ਪੰਜਾਬ

punjab

By

Published : Apr 1, 2022, 4:44 PM IST

Updated : Apr 1, 2022, 5:14 PM IST

ETV Bharat / state

ਸਰੋਂ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ, PAU ਮਾਹਿਰ ਡਾਕਟਰਾਂ ਨੇ ਦਿੱਤੀ ਇਹ ਸਲਾਹ

ਦੇਸ਼ ਭਰ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਕਿਸਾਨ ਹਾਲੇ ਵੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ ਅਤੇ ਕਣਕ ਝੋਨੇ ਦੀ ਬਿਜਾਈ 'ਚ ਲੱਗੇ ਹੋਏ ਹਨ। ਜਿਸ ਨਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਹੀ ਕੁਝ ਕਿਸਾਨਾਂ ਨੇ ਸਰ੍ਹੋਂ ਦੀ ਖੇਤੀ ਕਰਕੇ ਉਸ ਤੋਂ ਚੋਖੀ ਕਮਾਈ ਕੀਤੀ ਹੈ।

ਸਰੋਂ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਕਿੰਨੀ ਲਾਹੇਵੰਦ

ਲੁਧਿਆਣਾ: ਦੇਸ਼ ਭਰ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਕਿਸਾਨ ਹਾਲੇ ਵੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ ਅਤੇ ਕਣਕ ਝੋਨੇ ਦੀ ਬਿਜਾਈ 'ਚ ਲੱਗੇ ਹੋਏ ਹਨ। ਜਿਸ ਨਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਹੀ ਕੁਝ ਕਿਸਾਨਾਂ ਨੇ ਸਰ੍ਹੋਂ ਦੀ ਖੇਤੀ ਕਰਕੇ ਉਸ ਤੋਂ ਚੋਖੀ ਕਮਾਈ ਕੀਤੀ ਹੈ।

ਪੰਜਾਬ ਦੇ ਵਿੱਚ ਸਿਰਫ਼ 3 ਫ਼ੀਸਦੀ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸਰ੍ਹੋਂ ਦੀ ਖੇਤੀ ਪੰਜਾਬ ਦੇ ਵਿੱਚ ਸਿਰਫ਼ 3 ਫ਼ੀਸਦੀ ਹੁੰਦੀ ਹੈ ਜਦੋਂਕਿ 97 ਫ਼ੀਸਦੀ ਪੰਜਾਬ ਦੇ ਲੋਕਾਂ ਨੂੰ ਬਾਹਰੋਂ ਤੇਲ ਇੰਪੋਰਟ ਕਰਵਾਉਣਾ ਪੈਂਦਾ ਹੈ, ਜਦੋਂਕਿ ਸਾਡੀ ਧਰਤੀ ਤੇ ਹੀ ਫਸਲ ਆਸਾਨੀ ਨਾਲ ਹੁੰਦੀ ਹੈ ਅਤੇ ਪੀਏਯੂ ਵੱਲੋਂ ਵੀ ਕੁਝ ਨਵੀਂਆਂ ਕਨੌਲਾ ਕਿਸਮਾਂ ਈਜਾਦ ਕੀਤੀਆਂ ਗਈਆਂ ਹਨ। ਜਿਸ ਨਾਲ ਕਿਸਾਨ ਇੱਕ ਕਿੱਲੇ 'ਚੋਂ ਕਣਕ ਨਾਲੋਂ ਵੀ ਜ਼ਿਆਦਾ ਫ਼ਾਇਦਾ ਸਰ੍ਹੋਂ ਦੀ ਫ਼ਸਲ ਨਾਲ ਲੈ ਸਕਦੇ ਹਨ।

ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਕਿੰਨੀ ਲਾਹੇਵੰਦ
ਰੂਸ ਤੋਂ ਮੰਗਵਾਇਆ ਜਾਂਦਾ ਹੈ ਸੂਰਜਮੁਖੀ ਦਾ ਤੇਲ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੱਖ ਫ਼ਸਲੀ ਮਾਹਿਰ ਡਾ. ਵੀਰੇਂਦਰ ਸਰਦਾਨਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਤੇਲ ਦੀ ਖ਼ਪਤ ਬਹੁਤ ਜ਼ਿਆਦਾ ਹੈ ਜਦੋਂਕਿ ਅਸੀਂ ਸਿਰਫ਼ ਆਪਣੀ ਖ਼ਪਤ ਦੇ ਮੁਤਾਬਿਕ 40 ਫ਼ੀਸਦੀ ਹੀ ਸਰ੍ਹੋਂ ਦੇ ਤੇਲ ਦੀ ਖੇਤੀ ਕਰਦੇ ਨਹੀਂ ਜਦੋਂਕਿ ਬਾਹਰੋਂ ਅਸੀਂ ਤਾੜ ਦਾ ਤੇਲ ਮੰਗਵਾਉਂਦੇ ਹਾਂ, ਇੰਨਾ ਹੀ ਨਹੀਂ ਯੂਕਰੇਨ ਅਤੇ ਰੂਸ ਤੋਂ ਸੂਰਜਮੁਖੀ ਦਾ ਤੇਲ ਮੰਗਵਾਇਆ ਜਾਂਦਾ ਹੈ, ਜੋ ਮਹਿੰਗੇ ਕੀਮਤਾਂ ਤੇ ਖਰੀਦਣਾ ਪੈਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਕਿੰਨੀ ਲਾਹੇਵੰਦ

ਉਨ੍ਹਾਂ ਕਿਹਾ ਕਿ ਜਦੋਂ ਸਾਡੀ ਧਰਤੀ ਇਸ ਫ਼ਸਲ ਲਈ ਲਾਹੇਵੰਦ ਹੈ, ਅਸੀਂ ਆਸਾਨੀ ਦੇ ਨਾਲ ਇੱਕ ਕਿੱਲੇ 'ਚੋਂ ਚੰਗੀ ਫ਼ਸਲ ਹਾਸਿਲ ਕਰ ਸਕਦੇ ਹਾਂ ਪਰ ਇਸ ਦੇ ਬਾਵਜੂਦ ਕਿਸਾਨ ਇਸ ਤੋਂ ਦੂਰ ਜਾ ਰਹੇ ਹਨ।

ਇਸ ਤੋਂ ਬਾਅਦ ਮੂੰਗੀ ਦੀ ਫ਼ਸਲ ਲਾ ਕੇ ਲਿਆ ਜਾ ਸਕਦਾ ਹੈ ਹੋਰ ਵੀ ਫ਼ਾਇਦਾ: ਡਾ. ਸਰਦਾਨਾ ਨੇ ਕਿਹਾ ਕਿ ਸਰ੍ਹੋਂ ਦੀਆਂ ਕਈ ਕਿਸਮਾਂ ਹਨ, ਜੋ ਪੰਜਾਬ ਵਿੱਚ ਆਸਾਨੀ ਨਾਲ ਬੀਜੀ ਜਾ ਸਕਦੀ ਹੈ ਅਤੇ ਇਹ ਕਣਕ ਨਾਲੋਂ ਵੀ ਜਲਦੀ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੂੰਗੀ ਦੀ ਫ਼ਸਲ ਲਾ ਕੇ ਖੇਤਾਂ 'ਚ ਹੋਰ ਵੀ ਫ਼ਾਇਦਾ ਲਿਆ ਜਾ ਸਕਦਾ ਹੈ। ਜੋ ਕਿਸਾਨਾਂ ਦੀ ਸਿੱਧੀ ਬੱਚਤ ਹੈ, ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਦੇ ਮੰਡੀਕਰਨ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਪਿਛਲੇ ਸਾਲਾਂ ਨਾਲੋਂ ਇਸ ਸਾਲ ਸਰ੍ਹੋਂ ਦੀ ਖੇਤੀ ਦਾ ਰਕਬਾ ਕੁਝ ਜ਼ਰੂਰ ਵਧਿਆ ਹੈ ਪਰ ਫਿਰ ਵੀ ਇਸ ਦੀ ਹਾਲੇ ਬਹੁਤ ਲੋੜ ਹੈ ਇਸ ਦੀ 10 ਗੁਣਾਂ ਤੱਕ ਹੋਰ ਖੇਤੀ ਹੋ ਸਕਦੀ ਹੈ।

ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਕਿੰਨੀ ਲਾਹੇਵੰਦ

ਫਿਰੋਜ਼ਪੁਰ ਦੇ ਕਿਸਾਨਾਂ ਨਾਲ ਖਾਸ ਗੱਲਬਾਤ:ਕਿਸਾਨ ਹੁਣ ਕਣਕ-ਝੋਨੇ ਦੀ ਬਿਜਾਈ ਨੂੰ ਛੱਡ ਵੱਖ ਵੱਖ ਫ਼ਸਲਾਂ ਦੀ ਖੇਤੀ ਕਰਨ ਵੱਲ ਉਤਸ਼ਾਹਿਤ ਹੋ ਰਹੇ ਹਨ। ਕਿਸਾਨਾਂ ਵੱਲੋਂ ਵੱਧ ਚੜ੍ਹ ਕੇ ਸਰ੍ਹੋਂ ਦੀ ਖੇਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਇਸ ਪੂਰੀ ਕਹਾਣੀ ਨੂੰ ਸਮਝਣ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਕਿਸਾਨਾਂ ਨਾਲ ਖੇਤ ਵਿੱਚ ਪਹੁੰਚ ਕੇ ਖਾਸ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦਾ ਤੇਲ ਜੋ ਘਰ ਵਿੱਚ ਵਰਤੋਂ ਵਿੱਚ ਲਿਆ ਜਾਂਦਾ ਹੈ ਉਸਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ ਅਤੇ ਉਸਦੀ ਕੀਮਤ ਵੀ ਕਾਫੀ ਮਹਿੰਗੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਦੀ ਖੇਤੀ ਕਰਨ ਨਾਲ ਘਰ ਦੀ ਵਰਤੋਂ ਵੀ ਪੂਰੀ ਹੋ ਜਾਵੇਗੀ ਤੇ ਇਸ ਨੂੰ ਬੀਜਣ ਨਾਲ ਸਾਡੀ ਕਮਾਈ ਵੀ ਵਧ ਜਾਵੇਗੀ।

ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਕਿੰਨੀ ਲਾਹੇਵੰਦ


ਕਿੰਨ੍ਹੀ ਹੁੰਦੀ ਹੈ ਸਰੋਂ ਦੀ ਫਸਲ ਦੀ ਇੱਕ ਕਿੱਲੇ ’ਚੋਂ ਕਮਾਈ: ਉਨ੍ਹਾਂ ਦੱਸਿਆ ਕਿ ਇਸਦਾ ਬਾਜ਼ਾਰ ਵਿੱਚ ਰੇਟ 7500 ਦੇ ਕਰੀਬ ਹੈ ਤੇ ਇਹ ਇੱਕ ਕਿੱਲੇ ਵਿੱਚੋਂ 8-9 ਕੁਇੰਟਲ ਦੇ ਹਿਸਾਬ ਨਾਲ 60 ਤੋਂ 70 ਹਜ਼ਾਰ ਰੁਪਏ ਦੀ ਫਸਲ ਨਿਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰੇਟ ਵਧਦੇ ਘਟਦੇ ਰਹਿੰਦੇ ਹਨ ਉਸੇ ਤਰ੍ਹਾਂ ਉਸ ਜ਼ਿਮੀਂਦਾਰ ਦੀ ਕਮਾਈ ਵਧਦੀ ਘਟਦੀ ਹੈ ਪਰ ਨੁਕਸਾਨ ਨਹੀਂ ਹੁੰਦਾ। ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦੀ ਖੇਤੀ ਵਿੱਚ ਬਿਜਾਈ ਸਮੇਂ ਬੀਜ ਬਹੁਤ ਹੀ ਸਸਤਾ ਮਿਲਦਾ ਹੈ ਜੋ ਕਿ ਯੂਨੀਵਰਸਿਟੀ ਤੋਂ ਡੇਢ ਦੋ ਸੌ ਰੁਪਏ ਦੇ ਕਰੀਬ ਕਿੱਲੇ ਦਾ ਮਿਲਦਾ ਹੈ ਪਰ ਬਾਜ਼ਾਰ ਵਿੱਚੋਂ 1700 ਰੁਪਏ ਦੇ ਕਰੀਬ ਕਿੱਲੇ ਦਾ ਬੀਜ ਮਿਲਦਾ ਹੈ। ਕਿਸਾਨਾਂ ਇਸਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨੂੰ ਬੀਜਣ ਵਾਸਤੇ ਨਾ ਤਾਂ ਵੱਧ ਪਾਣੀ ਦੀ ਜ਼ਰੂਰਤ ਹੈ ਤੇ ਨਾ ਹੀ ਬਿਜਲੀ ਦੀ ਜ਼ਰੂਰਤ ਪੈਂਦੀ ਹੈ।

