ਪੰਜਾਬ

punjab

ETV Bharat / state

ਯਮਲੇ ਜੱਟ ਦੇ ਪੋਤੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਕਰਨਗੇ ਗੀਤ ਸਮਰਪਿਤ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ' ਗੀਤ ਮੁੜ ਤੋਂ ਯਮਲਾ ਜੱਟ ਦੇ ਪੋਤੇ ਕਸ਼ਮੀਰਾ ਯਮਲਾ ਜੱਟ ਸੰਗਤ ਨੂੰ ਸਮਰਪਿਤ ਕਰਨ ਜਾ ਰਹੇ ਹਨ।

ਫ਼ੋਟੋ

By

Published : Nov 4, 2019, 6:31 PM IST

ਲੁਧਿਆਣਾ: 'ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ' ਗੀਤ ਅੱਜ ਤੋਂ 50 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਯਮਲਾ ਜੱਟ ਨੇ ਲੋਕਾਂ ਨੂੰ ਸਮਰਪਿਤ ਕੀਤਾ ਸੀ। ਹੁਣ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੜ ਤੋਂ ਇਹ ਲੋਕ ਗੀਤਾਂ ਯਮਲਾ ਜੱਟ ਦੇ ਪੋਤੇ ਕਸ਼ਮੀਰਾ ਯਮਲਾ ਜੱਟ ਸੰਗਤ ਨੂੰ ਸਮਰਪਿਤ ਕਰਨ ਜਾ ਰਹੇ ਹਨ।

ਵੀਡੀਓ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਰਵਾਏ ਗਏ ਸਮਾਗਮਾਂ 'ਚ ਪਰਫਾਰਮ ਕਰਨ ਆਏ ਸੀ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਸ਼ਮੀਰਾ ਯਮਲਾ ਜੱਟ ਨੇ ਦੱਸਿਆ ਕਿ ਯਮਲਾ ਜੱਟ ਦੇ ਪਰਿਵਾਰਕ ਮੈਂਬਰ ਹੀ ਮਿਲ ਕੇ ਸੱਭਿਆਚਾਰ ਨਾਲ ਸਬੰਧਤ ਇਹ ਗੀਤ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਟੀਚਾ ਆਪਣੇ ਵਿਰਸੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜੀ ਰੱਖਣਾ ਹੈ।

ABOUT THE AUTHOR

...view details