੌਰਾਨ ਸੀਨੀਅਰ ਸਿਟੀਜਨ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦਾ ਸਰੋਤਿਆਂ ਨੇ ਆਪਣੀਆਂ ਸੀਟਾਂ ਤੇ ਬੈਠ ਕੇ ਗਾਣੇ, ਡਾਂਸ ਅਤੇ ਪੇਸ਼ ਕੀਤੀਆਂ ਗਈਆਂ ਕਲਾਂ ਕ੍ਰਿਤੀਆਂ ਦਾ ਆਨੰਦ ਮਾਣਿਆ।

ਵੀਡੀਓ

ਇਸ ਮੌਕੇ ਟਰਸੱਟ ਦੇ ਸਲਾਹਾਕਾਰ ਡਾ. ਸਰਦਾਰ ਸਿੰਘ ਜੌਹਲ ਨੇ ਦੱਸਿਆ ਕਿ ਸਾਰੇ ਸੀਨੀਅਰ ਸਿਟੀਜ਼ਨ ਨੇ ਇਸ ਪ੍ਰੋਗਰਾਮ ਦਾ ਆਨੰਦਮਈ ਤਰੀਕੇ ਨਾਲ ਆਨੰਦ ਮਾਣਿਆ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਨੇ ਸੰਸਥਾ ਦੇ ਚੇਅਰਮੈਨ ਅਨਿਲ ਕੁਮਾਰ ਮੋਗਾ ਨੂੰ ਧੰਨਵਾਦ ਕੀਤਾ।

ਉਨ੍ਹਾਂ ਨੇ ਇਸ ਪ੍ਰੋਗਰਾਮ ਦੌਰਾਨ ਕਿਹਾ ਕਿ ਜ਼ਿੰਦਗੀ ਦਾ ਕੋਈ ਵੀ ਪੜਾਅ ਹੋਵੇ ਸਾਨੂੰ ਆਨੰਦਮਈ ਤਰੀਕੇ ਨਾਲ ਹੀ ਉਸ ਦਾ ਆਨੰਦ ਮਾਨਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਸਿਟੀਜਨ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਜ਼ਿੰਦਗੀ ਜਿਉਣ ਦੀ ਕੋਈ ਉਮਰ ਨਹੀਂ ਹੁੰਦੀ।

ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੁਰਬ: ਰੂਪਨਗਰ 'ਚ ਕਰਵਾਇਆ ਗਿਆ ਲਾਈਟ ਐਂਡ ਸਾਊਂਡ ਸ਼ੋਅ

ਸੰਸਥਾ ਦੇ ਟਰੱਸਟੀ ਕਾਇਲ ਮੋਂਗਾ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਪ੍ਰੋਗਰਾਮ ਦਾ ਨਾਂਅ" ਗੂੰਜ "ਰੱਖਿਆ ਸੀ ਜਿਸ ਦਾ ਭਾਵ ਆਪਣੀ ਉਮਰ ਭੁੱਲ ਕੇ ਆਪਣੀ ਉਮਰ ਨੂੰ ਜੀਉ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਸੀ ਕਿ ਆਪਣੀ ਉਮਰ ਦੇ ਪੜਾਅ ਨੂੰ ਭੁੱਲ ਕੇ ਜ਼ਿੰਦਗੀ ਨੂੰ ਅਨੰਦਮਈ ਤਰੀਕੇ ਦੇ ਨਾਲ ਜੀਣਾ।
ਉਨ੍ਹਾਂ ਇਹ ਕਿਹਾ ਕਿ ਇੱਥੇ ਰਹਿਣ ਵਾਲੇ ਸਾਰੇ ਮਹਿਮਾਨ ਆਪਣੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਜੀਅ ਰਹੇ ਹਨ ਤੇ ਹੈਵਨਲੀ ਪੈਲੇਸ ਕੇਵਲ ਇੱਕ ਘਰ ਹੀ ਨਹੀਂ ਇਹ ਧਰਤੀ ਉੱਪਰ ਸਵਰਗ ਹੈ।

ABOUT THE AUTHOR

...view details