ਲੁਧਿਆਣਾ:ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਵੱਲੋਂ ਸਖਤ ਫੈਸਲੇ ਲਏ ਗਏ ਹਨ। ਸਰਕਾਰ ਦੇ ਵਲੋਂ ਜਿੰਮ , ਸਵੀਮਿੰਗ ਪੂਲ ਆਦਿ ਨੂੰ ਬੰਦ ਕੀਤਾ ਗਿਆ ਹੈ ਜਿਸਦੇ ਚਲਦਿਆਂ ਜਿੰਮ ਮਾਲਕ ਪਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਲੁਧਿਆਣਾ ਵਿਖੇ ਇਕ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪਿਛਲੇ ਲੌਕਡਾਊਨ ਦੌਰਾਨ ਵੀ ਤਕਰੀਬਨ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਉਹਨਾਂ ਦੇ ਜਿੰਮ ਬੰਦ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਕ ਵੱਡਾ ਘਾਟਾ ਸਹਿਣਾ ਪਿਆ ਤੇ ਇਸ ਵਾਰ ਵੀ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਦੇ ਜਿੰਮ ਅੱਜ ਵੀ ਬੰਦ ਹਨ ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਜਿੰਮ ਮਾਲਕਾਂ ਨੇ ਸਰਕਾਰ ਖਿਲਾਫ਼ ਕੱਢੀ ਭੜਾਸ, 'ਸਰਕਾਰ ਚੁੱਕੇ ਸਾਡੇ ਘਰ ਦਾ ਖਰਚ' - ਪੰਜਾਬ ਸਰਕਾਰ
ਸੂਬੇ ਚ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਦੇ ਵਲੋਂ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਚੱਲਦੇ ਹਰ ਵਰਗ ਪਰੇਸ਼ਾਨ ਹੈ ਉੱਥੇ ਹੀ ਜਿੰਮ ਮਾਲਕ ਵੀ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਹਨ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਹੇ ਹਨ।
ਜਿੰਮ ਮਾਲਕਾਂ ਅਤੇ ਬਾਡੀ ਬਿਲਡਰਾਂ ਨੇ ਸਰਕਾਰ ਤੋਂ ਰਾਹਤ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਾਂ ਤਾਂ ਉਨ੍ਹਾਂ ਨੂੰ ਜਿੰਮ ਖੋਲ੍ਹਣ ਦੀ ਇਜ਼ਾਜਤ ਦੇਵੇ ਜਾਂ ਫਿਰ ਉਨ੍ਹਾਂ ਦੇ ਘਰ ਦਾ ਖਰਚ ਚੁੱਕੇ ਤਾਂ ਕਿ ਉਹ ਆਪਣਾ ਜੀਵਨ ਨਿਰਬਾਹ ਕਰ ਸਕਣ । ਉਹਨਾਂ ਨੇ ਕਿਹਾ ਕਿ ਉਹ ਮਜਬੂਰ ਹਨ ਕਿਸੇ ਅੱਗੇ ਹੱਥ ਵੀ ਨਹੀਂ ਅੱਡ ਸਕਦੇ। ਉਹਨਾਂ ਕਿਹਾ ਕਿ ਉਨ੍ਹਾਂ ਦੀ ਇਮਿਊਨਿਟੀ ਵੀ ਘੱਟ ਰਹੀ ਹੈ ਕਿਉਂਕਿ ਉਹ ਆਪਣੀ ਰੋਜ਼ਾਨਾ ਵਾਂਗ ਕਸਰਤ ਨਹੀਂ ਕਰ ਪਾ ਰਹੇ।
ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਪਰ ਸਰਕਾਰ ਉਹਨਾਂ ਨੂੰ ਜਿੰਮ ਖੋਲਣ ਦੀ ਇਜਾਜ਼ਤ ਦੇਵੇ। ਇਸ ਦੌਰਾਨ ਕੌਮੀ ਅਤੇ ਕੌਮਾਂਤਰੀ ਖਿਡਾਰੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਜਿੰਮ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।
ਇਹ ਵੀ ਪੜੋ:'ਯੋਗਾ ਨਾਲ ਵਧਾਇਆ ਜਾ ਸਕਦਾ ਹੈ ਆਕਸੀਜਨ ਤੇ ਇਮਿਊਨਿਟੀ ਦਾ ਲੈਵਲ'