ਲੁਧਿਆਣਾ: ਕਿਸਾਨਾਂ ਦਾ ਖੇਤੀ ਬਿੱਲਾਂ ਦੇ ਖਿਲਾਫ ਸੰਘਰਸ਼ ਸਿਖਰਾਂ 'ਤੇ ਹੈ। ਵੱਖ -ਵੱਖ ਜਥੇਬੰਦੀਆਂ ਨੇ ਟੋਲ ਪਲਾਜ਼ਿਆਂ ਨੂੰ ਘੇਰਿਆ ਹੋਇਆ ਹੈ। ਉੱਥੇ ਹੀ ਲੁਧਿਆਣਾ ਦੇ ਲਾਡੋਵਾਲੀ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਇਸ ਸੰਘਰਸ਼ 'ਚ ਸੰਤਾਂ ਮਹਾਪੁਰਸ਼ਾਂ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਦਿਨ ਰਾਤ ਲੰਗਰ ਚਲਾਇਆ ਜਾ ਰਿਹਾ ਹੈ ਤਾਂ ਜੋ ਸੰਘਰਸ਼ 'ਤੇ ਉੱਤਰੇ ਕਿਸਾਨਾਂ ਨੂੰ ਭਰ ਪੇਟ ਖਾਣਾ ਮਿਲ ਸਕੇ।
ਗੁਰੂ ਨਾਨਕ ਦਾ ਲੰਗਰ ਸਭਨਾਂ ਵਾਸਤੇ
ਲੁਧਿਆਣਾ ਦੇ ਲਾਡੋਵਾਲੀ ਟੋਲ ਪਲਾਜ਼ਾ 'ਤੇ ਸੰਤਾਂ ਮਹਾਪੁਰਸ਼ਾਂ ਦਾ ਦਿਨ ਰਾਤ ਲੰਗਰ ਚਲਾਇਆ ਜਾ ਰਿਹਾ ਹੈ ।ਭਾਂਵੇਂ ਧਰਨਾ ਕਿਸਾਨਾਂ ਦਾ ਹੈ ਪਰ ਲੰਗਰ ਛਕਣ ਤੋਂ ਕਿਸੇ ਨੂੰ ਮਨਾਹੀ ਨਹੀਂ ਹੈ। ਇਹ ਗੁਰੂ ਦਾ ਲੰਗਰ ਹੈ ਤੇ ਇਹ ਹਰ ਕਿਸੇ ਦੇ ਵਾਸਤੇ ਹੈ।
ਗੁਰੂ ਨਾਨਕ ਦਾ ਲੰਗਰ ਸਭਨਾਂ ਵਾਸਤੇ
ਜਾਣਕਾਰੀ ਦਿੰਦਿਆਂ ਸੇਵਕ ਦਰਸ਼ਨ ਸਿੰਘ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਦਾ ਲੰਗਰ ਵਰਤਾਇਆ ਜਾਂਦਾ ਹੈ। ਭਾਂਵੇਂ ਧਰਨਾ ਕਿਸਾਨਾਂ ਦਾ ਹੈ ਪਰ ਲੰਗਰ ਛਕਣ ਤੋਂ ਕਿਸੇ ਨੂੰ ਮਨਾਹੀ ਨਹੀਂ ਹੈ। ਇਹ ਗੁਰੂ ਦਾ ਲੰਗਰ ਹੈ ਤੇ ਇਹ ਹਰ ਕਿਸੇ ਦੇ ਵਾਸਤੇ ਹੈ। ਉਨ੍ਹਾਂ ਅੱਗੇ ਦੱਸਿਆ ਅੱਜ 10 ਤੋਂ 15 ਹਜ਼ਾਰ ਲੋਕਾਂ ਲਈ ਲੰਗਰ ਬਣਿਆ ਹੈ।
ਦੱਸ ਦਈਏ ਕਿ ਇਹ ਲੰਗਰ ਪੁਲਿਸ ਮੁਲਾਜ਼ਮ, ਮਜ਼ਦੂਰ ਤੇ ਟੋਲ ਪਲਾਜ਼ਾ ਕਰਮਚਾਰੀ ਸਭਨਾਂ ਵੱਲੋਂ ਛਕਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ 'ਚੋਂ ਵੀ ਸੇਵਾ ਆਉਂਦੀ ਹੈ ਤੇ ਇਹ ਲੰਗਰ ਦਿਨ ਰਾਤ ਚੱਲਦਾ ਹੈ।