ਪੰਜਾਬ

punjab

ETV Bharat / state

ਅਨਾਜ ਮੰਡੀ 'ਚ ਮੀਂਹ ਨਾਲ ਭਿੱਜੀ ਕਣਕ, ਸਰਕਾਰ ਦੇ ਦਾਅਵਿਆਂ ਦੀ ਖੁਲ੍ਹੀ ਪੋਲ

ਖੰਨਾ ਵਿਖੇ ਅਨਾਜ ਮੰਡੀ ਪਾਇਲ ਵਿੱਚ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ, ਜੋ ਕਿ ਸਰਕਾਰ ਦੇ ਦਾਅਵਿਆਂ ਦੀ ਪੋਲ ਵੀ ਖੁਲ੍ਹਦੀ ਨਜ਼ਰ ਆਈ ਹੈ।

Grain Market Payal at Khanna
ਫੋਟੋ

By

Published : May 15, 2020, 3:57 PM IST

ਲੁਧਿਆਣਾ: ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਵਿੱਚ ਕਣਕ ਦੀ ਸਾਂਭ ਸੰਭਾਲ ਦੇ ਪ੍ਰਬੰਧ ਮੁਕੰਮਲ ਹਨ। ਬੇਮੌਸਮੀ ਬਰਸਾਤ ਨੇ ਇਨ੍ਹਾਂ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਦਿੱਤਾ ਹੈ। ਇਸ ਸਮੇਂ ਅਨਾਜ ਮੰਡੀ ਪਾਇਲ ਵਿੱਚ ਕਣਕ ਪੂਰੀ ਤਰ੍ਹਾਂ ਬੋਰੀਆਂ ਵਿੱਚ ਭਰ ਚੁੱਕੀ ਹੈ ਪਰ ਉਸ ਦੀ ਜੋ ਲੋਡਿੰਗ ਦੇ ਪ੍ਰਬੰਧ ਹਨ ਉਹ ਮੁਕੰਮਲ ਦਿਖਾਈ ਨਹੀਂ ਦੇ ਰਹੇ ਹਨ।

ਵੇਖੋ ਵੀਡੀਓ

ਇਸ ਬਾਰੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਪ੍ਰਬੰਧ ਸਹੀ ਨਹੀਂ ਹਨ। ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਦੋਸ਼ ਦੇ ਰਹੀ ਹੈ ਜਦਕਿ ਮੰਡੀ ਵਿੱਚ ਕਣਕ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ। ਇਸ ਨੂੰ ਸਹੀ ਟਾਈਮ 'ਤੇ ਸਟੋਰਾਂ ਵਿੱਚ ਭੇਜਣਾ ਵੀ ਚਾਹੀਦਾ ਹੈ।

ਅਚਾਨਕ ਸ਼ੁਰੂ ਹੋਈ ਬਰਸਾਤ ਵਿੱਚ ਕਣਕ ਦੀਆਂ ਬੋਰੀਆਂ ਭਿੱਜਦੀਆਂ ਰਹੀਆਂ। ਉੱਥੇ ਨਾ ਤਾਂ ਕੋਈ ਅਧਿਕਾਰੀ ਨਜ਼ਰ ਆਇਆ ਅਤੇ ਨਾ ਹੀ ਇਨ੍ਹਾਂ ਬੋਰੀਆਂ ਉੱਪਰ ਕੋਈ ਪਲਾਸਟਿਕ ਦਾ ਕੱਪੜਾ ਪਾਇਆ ਗਿਆ। ਸਵਾਲ ਇਹ ਹੈ ਕਿ ਜੇਕਰ ਮੀਂਹ ਵਿੱਚ ਕਣਕ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਲਈ ਜਵਾਬਦੇਹੀ ਕਿਸ ਦੀ ਹੋਵੇਗੀ।

ਪਾਇਲ ਮੰਡੀ ਵਿੱਚ ਭਾਰੀ ਮਾਤਰਾ ਵਿੱਚ ਬੋਰੀਆਂ ਵਿਚ ਭਰੀ ਕਣਕ ਜੋ ਮੀਂਹ ਵਿੱਚ ਭਿੱਜ ਰਹੀ ਹੈ। ਇਹ ਪ੍ਰਸ਼ਾਸਨ ਦੀ ਨਾਕਾਮੀ ਨੂੰ ਪੇਸ਼ ਕਰ ਰਹੀ ਹੈ ਪਰ ਪ੍ਰਸ਼ਾਸਨਿਕ ਸਬੰਧਿਤ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਕੋਵਿਡ-19: ਕਮਜ਼ੋਰ ਸਿਹਤ ਪ੍ਰਣਾਲੀ ਲੈ ਸਕਦੀ ਹੈ ਰੋਜ਼ਾਨਾ 6000 ਵਧੇਰੇ ਬੱਚਿਆਂ ਦੀ ਜਾਨ: ਯੂਨੀਸੈਫ

ABOUT THE AUTHOR

...view details