ਲੁਧਿਆਣਾ : ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੌਰਾ ਕਰਨ ਪਹੁੰਚੇ। ਇਸ ਦੌਰਾਨ ਮੰਤਰੀ ਮੀਡੀਆ ਦੇ ਸਵਾਲਾਂ ਦੇ ਅਤੇ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਵਿੱਚ ਪਹੁੰਚਣ 'ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਕਿ ਜੋ ਹਸਪਤਾਲ ਦਾ ਹਾਲ ਹੈ ਇਸ ਜਗ੍ਹਾ ਲੋਕ ਤੰਦਰੁਸਤ ਕਿੰਝ ਹੋਣਗੇ ? ਤਾਂ ਸਿਹਤ ਮੰਤਰੀ ਨੇ ਕਿਹਾ ਕਿ ਸਿਰਫ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਸਾਰੇ ਹੀ ਹਸਪਤਾਲ ਵਿੱਚ ਜੋ ਦਿੱਕਤਾਂ ਹਨ, ਉਹ ਹੱਲ ਕਰ ਦਿਤੀਆਂ ਜਾਣਗੀਆਂ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਿਟੀ ਸੈਂਟਰ ਦੀ ਥਾਂ 'ਤੇ ਵੱਡਾ ਹਸਪਤਾਲ ਬਣਾਇਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਸਟਾਫ਼ ਦੀ ਅਣਗਿਹਲੀ ਕਰਕੇ ਜਿਸ ਮਰੀਜ਼ ਦੀ ਮੌਤ ਹੋਈ ਸੀ, ਉਸ ਸਬੰਧੀ ਜਾਂਚ ਚੱਲ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
Ludhiana News: ਲੁਧਿਆਣਾ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ, ਲੋਕਾਂ ਨੇ ਕੀਤੀ ਸ਼ਿਕਾਇਤ, ਮੰਤਰੀ ਨੇ ਮੰਗਿਆ ਇੱਕ ਮਹੀਨੇ ਸਮਾਂ - latest ludhiana news
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੌਰਾ ਕਰਨ ਪਹੁੰਚੇ। ਜਿਥੇ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਤਤੇ ਨਾਲ ਹੀ ਮਰੀਜਾਂ ਦੇ ਪਰਿਵਾਰਾਂ ਵੱਲੋਂ ਹੰਗਾਮਾ ਕਰਨ ਉੱਤੇ ਕਿਹਾ ਕਿ ਜਲਦ ਹੀ ਹਸਪਤਾਲਾਂ ਨੂੰ ਦਰੁਸਤ ਕੀਤਾ ਜਾਵੇਗਾ।(Health Minister Punjab balbir singh visit civil Hospital)
Published : Sep 9, 2023, 10:32 PM IST
|Updated : Sep 10, 2023, 12:23 PM IST
ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਕੀਤਾ ਹੰਗਾਮਾ: ਉੱਥੇ ਹੀ ਹਸਪਤਾਲ ਵਿੱਚ ਇਲਾਜ ਅਧੀਨ ਇੱਕ ਮਰੀਜ਼ ਦੇ ਪਰਿਵਾਰਕ ਮੈਂਬਰ ਵੱਲੋਂ ਮੰਤਰੀ ਦੀ ਆਮਦ 'ਤੇ ਹੰਗਾਮਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਹਸਪਤਾਲ ਦੇ 'ਚ ਪੀਣ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ। ਜੇਕਰ ਉਹ ਕੋਈ ਮੰਗ ਕਰਦੇ ਹਨ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਡਾਕਟਰ ਅਤੇ ਸਟਾਫ ਦਬਕੇ ਮਾਰਦਾ ਹੈ। ਇਸ ਦੌਰਾਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ, ਉਨ੍ਹਾ ਕਿਹਾ ਕਿ ਸਰਕਾਰੀ ਬਾਬੂ ਆਉਂਦੇ ਹਨ ਤਾਂ ਹਰ ਕੋਈ ਅੱਗੇ ਪਿੱਛੇ ਭੱਜਦਾ ਫਿਰਦਾ ਹੈ ਤਾਂ ਸਾਨੂੰ ਇੱਥੇ ਕੋਈ ਪੀਣ ਦਾ ਪਾਣੀ ਤੱਕ ਪੁੱਛ ਕੇ ਰਾਜ਼ੀ ਨਹੀਂ। ਉਨ੍ਹਾ ਸਰਕਾਰ 'ਤੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਾਨੂੰ ਸਰਕਾਰ ਦਾ ਕੋਈ ਫਾਇਦਾ ਨਹੀਂ। ਆਮ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਸਾਡੇ 'ਤੇ ਹਸਪਤਾਲ ਦਾ ਸਟਾਫ ਰੋਹਬ ਪਾਉਂਦਾ ਹੈ। ਇਕ ਗਲਾਸ ਪਾਣੀ ਪੀਣ ਲਈ ਵੀ ਸਾਨੂੰ ਹਸਪਤਾਲ ਦੇ ਬਾਹਰ ਆਉਣਾ ਪੈਂਦਾ ਹੈ। ਇਹ ਨੇ ਸਰਕਾਰ ਦੇ ਹਾਲਤ। (ludhiana civil hospital)
- India America Relation : ਭਾਰਤ-ਅਮਰੀਕਾ ਨੇ ਸੁਲਝਾਇਆ WTO ਦੇ ਆਖੀਰੀ ਬਕਾਏ ਦਾ ਵਿਵਾਦ, ਭਾਰਤੀ ਗਾਹਕਾਂ ਨੂੰ ਇਸ ਦਾ ਫਾਇਦਾ !
- G20 Summit : ਭਾਰਤ ਵਿੱਚ ਆਏ ਮਹਿਮਾਨਾਂ ਦਾ ਰਾਸ਼ਟਰਪਤੀ ਮੁਰਮੂ ਨੇ ਕੀਤਾ ਸੁਆਗਤ, ਕਿਹਾ-ਇਹ ਵਿਕਾਸ ਦੀ ਨਵੀਂ ਪਹਿਲ
- G20 Summit in India: PM ਮੋਦੀ ਨੇ G20 ਸੰਮੇਲਨ 'ਚ ਕਿਹਾ- 21ਵੀਂ ਸਦੀ ਦੁਨੀਆ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਸਹੀ ਸਮਾਂ
ਸੂਬੇ ਦੇ ਸਿਵਲ ਹਸਪਤਾਲਾਂ ਨੂੰ ਦਰੁਸਤ ਕਰਨ ਵਿੱਚ ਧਿਆਨ: ਉਧਰ ਇਹਨਾਂ ਸਭ ਗੱਲਾਂ ਵਿਚਾਲੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਜਲਦ ਹਸਪਤਾਲ ਵਿਚ ਆਉਣ ਵਾਲੀਆਂ ਦਿੱਕਤਾਂ ਦੂਰ ਕਰਾਂਗੇ ,ਨਾਲ ਹੀ ਸਟਾਫ ਭਾਰਤੀ ਕਰਨ ਜਾ ਰਹੇ ਹਾਂ। ਹੁਣ ਸਾਡਾ ਧਿਆਨ ਸੂਬੇ ਦੇ ਸਿਵਲ ਹਸਪਤਾਲਾਂ ਨੂੰ ਦਰੁਸਤ ਕਰਨ ਵਿੱਚ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹਸਤਪਤਾਲ 'ਚ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ 1800 ਪੋਸਟਾਂ ਨੂੰ ਮਨਜੂਰੀ ਦੇ ਦਿੱਤੀ ਗਈ ਹੈ ਜਲਦ ਹੀ ਭਰਤੀ ਹੋਵੇਗੀ। ਉਨ੍ਹਾ ਕਿਹਾ ਕਿ ਸਿਵਲ ਹਸਪਤਾਲ ਚ ਡਾਕਟਰਾਂ ਦੀ ਕਮੀ ਨਹੀਂ ਹੈ ਪਰ ਸਟਾਫ ਦੀ ਕਮੀ ਹੈ ਜਿਸ ਨੂੰ ਪੂਰਾ ਕਰ ਲਿਆ ਜਾਵੇਗਾ।