ਲੁਧਿਆਣਾ: ਇੱਥੋਂ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ 'ਚ ਬਤੌਰ ਸਟੈਨੋ ਕੰਮ ਕਰਨ ਵਾਲੀ ਕੁੜੀ ਨੇ ਬੀਡੀਪੀਓ ਗੁਰਮੇਲ ਸਿੰਘ 'ਤੇ ਉਸ ਨਾਲ ਸ਼ਬਦੀ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਪੀੜਤ ਕੁੜੀ ਦੇ ਭਰਾਵਾਂ ਨੇ ਮੌਕੇ 'ਤੇ ਪੁੱਜ ਕੇ ਜੰਮ ਕੇ ਹੰਗਾਮਾ ਕੀਤਾ।
ਦਿਵਯਾਂਗ ਕੁੜੀ ਨੇ ਬੀਡੀਪੀਓ 'ਤੇ ਲਾਇਆ ਛੇੜਛਾੜ ਕਰਨ ਦਾ ਦੋਸ਼ - steno
ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ 'ਚ ਬਤੌਰ ਸਟੈਨੋ ਕੰਮ ਕਰਨ ਵਾਲੀ ਇੱਕ ਦਿਵਯਾਂਗ ਕੁੜੀ ਵੱਲੋਂ ਆਪਣੇ ਹੀ ਅਫ਼ਸਰ 'ਤੇ ਸ਼ਬਦੀ ਛੇੜਛਾੜ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
ਪੀੜਤ ਕੁੜੀ
ਬੀਡੀਪੀਓ ਗੁਰਮੇਲ ਸਿੰਘ ਤੇ ਇਲਜ਼ਾਮ ਲਾਉਂਦਿਆਂ ਪੀੜਤ ਕੁੜੀ ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ, ਤੇ ਉਸ ਨਾਲ ਅਸ਼ਲੀਲ ਗੱਲਾਂ ਵੀ ਕਰਦਾ। ਇਸ ਤੋਂ ਦੁਖੀ ਹੋ ਕੇ ਉਸ ਨੇ ਇਸ ਦੀ ਸ਼ਿਕਾਇਤ ਆਪਣੇ ਘਰ 'ਤੇ ਸਟਾਫ਼ 'ਚ ਕੀਤੀ।
ਉਸ ਨੇ ਕਿਹਾ ਕਿ ਬੀਡੀਪੀਓ ਸਟਾਫ਼ ਦੀਆਂ ਹੋਰ ਕੁੜੀਆਂ ਨਾਲ ਵੀ ਅਸ਼ਲੀਲ ਗੱਲਾਂ ਕਰਦਾ ਸੀ। ਇਸ ਸਬੰਧੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਬੀਡੀਪੀਓ ਗੁਰਮੇਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।