ਲੁਧਿਆਣਾ: ਅੱਜ ਪੂਰੀ ਦੁਨੀਆਂ ਭਰ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਸੂਬਾ ਪੱਧਰੀ ਸਮਾਗਮ ਲੁਧਿਆਣਾ ਦੇ ਵਿੱਚ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਹਿੱਸਾ ਲਿਆ ਗਿਆ। ਮੰਤਰੀ ਬਲਬੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੁਨੀਆਂ ਭਰ ਦੇ ਵਿੱਚ ਏਡਜ਼ ਨਾ ਮੁਰਾਦ ਬਿਮਾਰੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਇਲਾਜ ਵੀ ਸੰਭਵ ਹੈ। ਸਰਕਾਰੀ ਹਸਪਤਾਲਾਂ ਵਿੱਚ ਇਸ ਸਬੰਧੀ ਮੁਫ਼ਤ ਦਵਾਈਆਂ ਮੁਹਈਆ ਕਰਵਾਈ ਜਾਂਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
World AIDS DAY : ਵਿਸ਼ਵ ਏਡਜ਼ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ 'ਚ ਪਹੁੰਚੇ ਸਿਹਤ ਮੰਤਰੀ, ਏਡਜ਼ ਨੂੰ ਲੈਕੇ ਦਿੱਤਾ ਵੱਡਾ ਬਿਆਨ - ਮੁੱਢਲੀ ਸਿਹਤ ਸਹੂਲਤ
ਵਿਸ਼ਵ ਏਡਜ਼ ਦਿਵਸ ਮੌਕੇ ਲੁਧਿਆਣਾ 'ਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿੱਥੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਪਹੁੰਚੇ। ਉਨ੍ਹਾਂ ਕਿਹਾ ਕਿ ਏਡਜ਼ ਦਾ ਹੁਣ ਇਲਾਜ ਸੰਭਵ ਹੈ। Health Minister reached the state level event of World AIDS Day, gave a big statement about AIDS
Published : Dec 1, 2023, 5:08 PM IST
ਨਸ਼ਿਆਂ ਕਾਰਨ ਵੀ ਹੁੰਦੀ ਹੈ ਏਡਜ਼ :ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਲੁਧਿਆਣਾ 'ਚ ਜਿਹੜੀਆਂ ਇਮਾਰਤਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਇਸਤੇਮਾਲ ਕਰਾਂਗੇ। ਨਸ਼ੇ ਨੂੰ ਲੈਕੇ ਵੀ ਉਨ੍ਹਾਂ ਕਿਹਾ ਕਿ ਨਸ਼ਾ ਵੀ ਇਕ ਵੱਡਾ ਕਾਰਨ ਹੈ। ਜਿਸ ਕਰਕੇ ਏਡਜ਼ ਦੇ ਕੇਸਾਂ ਦੇ ਨਾਲ ਕਾਲੇ ਪੀਲੀਏ ਦੇ ਮਾਮਲਿਆਂ 'ਚ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਲਗਾਤਾਰ ਇਸ ਸਬੰਧੀ ਉਪਰਾਲੇ ਕਰ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਜੇਲ੍ਹਾਂ ਵਿੱਚ ਵੀ ਮੁਹਿੰਮ ਚਲਾਈ ਸੀ ਅਤੇ ਕੈਦੀਆਂ ਦੇ ਟੈਸਟ ਕਰਵਾਏ ਸਨ, ਜਿਨ੍ਹਾਂ ਦੇ ਇਲਾਜ ਲਈ ਵੀ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਸਨ।
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- AAP MLA ਕੁੰਵਰ ਵਿਜੇ ਪ੍ਰਤਾਪ ਨੇ ਫਿਰ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਬਹਿਬਲਕਲਾਂ ਗੋਲੀਕਾਂਡ 'ਤੇ ਹੋ ਰਹੀ ਰਾਜਨੀਤੀ
- ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਜਗਤਾਰ ਸਿੰਘ ਹਵਾਰਾ ਦੀ ਸਜ਼ਾ 'ਤੇ ਫੈਸਲਾ ਅੱਜ !, 2005 'ਚ ਦਰਜ ਹੋਇਆ ਸੀ ਮਾਮਲਾ
ਜਲਦ ਹੋਣਗੇ ਬਦਲਾਅ:ਉਨ੍ਹਾਂ ਕਿਹਾ ਕੇ ਪਹਿਲਾਂ ਅਸੀਂ ਮੁੱਢਲੀ ਸਿਹਤ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਸਨ। ਹੁਣ ਅਸੀਂ ਆਈ ਸੀ ਯੂ, ਐਮਰਜੈਂਸੀ ਬੈੱਡ 'ਚ ਇਜਾਫਾ ਕਰ ਰਹੇ ਹਨ। ਸਿਹਤ ਮੰਤਰੀ ਨੇ ਐਂਬੂਲੈਂਸ ਦੀ ਕਮੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਲਈ ਫੰਡ ਵਧਾਇਆ ਹੈ। ਜਲਦ ਐਂਬੂਲੈਂਸਾਂ 'ਚ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ। ਸਟਾਫ ਦੀ ਕਮੀ ਨੂੰ ਵੀ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਵਿੱਚ ਪਿਛਲੇ ਕੁੱਝ ਸਾਲਾਂ 'ਚ ਵਧੇ ਏਡਜ਼ ਦੇ ਮਾਮਲਿਆਂ 'ਤੇ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਜਿਹੜੇ ਲੋਕ ਇਸ ਤੋਂ ਇਲਾਜ ਕਰਵਾ ਕੇ ਠੀਕ ਹੋਏ ਹਨ, ਉਨ੍ਹਾਂ ਨੂੰ ਬਾਕੀ ਸਮਾਜ ਨੂੰ ਵੀ ਪ੍ਰੇਰਿਤ ਕਰਨ ਦੀ ਲੋੜ ਹੈ।