ਪੰਜਾਬ

punjab

ਖਾਲਿਸਤਾਨ ਦੇ ਨਾਅਰਿਆਂ ਤੋਂ ਭੜਕਿਆ ਗੁਰਸਿਮਰਨ ਮੰਡ, ਕਿਹਾ-ਕਰਾਂਗੇ ਸ਼ਿਕਾਇਤ, ਮਾਮਲੇ ਸਬੰਧੀ ਵੀਡੀਓ ਕੀਤੀ ਜਾਰੀ

By

Published : Aug 14, 2023, 8:20 PM IST

ਲੁਧਿਆਣਾ ਵਿੱਚ ਸੰਸਦ ਮੈਂਬਰ ਸਿਮਰਨਜੀਤ ਮਾਨ ਅਤੇ ਸਮਰਥਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਿਸ ਤੋਂ ਬਾਅਦ ਕਾਂਗਰਸ ਆਗੂ ਗੁਰਸਿਮਰਨ ਮੰਡ ਭੜਕ ਗਿਆ। ਇਸ ਸਬੰਧੀ ਉਸ ਨੇ ਵੀਡੀਓ ਜਾਰੀ ਕਰਕੇ ਆਪਣਾ ਰੋਸ ਪ੍ਰਗਟਾਇਆ ਹੈ।

Gursimran Mand erupted after Khalistan slogans raised in Ludhiana
ਖਾਲਿਸਤਾਨ ਦੇ ਨਾਅਰਿਆਂ ਤੋਂ ਭੜਕਿਆ ਗੁਰਸਿਮਰਨ ਮੰਡ, ਕਿਹਾ-ਕਰਾਂਗੇ ਸ਼ਿਕਾਇਤ, ਮਾਮਲੇ ਸਬੰਧੀ ਵੀਡੀਓ ਕੀਤੀ ਜਾਰੀ

ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਮੁੜ ਕੀਤੀ ਖਾਲਿਸਤਾਨ ਦੀ ਮੰਗ

ਲੁਧਿਆਣਾ:ਇੱਕ ਪਾਸੇ ਜਿੱਥੇ ਲੁਧਿਆਣਾ ਦੇ ਵਿੱਚ ਅੱਜ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਮਰਥਕਾਂ ਵੱਲੋਂ ਖ਼ਾਲਿਸਤਾਨ ਦੇ ਨਾਅਰੇ ਲਗਾਏ ਗਏ ਅਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ। ਉੱਥੇ ਹੀ ਦੂਜੇ ਪਾਸੇ ਖਾਲਿਸਤਾਨ ਵਿਰੋਧੀ ਗੁਰਸਿਮਰਨ ਮੰਡ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਹ ਇਸ ਦਾ ਵਿਰੋਧ ਕਰ ਰਿਹਾ ਹੈ। ਗੁਰਸਿਮਰਨ ਮੰਡ ਨੇ ਕਿਹਾ ਹੈ ਕਿ ਆਜ਼ਾਦੀ ਦਿਹਾੜਾ ਸਾਡੀਆਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਦੇਸ਼ ਦਾ ਹਰ ਵਾਸੀ ਤਿਰੰਗਾ ਲਹਿਰਾ ਰਿਹਾ ਹੈ। ਦੇਸ਼ ਦੀ ਮਿੱਟੀ ਦੀ ਕਸਮ ਖਾ ਰਿਹਾ ਹੈ। ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਹੈ, ਪਰ ਇਹ ਕੁੱਝ ਮੁੱਠੀ ਭਰ ਲੋਕ ਸਮਾਜ ਦੇ ਵਿੱਚ ਗਲਤ ਸੁਨੇਹਾ ਦੇ ਰਹੇ ਨੇ।

ਨਾਅਰੇ ਲਾਉਣ ਵਾਲਿਆਂ ਉੱਤੇ ਹੋਵੇ ਸਖ਼ਤ ਕਾਰਵਾਈ:ਗੁਰਸਿਮਰਨ ਮੰਡ ਨੇ ਕਿਹਾ ਕਿ ਇਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੰਡ ਦੇ ਮੁਤਾਬਿਕ ਸ਼ਰੇਆਮ ਖਾਲਿਸਤਾਨ ਦੀ ਮੰਗ ਕੀਤੀ ਗਈ ਹੈ ਅਤੇ ਮਾਹੌਲ ਖਰਾਬ ਕੀਤਾ ਗਿਆ। ਮੰਡ ਨੇ ਇਹ ਵੀ ਇਲਜ਼ਾਮ ਲਾਇਆ ਕਿ ਖਾਲਿਸਤਾਨੀ ਨਾਅਰੇ ਲੱਗ ਰਹੇ ਸਨ ਅਤੇ ਪੁਲਿਸ ਅਧਿਕਾਰੀ ਇਹਨਾਂ ਦੇ ਨਾਲ-ਨਾਲ ਚੱਲ ਰਹੇ ਸਨ। ਮੰਡ ਮੁਤਾਬਿਕ ਖਾਲਿਸਤਾਨ ਦੇ ਨਾਅਰਿਆਂ ਲਾਉਣ ਵਾਲਿਆਂ ਉੱਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਦੇਸ਼ ਵਿਰੋਧੀ ਗੱਲਾਂ ਕਰ ਰਹੇ ਸਨ।

ਦੇਸ਼ਵਾਸੀਆਂ ਨੂੰ ਮੰਡ ਨੇ ਕੀਤੀ ਅਪੀਲ: ਗੁਰਸਿਮਰਨ ਮੰਡ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਅਤੇ ਉਸਦੇ ਸਮਰਥਕਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਹਿੰਦੁਸਤਾਨ ਜ਼ਿੰਦਾਬਾਦ ਰਹੇਗਾ ਅਤੇ ਖ਼ਾਲਿਸਤਾਨ ਮੁਰਦਾਬਾਦ ਰਹੇਗਾ। ਸੋਸ਼ਲ ਮੀਡੀਆ ਉੱਤੇ ਮੰਡ ਨੇ ਆਪਣੀ ਵੀਡੀਓ ਜਾਰੀ ਕਰਨ ਦੇ ਨਾਲ ਇਹ ਵੀ ਕਿਹਾ ਕਿ ਲੋਕ ਇਨ੍ਹਾਂ ਮੁੱਠੀ ਭਰ ਖਾਲਿਸਤਾਨੀ ਸਮਰਥਕਾਂ ਦੀਆਂ ਗੱਲਾਂ ਵਿੱਚ ਨਾ ਆਉਣ, ਦੇਸ਼ ਪ੍ਰਤੀ ਆਪਣੀ ਭਾਵਨਾ ਰੱਖਣ। ਦੇਸ਼ ਦੇ ਪ੍ਰਤੀ ਆਪਣਾ ਸਤਿਕਾਰ ਰੱਖਣ ਅਤੇ ਅਜ਼ਾਦੀ ਦਿਹਾੜਾ ਪੂਰੇ ਜੋਸ਼ ਨਾਲ ਮਨਾਉਣ।

ABOUT THE AUTHOR

...view details