ਲੁਧਿਆਣਾ:ਸਾਡੇ ਦੇਸ਼ ਦੇ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹੈ ਖਾਸ ਕਰਕੇ ਜਿਕਰ ਗੱਲ ਪੰਜਾਬੀਆਂ ਦੀ ਕੀਤੀ ਜਾਵੇ ਤਾਂ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ (Sacrifices of Punjabis in Indian Army) ਦਾ ਵੱਡਾ ਇਤਿਹਾਸ ਰਿਹਾ ਹੈ, ਪਰ ਪੰਜਾਬ ਦੇ ਵਿੱਚ ਕਾਲੇ ਦੌਰ ਤੋਂ ਬਾਅਦ ਅਤੇ ਫਿਰ ਨਸ਼ੇ ਦੇ ਛੇਵੇਂ ਦਰਿਆ ਵਗਣ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁੱਖ ਦੀ ਵਿਦੇਸ਼ਾਂ ਵੱਲ ਵੀ ਹੋ ਗਿਆ ਹੈ।
ਲੈਫਟੀਨੈਂਟ ਰੈਂਕ ਹਾਸਲ:ਲੁਧਿਆਣਾ ਦੇ ਗੁਰਸ਼ਕਤੀ ਨੇ ਭਾਰਤੀ ਫੌਜ (Gurshakti became a lieutenant in the Indian Army) ਦੇ ਵਿੱਚ ਬਤੌਰ ਕਈ ਟੈਸਟ ਕਲੀਅਰ ਕਰਨ ਤੋਂ ਬਾਅਦ ਲੈਫਟੀਨੈਂਟ ਰੈਂਕ ਹਾਸਲ ਕੀਤਾ ਹੈ ਜਿਸ ਕਰਕੇ ਉਸ ਦੇ ਪਰਿਵਾਰ ਦੇ ਵਿੱਚ ਬੇਹੱਦ ਖੁਸ਼ੀ ਹੈ ਉਸ ਦੇ ਪਿਤਾ ਵਕੀਲ ਨੇ ਅਤੇ ਉਸ ਦੀ ਮਾਤਾ ਬਤੌਰ ਅਧਿਆਪਕ ਪੜ੍ਹਾਉਂਦੇ ਰਹੇ ਨੇ ਪਰ ਉਨ੍ਹਾਂ ਨੇ ਆਪਣੇ ਬੇਟੇ ਦੇ ਸੁਪਨਾ ਪੂਰਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ ਪਰ ਬੇਟੇ ਨੇ ਵੀ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ।
ਐਨ ਡੀ ਏ ਦੀ ਪ੍ਰੀਖਿਆ:ਗੁਰਸ਼ਕਤੀ ਨੇ ਦੱਸਿਆ ਕਿ ਪਹਿਲਾਂ ਉਸ ਨੇ 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਮੁਹਾਲੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ (Mohali Maharaja Ranjit Singh Academy) ਦੇ ਵਿੱਚ ਐਡਮੀਸ਼ਨ ਲਈ, ਫਿਰ ਉਸ ਨੇ ਐਨ ਡੀ ਏ ਦੀ ਪ੍ਰੀਖਿਆ (NDA Exam) ਦਿੱਤੀ ਜਿਸ ਤੋਂ ਬਾਅਦ ਉਸ ਦੀ ਸਿਲਕਸ਼ਨ ਹੋਈ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਸ ਨੇ ਇੱਕ ਮਹੀਨੇ ਦੇ ਵਿਚ ਹੀ 10 ਕਿਲੋ ਦੇ ਕਰੀਬ ਵਜ਼ਨ ਘਟਾਇਆ ਫਿਰ ਆਪਣੇ ਆਪ ਨੂੰ ਖੇਡਾਂ ਵੱਲ ਲਗਾਇਆ ਮਾਨਸਿਕ ਤੌਰ ਤੇ ਅਤੇ ਸਰੀਰਿਕ ਤੌਰ ਤੇ ਆਪਣੇ ਆਪ ਨੂੰ ਤਿਆਰ ਕੀਤਾ। Upsc ਦੀ ਪ੍ਰੀਖਿਆ ਕਲੀਅਰ ਕੀਤੀ ਸਾਰੇ ਸਰੀਰਕ ਟੈਸਟ ਪਾਸ ਕੀਤੇ ਫਿਰ ਕਿਤੇ ਜਾ ਕੇ ਉਹ ਲੈਫਟੀਨੈਂਟ ਬਣਿਆ ਹੈ ਉਸ ਨੇ ਪਹਿਲੀ ਤੋਂ ਹੀ ਸੋਚਿਆ ਹੋਇਆ ਸੀ ਕਿ ਭਾਰਤੀ ਫੌਜ ਵਿੱਚ ਜਾ ਕੇ ਉਹ ਆਪਣੀਆਂ ਸੇਵਾਵਾਂ ਦੇਵੇਗਾ ਉਸ ਦੀ ਇਸ ਉਪਲਬਦੀ ਦੋਸ਼ ਦਾ ਪਰਿਵਾਰ ਵੀ ਕਾਫ਼ੀ ਕੁਝ ਹੈ ਰਿਸ਼ਤੇਦਾਰ ਲਗਾਤਾਰ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਉਸ ਦੇ ਮਾਤਾ-ਪਿਤਾ ਨੂੰ ਉਸ ਤੇ ਮਾਣ ਮਹਿਸੂਸ ਹੋ ਰਿਹਾ ਹੈ