ਲੁਧਿਆਣਾ: ਕੇਂਦਰ ਸਰਕਾਰ ਦੇ ਐਲਾਨ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਾਅਦ ਸੂਬੇ ਭਰ ਵਿੱਚ ਜਿਮ ਖੁੱਲ੍ਹ ਗਏ ਹਨ। ਇਸ ਤਹਿਤ ਜਿਮ ਮਾਲਕਾਂ ਅਤੇ ਜਿਮ ਆਉਣ ਵਾਲਿਆਂ ਦੀਆਂ ਕਿਹੋ ਜਿਹੀਆਂ ਤਿਆਰੀਆਂ ਹਨ, ਇਸ ਮੁਤੱਲਕ ਈਟੀਵੀ ਭਾਰਤ ਨੇ ਜਿਮ ਵਿੱਚ ਜਾ ਕੇ ਘੋਖ ਕੀਤੀ।
ਅੱਜ ਤੋਂ ਖੁੱਲੇ ਜਿਮ, ਜਾਣ ਤੋਂ ਪਹਿਲਾਂ ਇਸ ਵੀਡੀਓ 'ਤੇ ਮਾਰੋ ਇੱਕ ਝਾਤ - ਅੱਜ ਤੋਂ ਖੁੱਲੇ ਜਿਮ
ਪੰਜਾਬ ਸਰਕਾਰ ਨੇ ਜਿਮ ਖੋਲ੍ਹ ਦਿੱਤੇ ਹਨ, ਇਸ ਬਾਬਤ ਈਟੀਵੀ ਭਾਰਤ ਨੇ ਟੀਮ ਨੇ ਲੁਧਿਆਣਾ ਦੇ ਜਿਮ ਦਾ ਨਰੀਖਣ ਕਰ ਜਾਣਿਆ ਕੀ ਤਿਆਰੀਆਂ ਕੀਤੀਆਂ ਗਈਆਂ ਹਨ।
ਜਿਮ ਮਾਲਕਾਂ ਨੇ ਦੱਸਿਆ ਕਿ ਉਨ੍ਹਾ ਨੇ ਸਾਰੀ ਜਿਮ ਨੂੰ ਸੈਨੇਟਾਈਜ਼ ਕੀਤਾ ਹੈ ਅਤੇ ਜਿਮ ਆਉਣ ਵਾਲੇ ਨੌਜਵਾਨਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾਂਦਾ ਹੈ।ਉਨ੍ਹਾਂ ਦਾ ਤਾਪਮਾਨ ਵੀ ਚੈੱਕ ਕੀਤਾ ਜਾਂਦਾ ਹੈ ਦੋ ਸਹੀ ਹੈ ਉਸ ਨੂੰ ਹੀ ਜਿਮ ਅੰਦਰ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਜਿਮ ਬੰਦ ਹੋਣ ਕਾਰਨ ਉਨ੍ਹਾਂ ਦੇ ਘਰ ਦੇ ਗੁਜ਼ਾਰਾਂ ਔਖਾ ਹੋ ਗਿਆ ਸੀ ਪਰ ਸਰਕਾਰ ਨੇ ਜੋ ਇਜਾਜ਼ਤ ਦੇ ਦਿੱਤੀ ਹੈ ਉਸ ਨਾਲ ਕੁਝ ਸੁੱਖ ਦਾ ਸਾਹ ਆਇਆ ਹੈ।
ਇਸ ਦੌਰਾਨ ਜਿਮ ਆਉਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਜਿਮ ਖੁੱਲ੍ਹ ਹੈ ਕਿ ਕਿਉਂਕਿ ਬਿਨਾ ਕਸਰਤ ਕੀਤੇ ਉਹ ਖ਼ੁਦ ਨੂੰ ਬਿਮਾਰ ਮਹਿਸੂਸ ਕਰ ਰਹੇ ਹਨ। ਜਿਮ ਖੁੱਲ੍ਹਣ ਨਾਲ ਕਸਰਤ ਕਰ ਸਕਣਗੇ ਅਤੇ ਖ਼ੁਦ ਨੂੰ ਫਿੱਟ ਵੀ ਰੱਖ ਸਕਣਗੇ।