ਸਰੋਂ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ

ਸਰੋਂ ਦੀ ਫਸਲ ਲਈ ਨਹੀਂ ਕਿਸੇ ਖਾਦ ਦੀ ਜ਼ਰੂਰਤ: ਕਿਸਾਨਾਂ ਨੇ ਕਿਹਾ ਕਿ ਸਰ੍ਹੋਂ ਦੀ ਫਸਲ ਲਈ ਕਿਸੇ ਤਰ੍ਹਾਂ ਦੇ ਡਾਈ, ਰੇਅ ਖਾਦ ਕਿਸੇ ਦੀ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜਿਸਦੇ ਚੱਲਦੇ ਕਿਸਾਨ 1600 -1700 ਰੁਪਏ ਬਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹੁਣ ਹੌਲੀ-ਹੌਲੀ ਦੂਸਰੀਆਂ ਫ਼ਸਲਾਂ ਬੀਜਣ ਬਾਰੇ ਸੋਚ ਰਿਹਾ ਹੈ ਤੇ ਸਾਡੇ ਵੱਲੋਂ ਵੀ ਸਰਕਾਰ ਨੂੰ ਅਪੀਲ ਹੈ ਕਿ ਇਸ ਦਾ ਭਾਅ ਇੱਕ ਬੰਨ੍ਹਿਆ ਜਾਵੇ ਤਾਂ ਜੋ ਕਿਸਾਨ ਇਸ ਦੀ ਖੇਤੀ ਵੱਧ ਚੜ੍ਹ ਖੇਤੀ ਕਰ ਸਕੇ ਆਪਣੇ ਸਿਰ ’ਤੇ ਚੜ੍ਹੀ ਕਰਜ਼ੇ ਦੀ ਪੰਡ ਲਾਹ ਸਕੇ।

ਬਰਨਾਲਾ ਦੇ ਕਿਸਾਨਾਂ ਨਾਲ ਗੱਲਬਾਤ: ਇਸ ਸਬੰਧੀ ਬਰਨਾਲਾ ਦੇ ਕਿਸਾਨਾਂ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਹੈ। ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ ਵਧਣ ਕਰਕੇ ਉਹਨਾਂ ਵਲੋਂ ਸਰ੍ਹੋਂ ਦੀ ਫ਼ਸਲ ਵੱਡੇ ਪੱਧਰ ਤੇ ਬੀਜੀ ਗਈ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਕਾਫ਼ੀ ਰਕਬੇ ਵਿੱਚ ਸਰ੍ਹੋਂ ਦੀ ਫ਼ਸਲ ਬੀਜੀ ਹੈ। ਇਸ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਅਪਨਾਈ ਹੈ, ਉਥੇ ਪਾਣੀ ਦੀ ਵੀ ਬੱਚਤ ਹੋਈ ਹੈ।

ਸਰੋਂ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ

ਉਨ੍ਹਾਂ ਕਿਹਾ ਕਿ ਕਿਉਂਕਿ ਸਰ੍ਹੋਂ ਦੀ ਫ਼ਸਲ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ। ਉਥੇ ਕਿਸਾਨਾਂ ਨੇ ਕਿਹਾ ਕਿ ਇੱਕ ਏਕੜ ਵਿੱਚੋਂ 15 ਤੋਂ 20 ਕੁਵਿੰਟਲ ਫ਼ਸਲ ਨਿਕਲਦੀ ਹੈ। ਜੋ ਬਹੁਤ ਵਧੀਆ ਹੈ। ਪਰ ਕਿਸਾਨਾਂ ਨੂੰ ਇਸ ਫ਼ਸਲ ਦਾ ਕਣਕ-ਝੋਨੇ ਵਾਂਗ ਮੰਡੀਕਰਨ ਅਤੇ ਐਮਐਸਪੀ ਨਹੀਂ ਮਿਲਦਾ। ਜਿਸ ਕਰਕੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਆਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਾਫ਼ੀ ਉਮੀਦਾਂ ਹਨ। ਸਰਕਾਰ ਇਹਨਾਂ ਸਰ੍ਹੋਂ ਤੇ ਮੱਕੀ ਵਰਗੀਆਂ ਫ਼ਸਲਾਂ ਤੇ ਐਮਐਸਪੀ ਦੇਵੇ ਤਾਂ ਜੋ ਕਿਸਾਨ ਉਤਸ਼ਾਹਿਤ ਹੋ ਸਕਣ।

ਇਹ ਵੀ ਪੜ੍ਹੋ:Government procurement of wheat: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ

Last Updated : Apr 1, 2022, 5:14 PM IST

ABOUT THE AUTHOR

...view details