ਪੰਜਾਬ

punjab

ETV Bharat / state

Black Period of Punjab: ਕੇਕੇ ਬਾਵਾ ਤੋਂ ਸੁਣੋ "ਕਾਲੇ ਦੌਰ" ਵੇਲੇ ਕੀ ਸੀ ਪੰਜਾਬ ਦੇ ਹਾਲਾਤ, 32000 ਮਾਸੂਮਾਂ ਦਾ ਹੋਇਆ ਸੀ ਕਤਲੇਆਮ - ਕਾਂਗਰਸ ਦੇ ਟਕਸਾਲੀ ਆਗੂ

ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੇ ਪੰਜਾਬ 'ਤੇ ਬੀਤੇ ਕਾਲੇ ਦੌਰ ਦੇ ਹਾਲਾਤ ਈਟੀਵੀ ਭਾਰਤ ਨਾਲ ਸਾਂਝੇ ਕੀਤੇ ਹਨ। ਬਾਵਾ ਨੇ ਦੱਸਿਆ ਕਿ ਇਸ ਦੌਰ ਵਿਚ ਕਈ ਪੰਜਾਬੀਆਂ ਦਾ ਕਤਲੇਆਮ ਹੋਇਆ ਸੀ। ਲੋਕਾਂ ਨੂੰ ਵੋਟ ਪਾਉਣ ਦੀ ਵੀ ਅਧਿਕਾਰ ਨਹੀਂ ਸੀ ਰਹਿ ਗਿਆ।

Hear from KK Bawa what was the situation in Punjab during the dark period
ਕੇਕੇ ਬਾਵਾ ਤੋਂ ਸੁਣੋ "ਕਾਲੇ ਦੌਰ" ਵੇਲੇ ਕੀ ਸੀ ਪੰਜਾਬ ਦੇ ਹਾਲਾਤ; 3200 ਮਾਸੂਮਾਂ ਦਾ ਹੋਇਆ ਸੀ ਕਤਲੇਆਮ

By

Published : Mar 3, 2023, 8:56 AM IST

Updated : Mar 3, 2023, 9:10 AM IST

ਕੇਕੇ ਬਾਵਾ ਤੋਂ ਸੁਣੋ "ਕਾਲੇ ਦੌਰ" ਵੇਲੇ ਕੀ ਸੀ ਪੰਜਾਬ ਦੇ ਹਾਲਾਤ; 3200 ਮਾਸੂਮਾਂ ਦਾ ਹੋਇਆ ਸੀ ਕਤਲੇਆਮ





ਲੁਧਿਆਣਾ :
ਕ੍ਰਿਸ਼ਨ ਕੁਮਾਰ ਬਾਵਾ ਕਾਂਗਰਸ ਦੇ ਟਕਸਾਲੀ ਆਗੂ ਹਨ। ਕ੍ਰਿਸ਼ਨ ਕੁਮਾਰ ਬਾਵਾ ਕਾਲੇ ਦੌਰ 'ਚੋਂ ਲੰਘ ਚੁੱਕੀ ਹੈ ਅਤੇ ਇਸ ਸੰਤਾਪ ਨੂੰ ਆਪਣੇ ਪਿੰਡੇ 'ਤੇ ਵੀ ਹੰਢਾ ਚੁੱਕੇ ਹਨ। ਕਾਲੇ ਦੌਰ ਦੌਰਾਨ ਕੇਕੇ ਬਾਵਾ ਦੇ ਦੋ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਥੋਂ ਤੱਕ ਕੇ ਉਨ੍ਹਾਂ ਦੀਆਂ ਲੱਤਾਂ 'ਤੇ ਏਕੇ 47 ਦੇ ਫ਼ਾਇਰ ਮਾਰੇ ਗਏ ਸਨ। ਅੱਜ ਵੀ ਉਹ ਉਸ ਸਮੇਂ ਨੂੰ ਯਾਦ ਕਰ ਕੇ ਸਹਿਮ ਜਾਂਦੇ ਹਨ, ਅਤੇ ਦੱਸਦੇ ਨੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਵੋਟਾਂ ਪਾਉਣ ਤੱਕ ਦਾ ਅਧਿਕਾਰ ਨਹੀਂ ਸੀ। ਟਰੇਨਾਂ ਰੋਕ ਕੇ ਬੱਸਾਂ ਰੋਕ ਕੇ ਏਕੇ 47 ਵਾਲੇ ਬੇਕਸੂਰ ਲੋਕਾਂ ਨੂੰ ਮਾਰ ਮੁਕਾਉਂਦੇ ਸਨ। ਹੁਣ ਪੰਜਾਬ ਵਿਚ ਖੁਸ਼ਹਾਲੀ ਆਈ ਸੀ ਪਰ ਮੁੜ ਤੋਂ ਅਜਿਹੇ ਹਾਲਾਤ ਬਣ ਰਹੇ ਹਨ, ਜਿਨ੍ਹਾਂ ਨੂੰ ਵੇਖ ਕੇ ਉਹ ਅਤੇ ਉਨ੍ਹਾਂ ਨਾਲ ਦੇ ਜਿਨ੍ਹਾਂ ਨੇ ਕਾਲੇ ਦੌਰ ਦਾ ਸੰਤਾਪ ਭੋਗਿਆ ਹੈ, ਉਹ ਸਹਿਮ ਜਾਂਦੇ ਹਨ।


