ਲੁਧਿਆਣਾ: ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਮੰਤਰੀ ਗਿਰੀਰਾਜ ਸਿੰਘ ਅੱਜ ਜਗਰਾਓਂ ਵਿੱਚ ਲਾਈ ਗਈ ਪੀਡੀਐਫਏ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨੀ ਅਤੇ ਖੇਤੀ ਲਈ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ ਅਤੇ ਕਿਹਾ ਕਿ ਸੂਬਾ ਸਰਕਾਰ ਦਾ ਕਿਸਾਨੀ ਵੱਲ ਧਿਆਨ ਜ਼ਿਆਦਾ ਨਹੀਂ ਹੈ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੇ ਜਾਨਵਰ ਰੋਗਮੁਕਤ ਰਹਿਣ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜਾਨਵਰਾਂ ਦਾ ਇਲਾਜ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕਰਦੇ ਸਨ ਪਰ ਹੁਣ ਉਹ ਕੇਂਦਰ ਤੋਂ 13.5 ਹਜ਼ਾਰ ਕਰੋੜ ਰੁਪਏ ਦੀ ਸਕੀਮ ਲੈ ਕੇ ਆਏ ਹਨ ਜਿਸ ਨਾਲ ਸਿਰਫ ਕੇਂਦਰ ਸਰਕਾਰ ਹੀ ਦੇਸ਼ ਦੇ ਜਾਨਵਰਾਂ ਨੂੰ ਰੋਗ ਮੁਕਤ ਬਣਾਏਗੀ।