ਲੁਧਿਆਣਾ:ਲੁਧਿਆਣਾ ਦੇ ਜਗਰਾਓਂ ਵਿੱਚ ਲੱਗੇ ਡੇਅਰੀ ਅਤੇ ਕਿਸਾਨ ਮੇਲੇ ਵਿਚ ਹਰਿਆਣਾ ਦੀ ਇਕ ਗਾਂ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। 24 ਘੰਟਿਆਂ ਵਿੱਚ ਇਸ ਗਾਂ ਨੇ 72 ਕਿੱਲੇ 400 ਗ੍ਰਾਮ ਦੁੱਧ ਦਿੱਤਾ ਹੈ। ਇਹ ਤਾਂ ਹਰਿਆਣਾ ਦੇ ਕੁਰੂਕਸ਼ੇਤਰ ਦੀ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਕੀਰਤੀਮਾਨ ਸਥਾਪਿਤ ਕਰ ਚੁੱਕੀ ਹੈ। 2018 ਵਿੱਚ ਇਸ ਤੋਂ ਪਹਿਲਾਂ ਇੱਕ ਹੋਰ ਗਾਂ ਨੇ 70 ਕਿੱਲੋ 400 ਗ੍ਰਾਮ ਦੁੱਧ ਦਿੱਤਾ ਸੀ ਪਰ ਹੁਣ ਇਸ ਗਾਂ ਨੇ ਪੁਰਾਣ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ 30 ਵੱਖ-ਵੱਖ ਸੂਬਿਆਂ ਤੋਂ ਗਾਂਵਾ ਆਈਆਂ ਸਨ। ਇਹ ਇਨਾਮ ਜਿੱਤਣ ਵਾਲੀ ਗਾਂ ਦੇ ਮਾਲਿਕ ਨੂੰ ਭਾਰਤ ਸਰਕਾਰ ਅਤੇ ਪੀਡੀਐੱਫਏ ਵੱਲੋਂ ਇੱਕ ਟਰੈਕਟਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।
ਪਹਿਲੀ ਵਾਰ ਲਿਆ ਮੁਕਾਬਲੇ ਵਿੱਚ ਹਿੱਸਾ:ਮੁਕਾਬਲਿਆਂ ਵਿਚ ਐੱਚ ਐੱਫ ਗਾਂ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਉਹ 4 ਦਿਨ ਤੋਂ ਆਏ ਹੋਏ ਸਨ। ਉਨ੍ਹਾਂ ਨੇ ਐੱਚ ਐੱਫ ਮੁਕਾਬਲੇ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲਿਆ ਹੈ ਅਤੇ ਪਹਿਲੀ ਵਾਰ ਹੀ ਉਹਨਾਂ ਦੇ ਪਸ਼ੂ ਨੇ ਉਨ੍ਹਾਂ ਨੂੰ ਜਿੱਤ ਹਾਸਲ ਕਰਵਾਈ ਹੈ ਅਤੇ ਉਨ੍ਹਾਂ ਨੂੰ ਸਨਮਾਨ ਵਜੋਂ ਟਰੈਕਟਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਖੁਸ਼ ਹਾਂ ਪਹਿਲੀ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਉਹਨਾਂ ਇਹ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਡਾਇਰੀ ਫਾਰਮਿੰਗ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਇਸ ਸਹਾਇਕ ਧੰਦੇ ਵੱਲ ਹੋਰ ਨੌਜਵਾਨ ਵੀ ਲੱਗਣਗੇ।