ਪੰਜਾਬ

punjab

ETV Bharat / state

ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈਕੇ ਸਰਕਾਰ ਦਾ ਫੈਸਲਾ, ਹੁਣ ਗੁਰੂ ਨਾਨਕ ਸਟੇਡੀਅਮ ਦੀ ਥਾਂ ਚੁਣੀ ਗਈ ਇਹ ਥਾਂ - Republic Day parade

Republic Day Prade on PAU Ground: ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਥੇ ਵੀ ਸਿੰਥੈਟਿਕ ਟਰੈਕ ਲੱਗੇ ਹਨ, ਉਸ ਮੈਦਾਨ 'ਚ ਗਣਤੰਤਰ ਦਿਵਸ ਦੀ ਪਰੇਡ ਨਹੀਂ ਹੋਵੇਗੀ। ਜਿਸ ਦੇ ਚੱਲਦਿਆਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਹੋਣ ਵਾਲੀ ਪਰੇਡ ਹੁਣ ਪੀਏਯੂ ਵਿਚ ਹੋਵੇਗੀ।

ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈਕੇ ਸਰਕਾਰ ਦਾ ਫੈਸਲਾ
ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈਕੇ ਸਰਕਾਰ ਦਾ ਫੈਸਲਾ

By ETV Bharat Punjabi Team

Published : Jan 6, 2024, 9:20 PM IST

ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈਕੇ ਸਰਕਾਰ ਦਾ ਫੈਸਲਾ

ਲੁਧਿਆਣਾ: ਸ਼ਹਿਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਦੀ ਪਰੇਡ ਹੁੰਦੀ ਹੈ, ਇਸ ਦੌਰਾਨ ਖਿਡਾਰੀਆਂ ਦੇ ਲਈ ਵਿਸ਼ੇਸ਼ ਤੌਰ 'ਤੇ ਲਗਾਏ ਗਏ ਸਿੰਥੈਟਿਕ ਟਰੈਕ ਦੀ ਕਾਫੀ ਹਾਲਤ ਖਰਾਬ ਹੋ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਟਰੈਕ ਦੀ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਬਦਲਿਆ ਗਿਆ ਹੈ। ਜਿਸ 'ਤੇ ਕਾਫੀ ਖਰਚਾ ਵੀ ਕਰਨਾ ਪਿਆ ਸੀ। ਇਸੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਫੈਸਲਾ ਕੀਤਾ ਹੈ ਕਿ ਟਰੈਕ ਖਰਾਬ ਨਾ ਹੋਵੇ, ਇਸ ਕਰਕੇ ਗਣਤੰਤਰ ਦਿਹਾੜੇ ਦੀ ਪਰੇਡ ਹੁਣ ਗੁਰੂ ਨਾਨਕ ਸਟੇਡੀਅਮ ਦੀ ਥਾਂ 'ਤੇ ਪੀਏਯੂ ਦੇ ਸਟੇਡੀਅਮ ਦੇ ਵਿੱਚ ਹੋਵੇਗੀ। ਜਿਸ ਦਾ ਖਿਡਾਰੀਆਂ ਵੱਲੋਂ ਅਤੇ ਸਟੇਡੀਅਮ 'ਚ ਜ਼ਿਲ੍ਹਾ ਕੋਚ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਫੈਸਲੇ ਦੇ ਨਾਲ ਖਿਡਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਸਲੀ ਖੇਡ ਪ੍ਰੇਮੀ ਉਹੀ ਹੈ ਜੋ ਖਿਡਾਰੀਆਂ ਦੇ ਦਰਦ ਨੂੰ ਸਮਝਦਾ ਹੈ।

ਖਿਡਾਰੀਆਂ ਨੇ ਫੈਸਲੇ ਦਾ ਕੀਤਾ ਸਵਾਗਤ: ਖਿਡਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਖਿਡਾਰੀਆਂ ਦੇ ਨਾ ਸਿਰਫ ਦਰਦ ਨੂੰ ਸਮਝਿਆ ਸਗੋਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ। ਉਹਨਾਂ ਕਿਹਾ ਕਿ ਸਾਡੇ ਕੋਚ ਸਾਹਿਬ ਨੇ ਇਹ ਗੱਲ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਖਿਡਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਭੱਜਣ ਵਾਲੇ ਟਰੈਕ 'ਤੇ ਪਰੇਡ ਆਦਿ ਕਰਵਾਈ ਜਾਂਦੀ ਸੀ, ਇਸ ਨਾਲ ਟਰੈਕ ਦਾ ਕਾਫੀ ਨੁਕਸਾਨ ਹੁੰਦਾ ਸੀ। ਟਰੈਕ 'ਤੇ ਗੱਡੀਆਂ ਵੀ ਚੱਲਦੀਆਂ ਸਨ, ਜਿਸ ਕਰਕੇ ਟਰੈਕ ਖਰਾਬ ਹੋ ਜਾਂਦਾ ਸੀ। ਖਿਡਾਰੀ ਨੂੰ ਇਸ ਟਰੈਕ 'ਤੇ ਭੱਜਣ ਦੇ ਵਿੱਚ ਅਤੇ ਪ੍ਰੈਕਟਿਸ ਕਰਨ ਦੇ ਵਿੱਚ ਕਾਫੀ ਸਮੱਸਿਆਵਾਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਬਾਅਦ ਮੁੜ ਤੋਂ ਇਹ ਟਰੈਕ ਦੁਬਾਰਾ ਬਣਾਇਆ ਗਿਆ ਹੈ।

ਗੱਡੀਆਂ ਚੱਲਣ ਕਾਰਨ ਟਰੈਕ ਹੁੰਦਾ ਸੀ ਖ਼ਰਾਬ: ਇਸ ਮੌਕੇ ਜ਼ਿਲ੍ਹਾ ਕੋਚ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਸੀ ਕਿਉਂਕਿ ਅਕਸਰ ਹੀ ਜਦੋਂ ਸਟੇਡੀਅਮ ਦੇ ਵਿੱਚ ਪਰੇਡ ਦੇ ਦੌਰਾਨ ਗੱਡੀਆਂ ਆਦਿ ਇਸ 'ਤੇ ਚਲਾਈਆਂ ਜਾਂਦੀਆਂ ਸਨ ਤਾਂ ਟਰੈਕ ਦੀ ਕਾਫੀ ਹਾਲਤ ਖਰਾਬ ਹੋ ਜਾਂਦੀ ਸੀ। ਉਹਨਾਂ ਕਿਹਾ ਕਿ ਇਹ ਟਰੈਕ ਕਾਫੀ ਸੈਂਸਟਿਵ ਹੁੰਦੇ ਹਨ ਤੇ ਸਿੰਥੈਟਿਕ ਟਰੈਕ ਕਾਫੀ ਮਹਿੰਗੇ ਵੀ ਆਉਂਦੇ ਹਨ। ਖਾਸ ਕਰਕੇ ਖਿਡਾਰੀਆਂ ਦੇ ਲਈ ਇਹ ਭੱਜਣ ਲਈ ਲਗਾਏ ਜਾਂਦੇ ਹਨ ਤੇ ਇਸ 'ਤੇ ਪਰੇਡ ਹੋਣ ਕਰਕੇ ਇਸ ਦਾ ਨੁਕਸਾਨ ਹੋ ਜਾਂਦਾ ਸੀ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ABOUT THE AUTHOR

...view details