ਏਕੇ 47 ਦੇ ਵੱਜੇ ਸੀ ਫਾਇਰ : 17 ਮਰਾਚ 1989 'ਚ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ "ਮੈਨੂੰ ਗੋਲੀਆਂ ਮਾਰੀਆਂ ਗਈਆਂ ਸਨ, ਮੇਰੇ ਨਾਲ ਦੇ ਦੋ ਸਾਥੀਆਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਉਹ ਕਿਸੇ ਤਰ੍ਹਾਂ ਬਚ ਗਏ, ਪਰ ਅੱਜ ਵੀ ਆਪਣੇ ਸਾਥੀਆਂ ਦੇ ਜਾਣ ਦਾ ਉਨ੍ਹਾਂ ਨੂੰ ਦੁੱਖ ਹੈ। ਇਥੋਂ ਤੱਕ ਕਿ ਬੇਕਸੂਰ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ। ਹਲਾਤ ਇਸ ਕਦਰ ਖ਼ਰਾਬ ਹੋ ਗਏ ਸਨ ਕਿ ਪੰਜਾਬ ਕਾਲੇ ਦੌਰ ਦੇ ਦੌਰਾਨ ਕਈ ਸਾਲ ਪਿੱਛੇ ਚਲਾ ਗਿਆ ਸੀ। ਨਾ ਤਾਂ ਪੰਜਾਬ ਦੇ ਵਿੱਚ ਕੋਈ ਵਪਾਰ ਬਚਿਆ ਸੀ ਅਤੇ ਨਾ ਹੀ ਨੌਜਵਾਨ ਬਚੇ ਸਨ। ਕੇਕੇ ਬਾਵਾ ਨੇ ਦੱਸਿਆ ਕਿ ਉਸ ਵੇਲੇ ਉਹ ਇਕਲੌਤੇ ਸਨ, ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਚੋਣਾਂ ਦੌਰਾਨ ਵੋਟਾਂ ਪਈਆਂ ਸਨ। ਉਦੋਂ ਵੋਟਾਂ ਵੀ ਨਹੀਂ ਪਾਉਣ ਦਿੱਤੀਆਂ ਜਾਂਦੀਆਂ ਸੀ ਅਤੇ ਵੋਟਾਂ ਹੋਣ ਕਰਕੇ ਹੀ ਉਨ੍ਹਾਂ ਦੇ ਦੋ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :Coronavirus Update : ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪਾਜ਼ੀਟਿਵ ਦੇ 268 ਨਵੇਂ ਮਾਮਲੇ, ਪੰਜਾਬ ਤੋਂ 08 ਕੋਰੋਨਾ ਦੇ ਨਵੇਂ ਮਾਮਲੇ ਦਰਜ

