ਪੰਜਾਬ

punjab

ETV Bharat / state

ਬਾਬੇ ਨਾਨਕ ਦਾ ਮੋਦੀਖਾਨਾ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ, ਮਿਲਦੀਆਂ ਨੇ ਸਸਤੀਆਂ ਦਵਾਈਆਂ - guru nanak modikhana

ਹੋਲਸੇਲ ਤੇ ਘੱਟ ਰੇਟ ਉੱਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖਾਨਾ ਚਲਾਉਣ ਵਾਲੇ ਹਰਜਿੰਦਰ ਸਿੰਘ ਜਿੰਦੂ ਨੂੰ ਡਰੱਗ ਮਾਫ਼ੀਆ ਤੋਂ ਇਸ ਦੁਕਾਨ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਬਾਬੇ ਨਾਨਕ ਦਾ ਮੋਦੀਖਾਨਾ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ, ਮਿਲਦੀਆਂ ਨੇ ਸਸਤੀਆਂ ਦਵਾਈਆਂ
ਬਾਬੇ ਨਾਨਕ ਦਾ ਮੋਦੀਖਾਨਾ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ, ਮਿਲਦੀਆਂ ਨੇ ਸਸਤੀਆਂ ਦਵਾਈਆਂ

By

Published : Jun 27, 2020, 8:03 PM IST

ਲੁਧਿਆਣਾ: ਸਿਵਲ ਲਾਈਨ ਵਿਖੇ ਸਥਿਤ ਗੁਰੂ ਨਾਨਕ ਮੋਦੀਖਾਨਾ ਸੋਸ਼ਲ ਮੀਡੀਆ ਉੱਤੇ ਅੱਜ-ਕੱਲ੍ਹ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਵੇਖੋ ਵੀਡੀਓ।

ਗੁਰੂ ਨਾਨਕ ਮੋਦੀਖਾਨੇ ਦੇ ਨਾਂਅ ਵਾਲੀ ਇਸ ਦੁਕਾਨ ਵਿੱਚ ਗੁਰੂ ਨਾਨਕ ਦੇ ਸਿਧਾਂਤਾਂ ਉੱਤੇ ਚਲਦਿਆਂ ਸਸਤੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਹੜਾ ਟੀਕਾ ਬਜ਼ਾਰ ਵਿੱਚ 2500 ਰੁਪਏ ਦਾ ਮਿਲਦਾ ਹੈ ਓਹੀ ਟੀਕਾ ਮੋਦੀਖਾਨੇ ਵਿੱਚ 450 ਵਿੱਚ ਮਿਲਦਾ ਹੈ। ਇਸੇ ਤਰ੍ਹਾਂ ਸਾਰੀਆਂ ਦਵਾਈਆਂ ਪ੍ਰਿੰਟ ਰੇਟ ਤੋਂ ਤਿੰਨ ਗੁਣਾ ਘੱਟ ਰੇਟ ਉੱਤੇ ਮਿਲ ਜਾਂਦੀਆਂ ਹਨ।

ਲੁਧਿਆਣਾ ਹੀ ਨਹੀਂ ਲੋਕ ਦੂਜੇ ਰਾਜਾਂ ਤੋਂ ਆ ਕੇ ਦਵਾਈਆਂ ਲੈ ਕੇ ਜਾਂਦੇ ਹਨ। ਲੁਧਿਆਣਾ ਵਿਖੇ ਗੁਰੂ ਨਾਨਕ ਮੋਦੀਖਾਨਾ ਖੁੱਲ੍ਹਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਅਤੇ ਲੋਕ ਮੈਡੀਕਲ ਮਾਫ਼ੀਆ ਹੱਥੋਂ ਲੁੱਟ ਹੋਣ ਤੋਂ ਬਚ ਰਹੇ ਹਨ।

ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀਖਾਨੇ ਦੀ ਸ਼ੁਰੂਆਤ ਕਰਨ ਵਾਲੇ ਹਰਜਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਕੁਝ ਮੈਡੀਕਲ ਮਾਫ਼ੀਆ ਦੇ ਲੋਕ ਗੁਰੂ ਨਾਨਕ ਮੋਦੀਖਾਨੇ ਨੂੰ ਬੰਦ ਕਰਵਾਉਣ ਦੀਆਂ ਚਾਲਾਂ ਚੱਲ ਰਹੇ ਹਨ, ਕਿਉਂਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਲੁੱਟਣ ਕਰ ਕੇ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਤਾਲੇ ਲਗਦੇ ਨਜ਼ਰ ਆ ਰਹੇ ਹਨ। ਜਿੰਦੂ ਨੇ ਕਿਹਾ ਕਿ ਉਨ੍ਹਾਂ ਕੋਲ ਕੁੱਝ ਸਬੂਤ ਅਤੇ ਕਾਲ ਰਿਕਾਰਡਿੰਗਜ਼ ਹਨ ਜਿਨ੍ਹਾਂ ਵਿੱਚ ਮੈਡੀਕਲ ਮਾਫ਼ੀਆ ਮੋਦੀਖਾਨੇ ਵਿਰੁੱਧ ਸ਼ਾਜਿਸ਼ ਕਰ ਰਹੇ ਹਨ। ਇਹ ਰਿਕਾਰਡਿੰਗਜ਼ ਉਹ ਆਉਣ ਵਾਲੇ ਦਿਨਾਂ ਵਿੱਚ ਜਨਤਕ ਕਰਨਗੇ।

ਓਧਰ ਆਮ ਲੋਕ ਵੀ ਖੁੱਲ੍ਹ ਕੇ ਬਾਬੇ ਨਾਨਕ ਦੇ ਮੋਦੀਖਾਨੇ ਦੇ ਹੱਕ ਵਿੱਚ ਆਣ ਖੜ੍ਹੇ ਹੋਏ ਹਨ, ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਮੈਡੀਕਲ ਮਾਫੀਆ ਮੋਦੀਖਾਨੇ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਕਰਨਗੇ ਤਾਂ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।

ABOUT THE AUTHOR

...view details