ਲੁਧਿਆਣਾ: ਜਗਰਾਉਂ ਵਿਖੇ ਕਿਸਾਨਾਂ ਵੱਲੋਂ ਫਿਰੋਜ਼ਪੁਰ ਲੁਧਿਆਣਾ ਹਾਈਵੇ ਜਾਮ ਕੀਤਾ ਗਿਆ। ਕਿਸਾਨੀ ਧਰਨੇ ਉਤੇ ਪਿੰਡ ਕੋਂਕੇ ਦਾ ਕਿਸਾਨ ਸ਼ਹੀਦ ਹੋ ਗਿਆ।ਕਿਸਾਨ ਦੇ ਸ਼ਹੀਦ (Martyr) ਹੋਣ ਉਤੇ ਸਰਕਾਰ ਵੱਲੋਂ ਪਰਿਵਾਰ (Family) ਨੂੰ ਮਾਲੀ ਸਹਾਇਤਾ ਦਾ ਚੈੱਕ ਨਾਂ ਦੇਣ ਕਰਕੇ ਕਿਸਾਨ ਮਜ਼ਦੂਰ ਯੂਨੀਅਨ ਨੇ ਜਗਰਾਓਂ-ਮੋਗਾ ਰੋਡ ਨੇੜੇ ਬਿਜਲੀ ਘਰ ਕੋਲ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ।ਇਸ ਮੌਕੇ ਤਹਿਸੀਲਦਾਰ ਮਨਮੋਹਨ ਕੋਸ਼ਕ, ਡੀਐਸਪੀ ਸਿਟੀ ਜਗਰਾਓਂ ਜਤਿੰਦਰ ਜੀਤ ਸਿੰਘ ਅਤੇ ਐਡੀਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ਨੇ ਪਹੁੰਚ ਕੇ ਦੁਖੀ ਪਰਿਵਾਰ ਨੂੰ ਚੈੱਕ ਦਿੱਤਾ।
ਸ਼ਹੀਦ ਕਿਸਾਨ ਦੀ ਸਰਕਾਰ ਵੱਲੋਂ ਮਦਦ - ਮਾਲੀ ਸਹਾਇਤਾ
ਲੁਧਿਆਣਾ ਦੇ ਜਗਰਾਉ ਵਿਖੇ ਕਿਸਾਨਾਂ ਨੇ ਸ਼ਹੀਦ (Martyr) ਦੀ ਦੇਹ ਨੂੰ ਰੱਖ ਕੇ ਰੋਡ ਜਾਮ ਕੀਤਾ।ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰ (Family) ਨੂੰ ਮਾਲੀ ਸਹਾਇਤਾ ਦੇ ਧਰਨਾ ਸਮਾਪਤ ਕਰਵਾਇਆ ਹੈ।
ਸ਼ਹੀਦ ਕਿਸਾਨ ਦੀ ਸਰਕਾਰ ਵੱਲੋਂ ਮਦਦ
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਪ੍ਰਸ਼ਾਸਨ ਕੋਲੋਂ ਪਰਿਵਾਰ ਨੂੰ ਚੈਕ ਮਿਲ ਗਿਆ ਹੈ।ਹੁਣ ਜਥੇਬੰਦੀ ਵੱਲੋਂ ਸ਼ਹੀਦ ਕਿਸਾਨ ਦਾ ਅੰਤਿਮ ਸਸਕਾਰ ਕੀਤਾ ਜਾਵੇ।ਕਿਸਾਨ ਆਗੂ ਦਾ ਕਹਿਣਾ ਲੋਦੀਵਾਲ ਵਾਲੇ ਕਿਸਾਨ ਵੀਰ ਦੇ ਘਰ ਵਾਲਿਆਂ ਨੂੰ ਵੀ ਜਲਦੀ ਤੋ ਜਲਦੀ ਸਰਕਾਰ ਵਲੋਂ ਮੱਦਦ ਮਿਲਣੀ ਚਾਹੀਦੀ ਹੈ।ਪ੍ਰਸ਼ਾਸਨ ਵਲੋਂ ਤਸੱਲੀ ਦੇਣ ਤੋ ਬਾਅਦ ਕਿਸਾਨ ਨੇ ਧਰਨਾ ਚੱਕਣ ਵਾਰੇ ਰਾਜੀ ਹੁੰਦੇ ਕਿਹਾ ਕਿ ਉਹ ਪੂਰੇ ਸਨਮਾਨ ਦੇ ਨਾਲ ਸ਼ਹੀਦ ਦੀ ਦੇਹ ਦਾ ਅੰਤਿਮ ਸੰਸਕਾਰ ਕਰਨਗੇ।