ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਅੰਡਿਆਂ ਦਾ ਵਪਾਰ ਕਰਣ ਵਾਲਿਆਂ ਅੰਡਿਆਂ ਤੋਂ ਮੁਨਾਫਾ ਵੱਧਾਉਣ ਲਈ 16 ਨਵੇਂ ਪ੍ਰੋਡਕਟਾਂ ਦੀ ਇਜਾਦ ਕੀਤੀ ਹੈ। ਇਨ੍ਹਾਂ ਪ੍ਰੋਡਰਟਾਂ ਨੂੰ ਵਿਭਾਗ ਮੁਖੀ ਡਾ. ਮੁਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਧਿਨ ਤਿਆਰ ਕੀਤਾ ਗਿਆ ਹੈ। ਇਨ੍ਹਾਂ ਪ੍ਰੋਡਕਟਾਂ ਦੀ ਲਿਸਟ ਵਿੱਚ ਅੰਡਿਆਂ ਤੋਂ ਤਿਆਰ ਹੋਏ ਵੱਖ-ਵੱਖ ਪ੍ਰਕਾਰ ਦੇ ਪ੍ਰੋਡਕਟ ਸ਼ਾਮਿਲ ਹਨ ਜਿਵੇਂ ਪਨੀਰ, ਅਚਾਰ, ਜੈਮ, ਚਟਣੀ ਤੇ ਆਦਿ। ਅੰਡਿਆ ਤੋਂ ਤਿਆਰ ਹੋਏ ਇਹ ਪ੍ਰੋ਼ਡਕਟ ਪ੍ਰੋਟੀਨ ਭਰਪੁਰ ਹਨ ਤੇ ਖਾਣ 'ਚ ਵੀ ਕਾਫੀ ਸਿਹਤਮੰਦ ਹਨ।
ਸਿਹਤ ਤੇ ਕਿਸਾਨਾਂ ਲਈ ਤਿਆਰ ਕੀਤੇ ਇਹ ਪ੍ਰੋਡਕਟ
ਕਾਲਜ ਦੇ ਵਿਭਾਗ ਮੁਖੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਡਕਟ ਕਾਫੀ ਸਸਤੇ ਤਿਆਰ ਹੁੰਦੇ ਹਨ। ਇਨ੍ਹਾਂ ਪ੍ਰੋਡਕਟਾਂ ਦੇ ਵਿੱਚ ਉਹ ਸਾਰੇ ਪਾਏ ਜਾ ਸਕਦੇ ਹਨ ਜੋ ਤੱਤ ਅੰਡੇ ਵਿੱਚ ਮੌਜੂਦ ਹੁੰਦੇ ਹਨ। ਇਹ ਸਾਰੇ ਪ੍ਰੋਡਰਤ ਵਿਟਾਮਿਨ ਤੇ ਪ੍ਰੋਟੀਨ ਨਾਲ ਭਰਪੁਰ ਹੁੰਦੇ ਹਨ। ਡਾ ਮੁਨੀਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਵੀ ਇਨ੍ਹਾਂ ਪ੍ਰੋਡਕਟਾਂ ਨੂੰ ਤਿਆਰ ਕਰ ਕੇ ਵੇਚਣ ਵਿੱਚ ਕਾਫੀ ਮੁਨਾਫਾ ਹੋਵੇਗਾ। ਯੂਨੀਵਰਸਿਟੀ ਇਨ੍ਹਾਂ ਪ੍ਰੋਡਕਟਾਂ ਨੂੰ ਧੰਦੇ ਨਾਲ ਜੋੜਨ ਲਈ ਵਿਸ਼ੇਸ਼ ਸਿਖਲਾਈ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪ੍ਰੋਡਕਟਾਂ ਨੂੰ ਮਾਰਕੀਟ ਵਿੱਚ ਆਮ ਲੋਕਾਂ ਲਈ ਉਤਾਰਿਆ ਜਾ ਸਕੇ।
ਦੇਖੋ ਅੰਡਿਆਂ ਤੋਂ ਕਿਵੇਂ ਤਿਆਰ ਕੀਤੇ ਗਏ ਨਵੇਂ ਪ੍ਰੋ਼ਡਕਟ: ਵੀਡੀਓ ਵੇਖੋ ਇਹ ਵੀ ਪੜ੍ਹੋ: ਮਸ਼ਹੂਰ ਵਕੀਲ ਤੇ ਸਾਂਸਦ ਰਾਮ ਜੇਠਮਲਾਨੀ ਦਾ ਦੇਹਾਂਤ
ਦੁਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਕਿਸਾਨਾਂ ਲਈ ਇਹ ਚੰਗਾ ਵਪਾਰ ਸਾਬਤ ਹੋ ਸਕਦਾ ਹੈ। ਭਾਰਤ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਇਸ ਵੱਲ ਵੀ ਧਿਆਨ ਦੇਣ ਦੀ ਖਾਸ ਲੋੜ ਹੈ। ਇਸ ਨਾਲ ਸਿਰਫ ਕਿਸਾਨਾਂ ਨੂੰ ਹੀ ਫਾਇਦਾ ਨਹੀਂ ਹੋਵੇਗਾ ਸਗੋਂ ਸਿਹਤਮੰਦ ਪ੍ਰੋਡਕਟ ਵੀ ਆਮ ਲੋਕਾਂ ਤੱਕ ਪਹੁੰਚ ਸਕਣਗੇ।