32 ਹਜ਼ਾਰ ਬੇਕਸੂਰਾਂ ਦਾ ਕਤਲ : ਕੇਕੇ ਬਾਵਾ ਨੇ ਦੱਸਿਆ ਕਿ ਉਸ ਸਮੇਂ 32 ਹਜ਼ਾਰ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ, ਭਾਵੇਂ ਉਹ ਸਿੱਖ ਸਨ ਭਾਵੇਂ ਉਹ ਹਿੰਦੂ, ਪਰ ਹੈ ਤਾਂ ਪੰਜਾਬੀ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਨੂੰ ਸਾਂਭੀ ਰੱਖਣਾ ਹੁੰਦਾ ਹੈ, ਸਭ ਤੋਂ ਪਹਿਲਾਂ ਸੰਵਿਧਾਨ ਦੇ ਵਿਚ ਸਰਕਾਰ ਦੀ ਜ਼ਿੰਮੇਵਾਰੀ ਵੀ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦਾ ਹੈ, ਪਰ ਮੌਜੂਦਾ ਹਾਲਾਤ ਦੇ ਵਿਚ ਸਰਕਾਰਾਂ ਦਾ ਧਿਆਨ ਕਿਤੇ ਹੋਰ ਹੀ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਨੌਜਵਾਨ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਗੱਭਰੂ ਕਬੱਡੀ ਖੇਡਦੇ ਸਨ। ਹਰ ਖੇਤਰ ਦੇ ਵਿੱਚ ਮੱਲਾਂ ਮਾਰਦੇ ਸਨ ਪਰ ਹੁਣ ਹਾਲਾਤ ਬਦਲਦੇ ਜਾ ਰਹੇ ਹਨ। ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੂੰ ਹਾਲਾਤ ਕਾਬੂ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ :Punjab Vidhan Sabha Session : ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਅੱਜ ਤੋਂ, ਸਪੀਕਰ ਬੋਲੇ- ਹੁਣ ਸਰਕਾਰ ਤੇ ਰਾਜਪਾਲ ਵਿਚਾਲੇ ਕੋਈ ਤਕਰਾਰ ਨਹੀਂ

ਸਰਕਾਰਾਂ ਦੀ ਅਣਗਿਹਲੀ :ਕ੍ਰਿਸ਼ਨ ਕੁਮਾਰ ਬਾਵਾ ਨੇ ਅੰਮ੍ਰਿਤਪਾਲ ਦੀ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀਆਂ ਦੋ ਗੱਲਾਂ ਚੰਗੀਆਂ ਹਨ। ਲੋਕਾਂ ਨੂੰ ਅੰਮ੍ਰਿਤ ਸੰਚਾਰ ਕਰਵਾਉਣਾ ਅਤੇ ਨਸ਼ੇ ਦੇ ਖਿਲਾਫ਼ ਜਾਗਰੂਕ ਕਰਨਾ। ਉਨ੍ਹਾਂ ਕਿਹਾ ਕਿ ਉਸ ਦੀਆਂ ਇਨ੍ਹਾਂ ਦੋ 2 ਕਾਰਨ ਉਹ ਸਹੀ ਹੈ, ਪਰ ਜਿਹੜੇ ਕੰਮ ਉਹ ਇਨ੍ਹਾਂ ਤੋਂ ਇਲਾਵਾ ਕਰ ਰਿਹਾ ਹੈ ਉਹ ਉਸ ਬਾਰੇ ਬੋਲਣਾ ਨਹੀਂ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਪਸੰਦ ਹੈ। ਬਾਵਾ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਉਤੇ ਧਿਆਨ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਵਿੱਚ ਸਰਕਾਰਾਂ ਦਾ ਹੀ ਨਹੀਂ ਸਗੋਂ ਆਮ ਲੋਕਾਂ ਦਾ ਕੀ ਰੋਲ ਹੈ। ਨੌਜਵਾਨ ਪੀੜ੍ਹੀ ਨੂੰ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਨੌਜਵਾਨ ਜਿਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਕਿਸੇ ਚੰਗੇ ਕੰਮ ਵੱਲ ਲਾਉਣਾ ਚਾਹੀਦਾ ਹੈ।

Last Updated : Mar 3, 2023, 9:10 AM IST

ABOUT THE AUTHOR

...view details