ਲੁਧਿਆਣਾ: ਸੀਐਮਸੀ ਚੌਂਕ 'ਤੇ ਪੰਜਵੀਂ ਜਮਾਤ ਵਿੱਚ ਪੜ੍ਹਨ ਵਾਲਾ ਗੁਰਪ੍ਰੀਤ ਇਨ੍ਹੀ ਦਿਨੀਂ ਲੋਕਾਂ ਨੂੰ ਰੋਕ ਰੋਕ ਕੇ ਪਾਪੜ, ਛੋਲੇ, ਟਾਫੀਆਂ ਅਤੇ ਸੌਂਫ਼ ਆਦਿ ਵੇਚਦਾ ਹੈ। ਦਰਅਸਲ ਇਸ ਦਾ ਪਰਿਵਾਰ ਆਰਥਿਕ ਤੌਰ ਤੋਂ ਬੇਹੱਦ ਗਰੀਬ ਹੈ। ਪਰਿਵਾਰ ਨੂੰ ਉਸ ਨੇ ਜਦੋਂ ਸਾਈਕਲ ਲੈਕੇ ਦੇਣ ਦੀ ਮੰਗ ਕੀਤੀ ਤਾਂ ਉਹ ਨਹੀਂ ਦੇ ਸਕੇ ਜਿਸ ਕਰਕੇ ਹੁਣ ਗੁਰਪ੍ਰੀਤ ਖੁਦ ਸਮਾਨ ਚੌਂਕ ਦੇ ਵਿੱਚ ਖੜ ਕੇ ਵੇਚਦਾ ਹੈ।
5ਵੀਂ ਜਮਾਤ ਦਾ ਗੁਰਪ੍ਰੀਤ ਲੋਕਾਂ ਨੂੰ ਰੋਕ ਕੇ ਵੇਚਦਾ ਹੈ ਆਪਣਾ ਸਮਾਨ, ਸਾਈਕਲ ਖਰੀਦਣ ਦੀ ਹੈ ਇੱਛਾ - Takes money for goods
ਲੁਧਿਆਣਾ ਦੇ ਸੀਐਮਸੀ ਚੌਂਕ 'ਤੇ ਪੰਜਵੀਂ ਜਮਾਤ ਵਿੱਚ ਪੜ੍ਹਨ ਵਾਲਾ ਗੁਰਪ੍ਰੀਤ ਇਨ੍ਹੀ ਦਿਨੀਂ ਲੋਕਾਂ ਨੂੰ ਰੋਕ ਰੋਕ ਕੇ ਪਾਪੜ, ਛੋਲੇ, ਟਾਫੀਆਂ ਅਤੇ ਸੌਂਫ਼ ਆਦਿ ਵੇਚਦਾ ਹੈ। ਦਰਅਸਲ ਇਸ ਦਾ ਪਰਿਵਾਰ ਆਰਥਿਕ ਤੌਰ ਤੋਂ ਬੇਹੱਦ ਗਰੀਬ ਹੈ। ਪਰਿਵਾਰ ਨੂੰ ਉਸ ਨੇ ਜਦੋਂ ਸਾਈਕਲ ਲੈਕੇ ਦੇਣ ਦੀ ਮੰਗ ਕੀਤੀ ਤਾਂ ਉਹ ਨਹੀਂ ਦੇ ਸਕੇ ਜਿਸ ਕਰਕੇ ਹੁਣ ਗੁਰਪ੍ਰੀਤ ਖੁਦ ਸਮਾਨ ਚੌਂਕ ਦੇ ਵਿੱਚ ਖੜ ਕੇ ਵੇਚਦਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਖਰਚਾ ਵੀ ਉਹ ਇਨ੍ਹਾਂ ਪੈਸਿਆਂ ਨਾਲ ਹੀ ਕਰਦਾ ਹੈ। ਵੱਡਾ ਹੋ ਕੇ ਗੁਰਪ੍ਰੀਤ ਡਾਕਟਰ ਬਣਨਾ ਚਾਹੁੰਦਾ ਹੈ। ਆਉਣ ਜਾਣ ਵਾਲੇ ਰਾਹਗੀਰ ਵੀ ਬੱਚੇ ਦੀ ਮਦਦ ਕਰਨਾ ਚਾਹੁੰਦੇ ਹਨ ਪਰ ਗੁਰਪ੍ਰੀਤ ਖੁੱਦਾਰ ਹੈ। ਉਹ ਕਿਸੇ ਤੋਂ ਮੁਫ਼ਤ ਮਦਦ ਨਹੀਂ ਲੈਂਦਾ ਸਗੋਂ ਆਪਣੀ ਸਮਾਨ ਦੇ ਬਦਲੇ ਪੈਸੇ ਲੈਂਦਾ ਹੈ।
ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਗੁਰਪ੍ਰੀਤ ਆਪਣੀ ਫ਼ੀਸ ਵੀ ਆਪ ਹੀ ਦੇ ਰਿਹਾ ਹੈ। ਇਨ੍ਹੀਂ ਦਿਨਾਂ ਆਨਲਾਈਨ ਪੜ੍ਹਾਈ ਹੋ ਰਹੀ ਹੈ ਤੇ ਇਸ ਬੱਚੇ ਨੂੰ ਸਮੇਂ ਮਿਲ ਜਾਂਦਾ ਹੈ। ਗੁਰਪ੍ਰੀਤ ਦੇ ਕਈ ਸੁਪਨੇ ਹੈ ਜੋ ਉਹ ਆਪਣੀ ਮਿਹਨਤ ਨਾਲ ਪੂਰੇ ਕਰਨਾ ਚਾਹੁੰਦਾ ਹੈ।