ਖੰਨਾ (ਲੁਧਿਆਣਾ) :ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਦੋਰਾਹਾ ਵਿਖੇ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਵੱਲੋਂ ਕਰਵਾਏ ਗਏ ਸ਼ਮਾਪਨ ਸਮਾਗਮ ਦੌਰਾਨ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਜੈਨ ਭਾਈਚਾਰੇ ਦੇ ਸੰਤਾਂ ਦੀ ਹਾਜ਼ਰੀ ਵਿੱਚ ਇਸ ਸ਼ੁਭ ਸਮਾਗਮ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। ਜੈਨ ਧਰਮ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ-ਖਿਮਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਪਲ ਅਸੀਂ ਕਿਸੇ ਨੂੰ ਮੁਆਫ (ਖਿਮਾ) ਕਰਦੇ ਹਾਂ, ਅਸੀਂ ਹਉਮੈ ਅਤੇ ਹੰਕਾਰ ਦੇ ਚੰਗੁਲ ਤੋਂ ਮੁਕਤ ਹੋ ਜਾਂਦੇ ਹਾਂ। ਇਸ ਲਈ, ਸਾਨੂੰ ਸਾਰਿਆਂ ਲਈ ਜੈਨ ਧਰਮ ਦੁਆਰਾ ਪ੍ਰਚਾਰਿਤ ਪੂਰਨਿਆਂ 'ਤੇ ਚਲਦਿਆਂ ਮੁਆਫ ਕਰਨ ਦੀ ਆਦਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
Governor Banwari Lal Purohit reached Khanna: ਖੰਨਾ ਪਹੁੰਚੇ ਰਾਜਪਾਲ ਨੇ ਆਪਣੀ ਨਿੱਜੀ ਜਿੰਦਗੀ ਦੇ ਕਿੱਸੇ ਕੀਤੇ ਸਾਂਝਾ, ਜੈਨ ਧਰਮ ਦੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ
ਖੰਨਾ ਪੁੱਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੈਨ (Governor Banwari Lal Purohit reached Khanna) ਧਰਮ ਦੇ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।
Published : Oct 17, 2023, 6:34 PM IST
ਜੈਨ ਭਾਈਚਾਰੇ ਵਲੋਂ ਤਰੱਕੀ ਵਿੱਚ ਵੱਡਾ ਯੋਗਦਾਨ :ਉਨ੍ਹਾਂ ਜੈਨ ਧਰਮ ਦੀਆਂ ਸਿੱਖਿਆਵਾਂ ਵਿੱਚ ਆਪਣਾ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਰਾਜਪਾਲ ਨੇ ਅੱਗੇ ਕਿਹਾ ਕਿ ਜੈਨ ਧਰਮ ਅਧਿਆਤਮਿਕ ਗਿਆਨ ਨਾਲ ਭਰਪੂਰ ਹੈ ਅਤੇ ਜੈਨ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਦੌਰਾਨ ਉਨ੍ਹਾਂ ਸ਼ਮਾਪਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਵਿਜੇ ਨਿਤਿਆਨੰਦ ਸੂਰੀ ਮਹਾਰਾਜ ਦਾ ਆਸ਼ੀਰਵਾਦ ਲਿਆ।
- IT Raid on Trident Company: ਟਰਾਈਡੈਂਟ ਕੰਪਨੀ 'ਤੇ ਇਨਕਮ ਟੈਕਸ ਦੀ ਵੱਡੀ ਰੇਡ, ਬਰਨਾਲਾ ਅਤੇ ਧੌਲਾ 'ਚ 250 ਗੱਡੀਆਂ ਨਾਲ ਪਹੁੰਚੀਆਂ ਟੀਮਾਂ
- Cricket Got Approval in Olympics: ਕ੍ਰਿਕਟ ਦੇ ਦੀਵਾਨਿਆਂ ਲਈ ਵੱਡੀ ਖ਼ਬਰ, ਹੁਣ ਓਲੰਪਿਕ 'ਚ ਵੀ ਹੋਣਗੇ ਮੁਕਾਬਲੇ, ਪੜ੍ਹੋ ਕਦੋਂ ਖੇਡਿਆ ਗਿਆ ਸੀ ਪਹਿਲਾ ਮੈਚ...
- Governor Letter to CM Bhagwant Mann: ਜਨਮ ਦਿਨ ਵਾਲੇ ਦਿਨ ਰਾਜਪਾਲ ਨੇ ਸੀਐੱਮ ਮਾਨ ਤੋਂ ਮੰਗਿਆ 10 ਹਜ਼ਾਰ ਕਰੋੜ ਦੇ ਪਾੜੇ ਦਾ ਹਿਸਾਬ, ਮੁਫਤ ਬਿਜਲੀ ਨੂੰ ਲੈਕੇ ਵੀ ਕੀਤੀ ਟਿੱਪਣੀ
ਰਾਜਪਾਲ ਨੇ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਦੇ ਇਸ ਮੈਗਾ ਮੁਆਫੀ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਭਾਗੀਦਾਰਾਂ ਲਈ ਅਧਿਆਤਮਿਕ ਗਿਆਨ ਦਾ ਰਾਹ ਪੱਧਰਾ ਕਰੇਗਾ। ਇਸ ਤੋਂ ਪਹਿਲਾਂ ਟਰੱਸਟ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ, ਪ੍ਰਧਾਨ ਸੁਰਿੰਦਰ ਮੋਹਨ ਜੈਨ, ਜਨਰਲ ਸਕੱਤਰ ਵਿਨੋਦ ਜੈਨ, ਵਿੱਤ ਸਕੱਤਰ ਸੀ.ਏ. ਰਾਹੁਲ ਜੈਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਮਾਗਮ ਵਿੱਚ ਪੁੱਜਣ 'ਤੇ ਰਾਜਪਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।