ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬ ਦਾ ਫੂਡ ਸਪਲਾਈ ਵਿਭਾਗ ਲਗਾਤਾਰ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਲਗਭਗ ਮੁਕੰਮਲ ਹੋਣ ਦੇ ਦਾਅਵੇ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਮੰਡੀਆਂ ਦੇ ਹਾਲ ਤਸਵੀਰਾਂ ਵਿੱਚ ਆਪਣੇ ਆਪ ਬਿਆਨ ਹੋ ਰਹੇ ਹਨ ਕਿਉਂਕਿ ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ, ਥਾਂ-ਥਾਂ ਬੋਰੀਆਂ ਪਈਆਂ ਹੋਈਆਂ ਹਨ ਜਿਸ ਤੋਂ ਜ਼ਾਹਿਰ ਹੈ ਕਿ ਮੰਡੀਆਂ ਦੇ ਵਿੱਚੋਂ ਕਣਕ ਦੀ ਲਿਫਟਿੰਗ ਸਮੇਂ ਸਿਰ ਨਹੀਂ ਹੋ ਰਹੀ ਜਿਸ ਦੀ ਵੱਡੀ ਸਮੱਸਿਆ ਲੇਬਰ ਹੈ।
ਸਰਕਾਰ ਦੇ ਫੋਕੇ ਦਾਅਵੇ, ਲੁਧਿਆਣਾ ਦਾਣਾ ਮੰਡੀ 'ਚ ਕਣਕ ਦੇ ਲੱਗੇ ਢੇਰ, ਫਿਕਰਾਂ 'ਚ ਕਿਸਾਨ - ਲੁਧਿਆਣਾ ਦਾਣਾ ਮੰਡੀ 'ਚ ਕਣਕ ਦੇ ਢੇਰ
ਲੁਧਿਆਣਾ ਦੀ ਦਾਣਾ ਮੰਡੀ 'ਚ ਕਣਕ ਦੇ ਢੇਰ ਲੱਗੇ ਹੋਏ ਹਨ। ਉੱਥੇ ਕਣਕ ਦੀ ਲਿਫ਼ਟਿੰਗ ਨਹੀਂ ਹੋ ਰਹੀ ਅਤੇ ਬਾਰਦਾਨੇ ਦੀ ਵੀ ਸਮੱਸਿਆ ਆ ਰਹੀ ਹੈ।
ਲੁਧਿਆਣਾ ਦੀ ਦਾਣਾ ਮੰਡੀ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਕਈ ਦਿਨ ਤੋਂ ਇੱਥੇ ਹੀ ਬੈਠੇ ਹਨ ਕਿਉਂਕਿ ਉਨ੍ਹਾਂ ਦੀ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ, ਕਿਸਾਨਾਂ ਨੇ ਕਿਹਾ ਹੈ ਕਿ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਵੀ ਵੱਡੀ ਸਮੱਸਿਆ ਹੈ। ਕਿਸਾਨਾਂ ਨੇ ਕਿਹਾ ਕਿ ਆੜ੍ਹਤੀਆਂ ਕੋਲ ਬਾਰਦਾਨਾ ਨਹੀਂ ਅਤੇ ਮੰਡੀਆਂ ਵਿੱਚ ਲਗਾਤਾਰ ਕਣਕ ਦੀ ਆਮਦ ਜਾਰੀ ਹੈ ਜਿਸ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ ਅਤੇ ਇੱਥੇ ਕਿਸਾਨ ਹੁਣ ਇਕੱਠੇ ਹੋਣ ਲੱਗ ਗਏ ਹਨ ਕਿਉਂਕਿ ਕਿਸਾਨਾਂ ਦੀ ਕਣਕ ਸਮੇਂ ਸਿਰ ਲਿਫਟ ਨਹੀਂ ਹੋ ਰਹੀ।
ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਲੇਬਰ ਦੀ ਵੀ ਵੱਡੀ ਘਾਟ ਹੈ ਜਿਸ ਕਾਰਨ ਲਿਫਟਿੰਗ ਸਮੇਂ ਸਿਰ ਨਹੀਂ ਹੋ ਰਹੀ। ਸਰਕਾਰ ਦੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਦਾਅਵੇ ਪੂਰੀ ਤਰ੍ਹਾਂ ਮੰਡੀ ਵਿੱਚ ਸਹੀ ਸਾਬਤ ਨਹੀਂ ਹੋ ਰਹੇ।