ਲੁਧਿਆਣਾ:ਕੋਰੋਨਾ ਦੇ ਵੱਧਦੇ ਕਹਿਰ ਚ ਕਈ ਸੰਸਥਾਵਾ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਅ ਰਹੀਆਂ ਹਨ। ਇਸੇ ਤਰ੍ਹਾ ਟ੍ਰੈਫਿਕ ਪੁਲਿਸ ਅਤੇ ਸੰਸਥਾ ਨੇ ਮਿਲ ਕੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਚ ਹੈਂਡ ਸੈਨੇਟਾਈਜ਼ਰ ਮਸ਼ੀਨਾਂ ਲਗਾਇਆ ਹਨ। ਲੁਧਿਆਣਾ ਦੇ ਇਲਾਕਾ ਪ੍ਰਤਾਪ ਨਗਰ ਅਤੇ ਰਾਮ ਨਗਰ ਵਿਖੇ ਸੰਸਥਾ ਜਰਨੈਲ ਹਰੀ ਸਿੰਘ ਨਲੂਆ ਵੈਲਫੇਅਰ ਸੋਸਾਇਟੀ ਅਤੇ ਲੁਧਿਆਣਾ ਟਰੈਫਿਕ ਪੁਲਿਸ ਦੇ ਵੱਲੋਂ ਵੱਖ-ਵੱਖ ਸਕੂਲਾਂ ਅਤੇ ਮੰਦਰਾਂ ਵਿੱਚ ਹੈਂਡ ਸੈਨਟਾਈਜਰ ਮਸ਼ੀਨਾਂ ਲਗਾਈਆਂ ਗਈਆਂ ਹਨ। ਤਾਂ ਜੋ ਮੰਦਰਾ ਤੇ ਸਕੂਲਾਂ ਵਿੱਚ ਆਉਣ ਵਾਲੇ ਲੋਕ ਹੱਥ ਸੈਨੇਟਾਈਜ਼ ਕਰ ਸਕਣ।
ਲੁਧਿਆਣਾ 'ਚ ਲਗਾਈਆਂ ਹੈਂਡ ਸੈਨੇਟਾਈਜ਼ਰ ਮਸ਼ੀਨਾਂ - ਸਕੂਲਾਂ
ਲੁਧਿਆਣਾ ਦੇ ਸਕੂਲਾਂ ਅਤੇ ਮੰਦਿਰਾਂ ਦੇ ਬਾਹਰ ਲਗਾਈਆਂ ਹੈਂਡ ਸੇਨੈਟਾਇਜਰ ਮਸ਼ੀਨਾਂ।
ਲੁਧਿਆਣਾ ਚ ਲਗਾਈਆਂ ਹੈਂਡ ਸੈਨੇਟਾਈਜ਼ਰ ਮਸ਼ੀਨਾਂ
ਸੰਸਥਾ ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਨੇ ਕਿਹਾ ਅੱਜ ਦਸ ਦੇ ਕਰੀਬ ਸੈਨੇਟਾਈਜ਼ਰ ਮਸ਼ੀਨਾਂ ਵੱਖ ਵੱਖ ਮੰਦਰਾਂ ਅਤੇ ਸਕੂਲਾਂ ਵਿੱਚ ਲਗਾਈਆਂ ਗਈਆਂ। ਹੋਰ ਵੱਖ ਵੱਖ ਇਲਾਕਿਆਂ ਵਿੱਚ ਵੀ ਮੁਹਿੰਮ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ।