ਪੰਜਾਬ

punjab

ETV Bharat / state

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

ਹੰਬੜਾ ਕੋਪਰੇਟੀਵ ਸੁਸਾਇਟੀ Hambra Cooperative Society Ludhiana ਨੇ 10 ਪਿੰਡਾਂ ਦੀ 14 ਹਜ਼ਾਰ ਏਕੜ ਜ਼ਮੀਨ ਵਿੱਚ ਪਰਾਲੀ ਦੀ ਸਾਂਭ-ਸੰਭਾਲ ਕਰਕੇ ਨਵਾਂ ਰਿਕਾਰਡ ਬਣਾਇਆ ਅਤੇ 80 ਫੀਸਦੀ ਇਲਾਕੇ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਸਨ। taking care of the stubble of the fields

Hambra Cooperative Society Ludhiana
Hambra Cooperative Society Ludhiana

By

Published : Oct 22, 2022, 5:13 PM IST

Updated : Oct 22, 2022, 8:33 PM IST

ਲੁਧਿਆਣਾ: ਹੰਬੜਾਂ ਕੋਪਰੇਟਿਵ ਸੋਸਾਇਟੀ Hambra Cooperative Society Ludhiana ਨੇ ਪੰਜਾਬ ਭਰ ਦੇ ਵਿੱਚ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ, ਸੁਸਾਇਟੀ ਦੇ ਨੌਜਵਾਨ ਮੈਂਬਰਾਂ ਵੱਲੋਂ ਅਤੇ ਪ੍ਰਧਾਨ ਵੱਲੋਂ ਮਿਲ ਕੇ ਇਸ ਵਾਰ 10 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਅੱਗ ਦੇ ਹਵਾਲੇ ਨਹੀਂ ਕਰਨ ਦਿੱਤੀ, ਸਗੋਂ ਉਹਨਾਂ ਦੇ ਪੂਲੇ ਬਣਾ ਕੇ ਮਾਨਸਾ ਤੇ ਭੀਖੀ ਦੀ ਇੱਕ ਕੰਪਨੀ ਨੂੰ ਦੇ ਰਹੇ ਹਨ ਤਾਂ ਜੋ ਪਰਾਲੀ ਨੂੰ ਖੇਤ ਵਿਚ ਅੱਗ ਲਾਉਣ ਦੀ ਥਾਂ ਉੱਤੇ ਉਸ ਦੀ ਸਹੀ ਵਰਤੋਂ ਕੀਤੀ ਜਾ ਸਕੇ। taking care of the stubble of the fields

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

ਦੱਸ ਦਈਏ ਕਿ 10 ਪਿੰਡਾਂ ਦੇ ਵਿੱਚ ਹੰਬੜਾਂ, ਵਲੀਪੁਰ ਕਲਾਂ, ਵਲੀਪੁਰ ਖੁਰਦ, ਬਨੀਏਵਾਲ, ਮਨੀਏਵਾਲ, ਰੇੜਕਾ ਅਤੇ ਤਲਵੰਡੀ ਨੋਬਾਦ ਆਦਿ ਪਿੰਡਾਂ ਦੇ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਈ ਜਾ ਰਹੀ ਸਗੋਂ, ਉਨ੍ਹਾ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਸੁਸਾਇਟੀ ਵੱਲੋਂ ਮਸ਼ੀਨਾਂ ਕਿਸਾਨਾਂ ਨੂੰ ਮੁਹਈਆ ਕਰਵਾ ਕੇ ਖੇਤਾਂ ਦੇ ਅੰਦਰ ਹੀ ਪਰਾਲੀ ਦੇ ਪੁਲੇ ਬਣਾ ਕੇ ਬਾਇਲਰ ਤੱਕ ਪਹੁੰਚਾਏ ਜਾ ਰਹੇ ਹਨ ਅਤੇ ਫਿਰ ਇਸ ਪਰਾਲੀ ਦੀ ਵਰਤੋਂ ਕਾਗਜ਼ ਬਣਾਉਣ ਅਤੇ ਬਿਜਲੀ ਬਣਾਉਣ ਲਈ ਕੀਤੀ ਜਾ ਰਹੀ ਹੈ। ਸੁਸਾਇਟੀ ਵੱਲੋਂ ਚੁੱਕੇ ਇਸ ਕਦਮ ਦੇ ਨਾਲ 10 ਪਿੰਡਾਂ ਦੇ ਵਿੱਚ ਪਰਾਲੀ ਦਾ ਨਿਬੇੜਾ ਹੋਇਆ ਹੈ ਨਾਲ ਹੀ ਇਹ ਵਾਤਾਵਰਣ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਜੋ ਪ੍ਰਦੂਸ਼ਣ ਹੋਣਾ ਸੀ, ਉਸ ਦਾ ਵੀ ਬਚਾਅ ਹੋ ਗਿਆ ਹੈ।

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

ਕਿਸਾਨ ਵੀ ਸਮੇਂ ਸਿਰ ਆਪਣੇ ਖੇਤ ਵੇਹਲੇ ਕਰ ਸਕੇ ਨੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਨਾਲ ਜ਼ੁਰਮਾਨੇ ਆਦਿ ਤੋਂ ਵੀ ਕਿਸਾਨ ਬਚ ਸਕੇ ਹਨ। ਹੰਬੜਾਂ ਕੋਪਰੇਟਿਵ ਸੋਸਾਇਟੀ ਨੇ ਬਾਕੀ ਸੁਸਾਇਟੀਆਂ ਲਈ ਇੱਕ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਇਸ ਉੱਦਮ ਨਾਲ ਜਿੱਥੇ ਪਿੰਡ ਵਾਸੀ ਖੁਸ਼ ਹਨ, ਉੱਥੇ ਹੀ ਦੂਜੇ ਪਾਸੇ ਕੰਪਨੀ ਨੂੰ ਵੀ ਭਰਪੂਰ ਪਰਾਲੀ ਮਿਲ ਰਹੀ ਹੈ।

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

14 ਹਜ਼ਾਰ ਏਕੜ ਪਰਾਲੀ ਜਲਣ ਤੋਂ ਬਚੀ:- ਹੰਬੜਾਂ ਸੁਸਾਇਟੀ ਦੇ ਇਸ ਉਪਰਾਲੇ ਦੇ ਨਾਲ 10 ਪਿੰਡਾਂ ਦੀ ਪਰਾਲੀ ਇਸ ਵਾਰ ਸਾਂਭੀ ਗਈ ਹੈ ਸਭ ਤੋਂ ਪਹਿਲਾਂ ਖੇਤ ਦੇ ਵਿਚ ਫਸਲ ਕੱਟਣ ਤੋਂ ਬਾਅਦ ਪਰਾਲੀ ਨੂੰ ਸਾਂਭ ਲਿਆ ਜਾਂਦਾ ਹੈ ਅਤੇ ਖਿੱਤੇ ਵਿੱਚ ਕਤਾਰਾਂ ਬਣਾ ਕੇ ਰੱਖ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸ਼ਕਤੀਮਾਨ ਮਸ਼ੀਨ ਦੇ ਰਾਹੀਂ ਇਸ ਪਰਾਲੀ ਨੂੰ ਚਕੋਨਾ ਆਕਾਰ ਦੇਕੇ ਟਰਾਲੀਆਂ ਵਿਚ ਭਰ ਕੇ ਅੱਗੇ ਲਿਜਾਇਆ ਜਾਂਦਾ ਹੈ ਹਂਬੜਾ ਦੇ ਵਿੱਚ ਹੀ ਇੱਕ ਬਾਇਲਰ ਲੱਗਾ ਹੈ ਜਿੱਥੇ ਫਿਰ ਅੱਗੇ ਇਸ ਨੂੰ ਪ੍ਰੋਸੈਸ ਕਰਨ ਦਾ ਕੰਮ ਸ਼ੁਰੂ ਹੁੰਦਾ ਹੈ।

