ਪੰਜਾਬ

punjab

ETV Bharat / state

ਨੇਕ ਉਪਰਾਲਾ, ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾ ਰਹੀ ਹੈ ਹਰਪ੍ਰੀਤ ਕੌਰ - Harpreet Kaur taking the children

ਲੁਧਿਆਣਾ ਦੀ ਹਰਪ੍ਰੀਤ ਕੌਰ ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦਾ ਸਕੂਲਾਂ ਵਿਚ ਦਾਖਲਾ ਕਰਵਾ ਰਹੀ ਹੈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਣਾਏ ਗਏ ਵੱਖ-ਵੱਖ ਕੇਂਦਰਾਂ ਵਿਚ ਤਕਰੀਬਨ 1500 ਬੱਚੇ ਪੜ੍ਹਾਈ ਕਰਨ ਆਉਂਦੇ ਹਨ। ਉਨ੍ਹਾਂ ਵੱਲੋਂ ਪੜ੍ਹਾਏ ਗਏ ਕਈ ਬੱਚੇ ਨੌਕਰੀ ਲੱਗ ਗਏ ਤੇ ਕਈ ਖੁਦ ਪੜ੍ਹਾ ਰਹੇ ਹਨ।

Harpreet Kaur taking the children of slums to schools
ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾ ਰਹੀ ਹਰਪ੍ਰੀਤ ਕੌਰ

By

Published : Jan 22, 2023, 10:46 AM IST

ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾ ਰਹੀ ਹੈ ਹਰਪ੍ਰੀਤ ਕੌਰ

ਲੁਧਿਆਣਾ: ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਇਹ ਸਿਧਾਂਤ ਸਾਨੂੰ ਸਾਡੇ ਗੁਰੂਆਂ-ਪੀਰਾਂ ਵੱਲੋਂ ਦਿੱਤੇ ਗਏ ਹਨ ਅਤੇ ਸਾਡਾ ਸੰਵਿਧਾਨ ਵੀ ਸਾਨੂੰ ਸਿੱਖਿਆ ਦਾ ਅਧਿਕਾਰ ਦਿੰਦਾ ਹੈ ਪਰ ਸਮਾਜ ਦਾ ਇਕ ਅਜਿਹਾ ਵਰਗ ਹੈ ਜੋ ਅਕਸਰ ਹੀ ਸਿੱਖਿਆ ਤੋਂ ਵਾਂਝਾ ਰਹਿ ਜਾਂਦਾ ਹੈ। ਉਨ੍ਹਾਂ ਵਿਚ ਜ਼ਿਆਦਾਤਰ ਬੱਚੇ ਗਰੀਬ ਘਰਾਂ ਨਾਲ ਸਬੰਧਤ ਹੁੰਦੇ ਨੇ ਜੋ ਝੁੱਗੀਆਂ- ਝੌਂਪੜੀਆਂ ਦੇ ਵਿੱਚ ਰਹਿੰਦੇ ਰਹੇ ਅਤੇ ਬਚਪਨ ਤੋਂ ਹੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਕੰਮ-ਕਾਜ ਉਤੇ ਲਾ ਦਿੰਦੇ ਨੇ। ਇਨ੍ਹਾਂ ਬੱਚਿਆਂ ਲਈ ਮਸੀਹਾ ਹਣੀ ਲੁਧਿਆਣਾ ਦੀ ਹਰਪ੍ਰੀਤ ਕੌਰ ਨਾਮਧਾਰੀ ਸੰਪਰਦਾ ਦੇ ਸਹਿਯੋਗ ਦੇ ਨਾਲ ਅਜਿਹੇ 6 ਕੇਂਦਰ ਚਲਾ ਰਹੇ ਹਨ ਜਿੱਥੇ 1500 ਦੇ ਕਰੀਬ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।


