ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਲੁਧਿਆਣਾ: ਉੱਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ ਪਰ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਆਉਣ ਵਾਲੇ 2 ਦਿਨਾਂ ਤੱਕ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ। ਇਸ ਕਾਰਨ ਤਾਪਮਾਨ 'ਚ ਇਕ ਗਿਰਾਵਟ ਦਰਜ ਕੀਤੀ ਜਾਵੇਗੀ। ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਸੀ। ਜਿਸ ਕਾਰਨ ਲੋਕਾਂ ਦਾ ਘਰੋਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਪੱਛਮੀ ਚੱਕਰਵਾਤ ਕਾਰਨ ਮੌਸਮ ਵਿਚ ਕੁਝ ਬਦਲਾਅ ਦੇਖਣ ਨੂੰ ਮਿਲੇ ਹਨ, ਪਰ ਇਹ ਬਦਲਾਅ ਸਥਾਈ ਨਹੀਂ ਹੈ। 2 ਦਿਨਾਂ ਬਾਅਦ ਮੌਸਮ 'ਚ ਫੇਰ ਬਦਲਾਅ ਹੋਵੇਗਾ ਅਤੇ ਗਰਮੀ ਦਾ ਪ੍ਰਕੋਪ ਵਧੇਗਾ।
ਜਲਦ ਹੀ ਕਣਕ ਸੰਭਾਲਣ ਦੀ ਸਲਾਹ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਵੱਲੋਂ 2 ਦਿਨ ਤੱਕ ਕਿਸਾਨਾਂ ਨੂੰ ਕਣਕ ਦੀ ਫਸਲ ਨਾ ਵੱਢਣ ਦੀ ਸਲਾਹ ਵੀ ਦਿੱਤੀ ਗਈ ਹੈ। 2 ਦਿਨਾਂ ਲਈ ਵਾਢੀ ਨਾ ਕਰਨ ਲਈ ਕਿਹਾ ਕਿਉਂਕਿ ਅਜਿਹੀ ਸਥਿਤੀ ਵਿੱਚ, ਮੀਂਹ ਕਾਰਨ ਫਸਲ ਦੀ ਵਾਢੀ ਵਿੱਚ ਵਿਘਨ ਪੈ ਸਕਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜੋ ਕਿਸਾਨਾਂ ਨੇ ਵਾਢੀ ਕਰ ਲਈ ਹੈ ਉਨ੍ਹਾਂ ਆਪਣਾ ਦਾਣਾ ਅਤੇ ਤੂੜੀ ਜਲਦ ਹੀ ਸੰਭਾਲਣ ਦੀ ਸਲਾਹ ਦਿੱਤੀ ਹੈ।
ਕਣਕ ਦੀ ਵਾਢੀ ਤੋਂ ਗੁਰੇਜ਼: ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਹਾਲਾਂ ਕਿ ਇਸ ਦਾ ਝੋਨੇ ਦੇ ਬੀਜ ਜਾਣ ਤੇ ਕੋਈ ਅਸਰ ਨਹੀ ਪਵੇਗਾ। ਪਰ ਫਿਲਹਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਝੋਨਾ ਲਾਉਣ 'ਤੇ ਮਨਾਹੀ ਹੈ। ਕਣਕ ਦੀ ਵਾਢੀ ਪੂਰੀ ਨਹੀਂ ਹੋ ਸਕੀ ਹੈ। ਕਣਕ ਦੀ ਵਾਢੀ ਦੇ ਦੌਰਾਨ ਦੋ ਦਿਨ ਜੇਕਰ ਬਾਰਿਸ਼ ਪੈਂਦੀ ਹੈ ਤਾਂ ਇਸ ਦਾ ਕਿਸਾਨਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਜਿਸ ਕਰਕੇ ਮਾਹਿਰਾਂ ਦਾ ਕਹਿਣਾ ਹੈ ਕਿ ਦੋ ਦਿਨ ਤੱਕ ਕਿਸਾਨਾਂ ਫਸਲਾਂ ਨੂੰ ਨਾ ਵੱਢਣ।
40 ਡਿਗਰੀ ਤੱਕ ਪਹੁੰਚਿਆ ਤਾਪਮਾਨ:ਪੱਛਮੀ ਚੱਕਰਵਾਤ ਦੇ ਕਾਰਨ ਮੌਜੂਦਾ ਟੈਂਪਰੇਚਰ ਜੋ 40 ਡਿਗਰੀ ਦੇ ਕਰੀਬ ਚੱਲ ਰਿਹਾ ਹੈ। ਉਸ ਵਿੱਚ 2 ਤੋਂ 3 ਡਿਗਰੀ ਤੱਕ ਦੀ ਗਿਰਾਵਟ ਆਵੇਗੀ ਪਰ ਉਸ ਤੋਂ ਬਾਅਦ ਗਰਮੀ ਦਾ ਪ੍ਰਕੋਪ ਮੁੜ ਤੋਂ ਵੱਧ ਜਾਵੇਗਾ। ਜੇਕਰ ਸੋਮਵਾਰ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ 40 ਡਿਗਰੀ ਤੋਂ ਪਾਰ ਸੀ। ਕੱਲ ਦਾ ਤਾਪਮਾਨ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੀ ਅਤੇ ਅੱਜ ਦਾ ਘੱਟੋ ਘੱਟ ਟੈਂਪਰੇਚਰ 20 ਡਿਗਰੀ ਰਿਕਾਰਡ ਕੀਤਾ ਗਿਆ। ਦੋ ਦਿਨ ਤੋਂ ਬਾਅਦ ਮੌਸਮ ਮੁੜ ਤੋਂ ਸੁਹਾਨਾ ਹੋ ਜਾਵੇਗਾ। ਇਸ ਤੋਂ ਬਾਅਦ ਗਰਮ ਹਵਾਵਾਂ ਚੱਲਣ ਦੇ ਨਾਲ ਗਰਮੀ ਦਾ ਪ੍ਰਕੋਪ ਵੀ ਵਧੇਗਾ। ਜਿਸ ਨਾਲ ਲੋਕਾਂ ਨੂੰ ਆਉਂਦੇ ਦਿਨਾਂ ਵਿਚ ਕਹਿਰ ਦੀ ਗਰਮੀ ਝਲਣੀ ਪੈ ਸਕਦੀ ਹੈ। ਲੋਕ ਦੁਪਹਿਰ ਵੇਲੇ ਸੜਕ 'ਤੇ ਸਫ਼ਰ ਕਰਨ ਤੋਂ ਗੁਰੇਜ਼ ਕਰ ਰਹੇ ਹਨ ਅਤੇ ਤਰਲ ਪਦਾਰਥਾਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ:-ਗਰਮੀ ਦਾ ਕਹਿਰ, ਪੱਛਮੀ ਬੰਗਾਲ ਤ੍ਰਿਪੁਰਾ ਅਤੇ ਮੇਘਾਲਿਆ ਦੇ ਸਕੂਲ ਕੀਤੇ ਗਏ ਬੰਦ