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

25 ਹਜ਼ਾਰ ਨੂੰ ਮਿਲਿਆ ਰੁਜ਼ਗਾਰ:-ਪਰਾਲੀ ਨੂੰ ਅੱਗ ਬੋਇਲਰਾਂ ਰਾਹੀਂ ਐਨਰਜੀ ਚ ਤਬਦੀਲ ਕਰਨ ਲਈ ਪੰਜਾਬ ਭਰ ਦੇ ਅੰਦਰ ਕੰਪਨੀਆਂ ਵਲੋਂ ਪਲਾਂਟ ਸਥਾਪਿਤ ਕੀਤੇ ਗਏ ਹਨ। ਕੰਪਨੀ ਦੇ ਠੇਕੇਦਾਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬਾਇਓ ਫਿਉਲ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਬਕਿਯਦਾ ਪੈਸੇ ਦੇ ਕੇ 167 ਰੁਪਏ ਪ੍ਰਤੀ ਟਨ ਬੇਲਰ ਚਲਾਉਣ ਵਾਲੇ ਨੂੰ ਖਰਚਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਅੱਗੇ ਪਰਾਲੀ ਕਿਸਾਨਾਂ ਦੇ ਖੇਤਾਂ ਵਿੱਚੋਂ ਚੁੱਕਦੇ ਹਨ।

ਪਰਾਲੀ ਦੀ ਸਾਂਭ-ਸੰਭਾਲ ਕਰਕੇ 10 ਪਿੰਡਾਂ ਦੇ ਕਿਸਾਨਾਂ ਨੇ ਬਣਾਇਆ ਵਿਸ਼ੇਸ ਰਿਕਾਰਡ

ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਾਲਾਂ ਦੇ ਅੰਦਰ ਬੋਇੱਲਰਾਂ ਦੀ ਸਮਰੱਥਾ ਹੋਰ ਵਧਾਈ ਜਾਵੇਗੀ ਜਿਸ ਨਾਲ ਵੱਧ ਤੋਂ ਵੱਧ ਪਰਾਲੀ ਕਿਸਾਨਾਂ ਦੀ ਕੀਤੀ ਜਾ ਸਕੇਗੀ ਅਤੇ ਉਹਨਾਂ ਨੂੰ ਇਸ ਦੇ ਬਕਾਇਦਾ ਪੈਸੇ ਵੀ ਦਿੱਤੇ ਜਾਣਗੇ ਇਸ ਪਰਾਲੀ ਨੂੰ ਫਿਊਲ ਦੇ ਵਿੱਚ ਬਦਲ ਕੇ ਏਸ ਤੋਂ ਹੋਰ ਕੰਮ ਲਈ ਜਾਣਗੇ। ਉਨ੍ਹਾ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚ ਰਿਹਾ ਹੈ।

