ਲੁਧਿਆਣਾ:ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਪੁਲਿਸ ਮੁਲਾਜ਼ਮ ਖੁਦਕੁਸ਼ੀ ਦਾ ਰਾਹ ਅਪਣਾ ਰਹੇ ਹਨ। ਏਐਸਆਈ ਮਨੋਹਰ ਲਾਲ ਨੇ ਤਿੰਨ ਦਿਨ ਪਹਿਲਾਂ ਸਰਾਭਾ ਨਗਰ ਥਾਣੇ ਵਿੱਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਅੱਜ ਸਵੇਰੇ ਦੁੱਗਰੀ ਥਾਣੇ ਦੀ ਪਹਿਲੀ ਮੰਜ਼ਿਲ 'ਤੇ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। Head constable committed suicide in Ludhiana. News from Dugri police station of Ludhiana.
ਬੈਰਕ 'ਚ ਗਰਿੱਲ ਨਾਲ ਲਟਕ ਹੀ ਸੀ ਲਾਸ਼: ਬਲਜਿੰਦਰ ਸਿੰਘ ਦੀ ਲਾਸ਼ ਪਹਿਲੀ ਮੰਜ਼ਿਲ 'ਤੇ ਬਣੀ ਬੈਰਕ 'ਚ ਗਰਿੱਲ ਨਾਲ ਲਟਕੀ ਹੋਈ ਸੀ। ਸਵੇਰੇ ਬਲਜਿੰਦਰ ਦੇ ਨਾਲ ਵਾਲਾ ਮੁਲਾਜ਼ਮ ਚਾਹ ਲੈਣ ਲਈ ਥਾਣੇ ਅੰਦਰ ਗਿਆ ਸੀ ਕਿ ਜਿਵੇਂ ਹੀ ਉਸ ਨੇ ਉਪਰ ਜਾ ਕੇ ਦੇਖਿਆ ਕਿ ਬਲਜਿੰਦਰ ਦੀ ਲਾਸ਼ ਗਰਿੱਲ ਨਾਲ ਲਟਕ ਰਹੀ ਸੀ।
1 ਸਾਲ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦੁੱਗਰੀ ਥਾਣੇ 'ਚ ਹੋਏ ਸੀ ਤੈਨਾਤ: ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਦੁੱਗਰੀ ਦੀ ਐਸਐਚਓ ਮਧੂਬਾਲਾ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਹ ਹੈੱਡ ਕਾਂਸਟੇਬਲ ਖੰਨਾ ਨੇੜਲੇ ਪਿੰਡ ਭੋਰਲਾ ਦਾ ਰਹਿਣ ਵਾਲਾ ਸੀ। ਕਰੀਬ ਇੱਕ ਸਾਲ ਪਹਿਲਾਂ ਉਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦੁੱਗਰੀ ਥਾਣੇ ਵਿੱਚ ਤਾਇਨਾਤ ਹੋਏ ਸੀ।