ਕਿਵੇਂ ਹੋਈ ਸ਼ੁਰੂਆਤ :ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਕਾਫੀ ਡਿਪਰੈਸ਼ਨ ਵਿੱਚ ਰਹਿੰਦੀ ਸੀ ਜਿਸ ਤੋਂ ਬਾਅਦ ਉਸ ਨੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਬਾਰੇ ਸੋਚਿਆ। ਉਨ੍ਹਾਂ ਕਿਹਾ ਕਿ ਇਸ ਵਕਤ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਸਾਡੇ ਅਜਿਹੇ ਕੇਂਦਰ ਹਨ ਜਿਥੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਝੁੱਗੀ-ਝੌਂਪੜੀ ਦੇ ਅਜਿਹੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ, ਜਿਨ੍ਹਾਂ ਦੇ ਮਾਪੇ ਕਦੇ ਉਨ੍ਹਾਂ ਨੂੰ ਸਕੂਲ ਨਹੀਂ ਭੇਜ ਤੇ ਸਿੱਖਿਅਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਹਰਪ੍ਰੀਤ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਬੱਚਿਆਂ ਨੂੰ ਸਿੱਖਿਅਤ ਕਰਨਾ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਸਮਾਜ ਬਿਹਤਰ ਬਣਾਉਣਾ ਹੈ ਜੋ ਅਕਸਰ ਹੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ।



ਝੁੱਗੀਆਂ-ਝੌਪੜੀਆਂ ਵਾਲੇ ਬੱਚੇ ਹੋ ਰਹੇ ਸਿੱਖਿਅਤ : ਇਸ ਸੰਸਥਾ ਵੱਲੋਂ ਲੁਧਿਆਣਾ ਵਿਚ ਕੁੱਲ 6 ਕੇਂਦਰ ਚਲਾਏ ਜਾ ਰਹੇ ਹਨ ਅਤੇ 1500 ਦੇ ਕਰੀਬ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਉਹ ਬਾਹਰ ਲੈ ਕੇ ਆਏ ਅਤੇ ਉਨ੍ਹਾਂ ਨੂੰ ਅਸੀਂ ਪੜ੍ਹਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਉਨ੍ਹਾਂ ਦੀ ਸ਼ਾਮ ਦੀ ਕਲਾਸ ਲਗਾਉਂਦੇ ਸਨ ਤਾਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸਦਾ ਵਿਰੋਧ ਨਾ ਕਰਨ।

ਇਹ ਵੀ ਪੜ੍ਹੋ :ਡਾ. ਨਿੱਜਰ ਨੇ ਅੰਮ੍ਰਿਤਸਰ ਦੇ ਸੁੰਦਰੀਕਰਨ ਦਾ ਲਿਆ ਜਾਇਜ਼ਾ, ਕਿਹਾ- ਇੱਥੋਂ ਦੀ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ


ਪੜ੍ਹਾਉਣ ਤੋਂ ਬਾਅਦ ਦਾਖਲਾ : ਹਰਪ੍ਰੀਤ ਕੌਰ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਤੋਂ ਬਾਅਦ ਸਕੂਲਾਂ ਵਿੱਚ ਦਾਖਲ ਕਰਵਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜੋ ਬੱਚੇ ਗਏ ਨੇ ਅੱਜ ਉਹ ਬੱਚੇ ਨੌਕਰੀਆਂ ਵੀ ਕਰ ਰਹੇ ਹਨ ਅਤੇ ਕਈ ਬੱਚੇ ਸਾਡੇ ਨਾਲ ਆ ਕੇ ਬੱਚਿਆਂ ਨੂੰ ਪੜ੍ਹਾਉਣ ਮਦਦ ਵੀ ਕਰਦੇ ਨੇ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਫਿਰ ਕਿਸੇ ਵੀ ਪ੍ਰਾਈਵੇਟ ਜਾਂ ਫਿਰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਸਕੂਲ ਦਾ ਕਦੇ ਮੂੰਹ ਵੀ ਨਹੀਂ ਵੇਖਿਆ ਅਤੇ ਅਸੀਂ ਉਨ੍ਹਾਂ ਨੂੰ ਪੜ੍ਹਾ ਕੇ ਸਿੱਧਾ ਤੀਜੀ ਜਾਂ ਚੌਥੀ ਕਲਾਸ ਦਾਖਲਾ ਕਰਵਾ ਦਿੱਤਾ।



