ਲੁਧਿਆਣਾ:ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਥਾਲੀ ਵਿੱਚ ਪਰੋਸ ਕੇ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਹਨ। ਦੂਜੇ ਪਾਸੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਸਬਜ਼ੀ ਦੀ ਰੇਹੜੀ ਲਗਾਉਣ ਲਈ ਮਜਬੂਰ ਹੈ। ਤਰੁਣ ਖੰਨਾ ਦਾ ਰਹਿਣ ਵਾਲਾ ਹੈ, ਅਤੇ ਅਪਾਹਜ ਹੋਣ ਦੇ ਬਾਵਜੂਦ ਮਿਹਨਤ ਕਰ ਕਈ ਮੈਡਲ ਜਿੱਤ ਚੁੱਕਾ ਹੈ। ਪਰ ਹੁਣ ਸਰਕਾਰ ਦੀ ਬੇਰੁਖ਼ੀ ਕਾਰਨ ਜਿੱਤੇ ਹੋਏ, ਮੈਡਲ ਰੇਹੜੀ ਤੇ ਟੰਗ ਸਬਜ਼ੀ ਵੇਚ ਰਿਹਾ ਹੈ, ਤਰੁਣ ਨੂੰ ਸਰਕਾਰ ਤੇ ਵਿਧਾਇਕਾਂ ਅਤੇ ਮੰਤਰੀਆਂ ਨੇ ਕਈ ਵਾਰੀ ਨੌਕਰੀ ਦੇ ਲਾਰੇ ਵੀ ਲਗਾਏ ਗਏ, ਪਰ ਹਾਲੇ ਤੱਕ ਤਰੁਣ ਨੂੰ ਕੋਈ ਨੌਕਰੀ ਨਹੀਂ ਮਿਲੀ। ਏਥੋਂ ਤੱਕ ਕਿ ਤਰੁਣ ਨੂੰ ਵਿਦੇਸ਼ਾਂ ਵਿੱਚ ਖੇਡਣ ਜਾਣ ਲਈ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ, ਵਿਦੇਸ਼ਾਂ ਵਿੱਚ ਖੇਡਣ ਜਾਣ ਲਈ ਉਸ ਨੂੰ ਕਰਜ਼ ਵੀ ਚੁੱਕਣਾ ਪਿਆ, ਤਰੁਣ ਸ਼ਰਮਾਂ ਨੌਕਰੀ ਦੀ ਉਡੀਕ ਵਿੱਚ ਆਪਣਾ ਕਰਜ਼ ਉਤਾਰਨ ਲਈ ਖੰਨਾ 'ਚ ਸਬਜ਼ੀ ਦੀ ਰੇਹੜੀ ਲੱਗਾ ਰਿਹਾ ਹੈ।
ਸਬਜ਼ੀ ਵੇਚਣ ਲਈ ਮਜਬੂਰ ਸੋਨ ਤਗਮੇ ਜਿੱਤਣ ਵਾਲਾ ਖਿਡਾਰੀ - ਸੋਨ ਤਗਮੇ ਜਿੱਤਣ
ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਸਬਜ਼ੀ ਦੀ ਰੇਹੜੀ ਲਗਾ ਰਿਹਾ, ਵਿਸ਼ਵ ਪੱਧਰ ਤੇ ਸੱਤ ਸੋਨੇ ਦੇ ਤਗਮੇ ਜਿੱਤਣ ਵਾਲਾ ਖਿਡਾਰੀ, ਸਰਕਾਰ ਪਾਸੋ ਨੌਕਰੀ ਦੀ ਉਡੀਕ ਕਰ ਰਿਹਾ ਹੈ।
ਸਬਜ਼ੀ ਵੇਚਣ ਲਈ ਮਜਬੂਰ ਸੋਨ ਤਗਮੇ ਜਿੱਤਣ ਵਾਲਾ ਖਿਡਾਰੀ