ਕਿਸਾਨਾਂ ਬਾਗੋ ਬਾਗ:-ਸੁਸਾਇਟੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਨਾਲ ਕਿਸਾਨ ਕਾਫੀ ਖੁਸ਼ ਨੇ ਉਹਨਾਂ ਨੂੰ ਬਿਨ੍ਹਾਂ ਕਿਸੇ ਮਿਹਨਤ ਕੀਤੇ ਥੋੜੇ ਸਮੇਂ ਅੰਦਰ ਹੀ ਅਪਣੇ ਖੇਤ ਵੇਹਲੇ ਮਿਲ ਗਏ ਜਿਸ ਤੋਂ ਬਾਅਦ ਉਹ ਹੁਣ ਕਣਕ ਦੀ ਫਸਲ ਸਮੇਂ ਸਿਰ ਬੀਜ ਸਕਣਗੇ ਇਲਾਕੇ ਦੇ ਕਿਸਾਨ ਨੇ ਦੱਸਿਆ ਕਿ ਉਹ ਸਵਾ ਸੌ ਏਕੜ ਦੇ ਵਿੱਚ ਖੇਤੀ ਕਰਦੇ ਨੇ ਪੰਜ ਸਾਲ ਤੋਂ ਉਨ੍ਹਾਂ ਨੇ ਪਰਾਲੀ ਨੂੰ ਕਦੇ ਅੱਗ ਨਹੀਂ ਲਾਈ ਪਹਿਲਾਂ ਉਹ ਉਲਟੇ ਹੱਲ ਚਲਾ ਕੇ ਪਰਾਲੀ ਨੂੰ ਵਿੱਚ ਵੀ ਮਿਕਸ ਕਰਿਆ ਕਰਦੇ ਸਨ ਪਰ ਹੁਣ ਇਹ ਕਵਿਯਦ ਉਨ੍ਹਾਂ ਨੇ ਸ਼ੁਰੂ ਕੀਤੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਫ਼ਾਇਦਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੁਫ਼ਤ ਦੇ ਵਿਚ ਕਿਸਾਨ ਦੇ ਖੇਤ ਪਰਾਲੀ ਤੋਂ ਵੇਹਲੇ ਹੋ ਰਹੇ ਨੇ ਅਤੇ ਉਨ੍ਹਾਂ ਦਾ ਖਰਚਾ ਵੀ ਵਚ ਰਿਹਾ ਹੈ।

10 ਹਜ਼ਾਰ ਏਕੜ ਪਰਾਲੀ ਨੂੰ ਲੱਗਦੀ ਸੀ ਅੱਗ:-ਕੋਪਰੇਟਿਵ ਸੁਸਾਇਟੀ ਦੇ ਮੈਂਬਰਾਂ ਅਤੇ ਮੁਖੀ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਇਨਾਂ 10 ਪਿੰਡਾਂ ਦੇ ਵਿੱਚ 80 ਫੀਸਦੀ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਸਨ ਇਸ ਮਸਲੇ ਦੇ ਹੱਲ ਲਈ ਹੀ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਉਹਨਾਂ ਨੇ ਪਹਿਲਾਂ ਕੰਪਨੀ ਯੁਗਲੀਨ ਮੁਸ਼ਕਲ ਦੇ ਨਾਲ ਲੱਭਿਆ ਅਤੇ ਫਿਰ ਉਨ੍ਹਾਂ ਨੂੰ ਇੱਥੇ ਇਕ ਪਲਾਂਟ ਲਾਉਣ ਲਈ ਰਾਜ਼ੀ ਕੀਤਾ ਅਤੇ ਫਿਰ ਇਸ ਦੀ ਸ਼ੁਰੂਆਤ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪਹਿਲ ਸਾਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ, ਪਰ ਕਿਸਾਨਾਂ ਨੂੰ ਜਲਦੀ ਹੀ ਜਾਗਰੂਕ ਕਰਨ ਦੇ ਵਿਚ ਉਹ ਕਾਮਯਾਬ ਹੋਏ ਅਤੇ ਪੂਰੇ ਪੰਜਾਬ ਦੇ ਵਿਚ ਉਨ੍ਹਾਂ ਨੇ ਇਕ ਅਜਿਹੀ ਸੁਸਾਇਟੀ ਬਣ ਕੇ ਵਿਖਾਇਆ, ਜਿਨ੍ਹਾਂ ਨੇ 10 ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਹੀ ਨਹੀਂ ਲਾਉਣ ਦਿੱਤੀ।

ਇਹ ਵੀ ਪੜੋ:-ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ ਦਾ ਕੱਟਿਆ ਬਿਜਲੀ ਕੁਨੈਕਸ਼ਨ, ਮੀਡੀਆ ’ਚ ਖਬਰ ਆਈ ਤਾਂ ਤੁਰੰਤ ਕੀਤੀ ਕਾਰਵਾਈ

Last Updated : Oct 22, 2022, 8:33 PM IST

ABOUT THE AUTHOR

...view details