ਕੇਸ ਸਟਡੀ : ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਦੱਸਿਆ ਕਿ ਸਾਡੇ ਪੜ੍ਹਾਏ ਹੋਏ ਬੱਚੇ ਹੁਣ ਨੌਕਰੀਆਂ ਵੀ ਕਰ ਰਹੇ ਹਨ। ਬੱਚਿਆਂ ਨੂੰ ਸਿੱਖਿਆ ਦੇ ਰਹੇ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਪੰਜ ਸਾਲ ਤੋਂ ਇੱਥੇ ਪੜ੍ਹਾ ਰਹੀ ਹੈ ਉਨ੍ਹਾਂ ਦੱਸਿਆ ਤੰਗਹਾਲੀ ਕਰਕੇ ਉਸ ਨੇ ਪੜ੍ਹਾਈ ਕਰਨੀ ਬੰਦ ਕਰ ਦਿੱਤੀ ਸੀ ਪਰ ਇਸ ਸੰਸਥਾ ਦੇ ਨਾਲ ਜਦੋਂ ਉਹ ਜੁੜੀ ਤਾਂ ਉਸ ਨੂੰ ਖੁਦ ਨੂੰ ਵੀ ਪੜ੍ਹਾਈ ਦੁਬਾਰਾ ਕਰਨ ਦੀ ਜਿਗਿਆਸਾ ਜਾਗੀ, ਜਿਸ ਤੋਂ ਬਾਅਦ ਹੁਣ ਉਹ ਆਈਲੈਟਸ ਅਤੇ ਇੰਗਲਿਸ਼ ਸਪੀਕਿੰਗ ਕੋਰਸ ਕਰ ਰਹੀ ਹੈ, ਜਿਸ ਤੋਂ ਬਾਅਦ ਉਹ ਵਿਦੇਸ਼ ਜਾਣ ਦੀ ਤਿਆਰੀ ਕਰੇਗੀ।

ਸੰਸਥਾ ਦੇ ਨਾਲ ਜੁੜੀ ਹੋਈ ਮਨਜੀਤ ਕੌਰ ਨੇ ਦੱਸਿਆ ਕਿ ਛੇਵੀ ਜਮਾਤ ਦੇ ਵਿੱਚ ਉਹ ਇੱਥੇ ਆਈ ਸੀ ਉਸ ਦਾ ਭਰਾ ਇੱਥੇ ਪੜ੍ਹਦਾ ਹੁੰਦਾ ਸੀ, ਜਿਸ ਤੋਂ ਬਾਅਦ ਉਸ ਨੇ ਵੀ ਆਉਣਾ ਸ਼ੁਰੂ ਕੀਤਾ ਅਤੇ ਉਹ ਹਿੰਦੀ ਮਾਧਿਅਮ ਸਕੂਲ ਦੇ ਵਿੱਚ ਪੜ੍ਹਦੀ ਸੀ ਪਰ ਮੈਡਮ ਦੇ ਪੜ੍ਹਾਉਣ ਕਰਕੇ ਉਸ ਦੀ ਪੜ੍ਹਾਈ ਵੀ ਜ਼ਿਆਦਾ ਬਿਹਤਰਤਾ ਮਹਿਸੂਸ ਹੋਈ ਤੇ ਉਸ ਨੇ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਬਾਅਦ ਉਸ ਨੇ ਹੁਣ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਦੇ ਹੋਏ ਦਸਵੀਂ ਜਮਾਤ ਵਿਚੋਂ 98 ਫ਼ੀਸਦੀ ਅੰਕ ਹਾਸਲ ਕੀਤੇ ਹਨ। ਹੁਣ ਉਹ ਵੱਡੀ ਹੋ ਕੇ ਆਈਏਐਸ ਅਫ਼ਸਰ ਬਣਨਾ ਚਾਹੁੰਦੀ ਹੈ।

ABOUT THE AUTHOR

...view details