ਲੁਧਿਆਣਾ : ਮੰਡੀਆਂ ਵਿੱਚ ਕਣਕ ਦੀ ਖ੍ਰੀਦ ਦੀ ਦੇਰੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਇਹ ਦਾਅਵਾ ਕਰਦੇ ਨਜ਼ਰ ਆਏ ਕਿ ਅਸੀਂ ਫਸਲਾਂ ਦੀ ਖ੍ਰੀਦ ਪ੍ਰਤੀ ਸਾਰੇ ਪ੍ਰਬੰਧ ਕਰ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਰਦਾਨੇ ਦੀ ਕੋਈ ਘਾਟ ਨਹੀਂ ਹੈ। ਲਗਭਗ 25-28 ਲੱਖ ਮੀਟ੍ਰਿਕ ਟਨ ਫਸਲਾਂ ਦੀ ਪਹਿਲਾਂ ਹੀ ਖਰੀਦ ਕੀਤੀ ਜਾ ਚੁੱਕੀ ਹੈ। ਅਸੀਂ ਰੋਜ਼ਾਨਾ 8-9 ਮੀਟਰਕ ਟਨ ਫਸਲਾਂ ਖ੍ਰੀਦ ਰਹੇ ਹਾਂ।
ਸਰਕਾਰ ਦੇ ਖੋਖਲੇ ਦਾਅਵੇ, ਮੰਡੀਆਂ 'ਚ ਹਵਾ-ਹਵਾਈ ਉਹਨਾਂ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅਧਿਕਾਰੀਆਂ ਨੂੰ ਕਹਿ ਕੇ ਤੁਰੰਤ ਫਸਲ ਚਕਾਈ ਜਾਂਦੀ ਹੈ।
ਦੂਜੇ ਪਾਸੇ ਮੰਡੀਆਂ ਵਿੱਚ ਆਪਣੀ ਫ਼ਸਲ ਲਈ ਬੈਠੇ ਕਿਸਾਨਾਂ ਦੀ ਜੁਬਾਨੀ ਕੁਝ ਹੋਰ ਦ੍ਰਿਸ਼ ਦਿਖਾ ਰਹੀ ਹੈ। ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਫਸਲਾਂ ਖਤਰੇ ਚ ਹਨ। ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀਂ ਹੈ। ਅਸੀਂ ਦੇਰ ਤੱਕ ਫਸਲ ਦੀ ਖਰੀਦ ਦੀ ਉਡੀਕ ਕਰਦੇ ਹਾਂ।
ਭਾਰਤ ਭੂਸ਼ਣ ਆਸ਼ੂ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੇ ਹੋਏ ਉਹਨਾਂ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਸਾਡੀ ਫਸਲ ਅਸੁਰੱਖਿਅਤ ਹੈ। ਮੰਡੀਆਂ ਵਿੱਚ ਉਹਨਾਂ ਦੀ ਫਸਲ ਲਈ ਕੋਈ ਪ੍ਰਬੰਧ ਨਹੀਂ ਹਨ। ਜੇਕਰ ਮੀਂਹ ਆਉਂਦਾ ਹੈ ਤਾਂ ਉਹਨਾਂ ਦੀ ਫਸਲ ਸੜਕਾਂ ਤੇ ਰੁੜ ਜਾਵੇਗੀ।