ਪੰਜਾਬ

punjab

ETV Bharat / state

ਮਾਛੀਵਾੜਾ ਸ਼ਹਿਰ 'ਚ ਉੱਡ ਰਹੀਆਂ 'ਸਵੱਛ ਭਾਰਤ' ਮੁਹਿੰਮ ਦੀਆਂ ਧੱਜੀਆਂ, ਵੇਖੋ ਵੀਡੀਓ

ਗੁਰੂ ਨਾਨਕ ਦੇਵ ਜੀ ਦੇ 550 ਵਾਂ ਗੁਰਪੁਰਬ ਆ ਰਿਹਾ ਹੈ, ਪਰ ਕਈ ਧਾਰਮਿਕ ਸ਼ਹਿਰਾਂ ਵਿੱਚ ਫੈਲੀ ਗੰਦਗੀ ਸਰਕਾਰ ਅਤੇ ਨਗਰ ਕੌਸਲਾਂ ਦੇ ਪ੍ਰਬੰਧਾਂ 'ਤੇ ਸਵਾਲੀਆਂ ਚਿੰਨ੍ਹ ਲਗਾ ਰਹੀ ਹੈ।

ਫ਼ੋਟੋ

By

Published : Aug 6, 2019, 8:39 AM IST

ਖੰਨਾ: ਮਾਛੀਵਾੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਆਏ ਸਨ, ਇਹੋ ਜਿਹੇ ਧਾਰਮਿਕ ਸ਼ਹਿਰ ਵਿੱਚ ਗੰਦਗੀ ਬਿਮਾਰੀਆਂ ਨੂੰ ਦਾਵਤ ਦੇ ਰਹੀ ਹੈ। ਸ਼ਹਿਰ ਵਾਸੀ ਪ੍ਰੇਸ਼ਾਨ ਹੋ ਕੇ ਕਈ ਵਾਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀ ਸਰਕੀ।
ਸਰਕਾਰ ਵਲੋਂ ਚਲਾਈ ਜਾਂਦੀ 'ਸਵੱਛ ਭਾਰਤ' ਮੁਹਿੰਮ ਦੀਆਂ ਮਾਛੀਵਾੜਾ ਸ਼ਹਿਰ ਵਿੱਚ ਮੂੰਹ ਬੋਲਦੀ ਤਸਵੀਰਾਂ ਦੱਸ ਰਹੀਆਂ ਹਨ, ਕਿ ਨਗਰ ਕੌਂਸਲ ਅਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਨਜ਼ਰ ਆ ਰਹੀਆਂ ਹਨ। ਧਾਰਮਿਕ ਪਿਛੋਕੜ ਰੱਖਣ ਵਾਲਾ ਸ਼ਹਿਰ ਗੰਦਗੀ ਦੇ ਹਵਾਲੇ ਹੋ ਚੁੱਕਾ ਹੈ। ਸ਼ਹਿਰ ਵਾਸੀ ਇਸ ਗੰਦਗੀ ਵਿੱਚ ਰਹਿਣ ਲਈ ਮਜ਼ਬੂਰ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਕੋਈ ਵੀ ਸੁਣਦਾ ਨਹੀਂ ਹੈ।

ਵੇਖੋ ਵੀਡੀਓ
ਵਾਸੀਆਂ ਨੇ ਦੱਸਿਆ ਕਿ ਜਿਸ ਥਾਂ ਉੱਤੇ ਨਗਰ ਕੌਂਸਲ ਦੁਆਰਾ ਗੰਦਗੀ ਫੈਲਾ ਰੱਖੀ ਹੈ, ਉਹ ਗ਼ਰੀਬ ਬਸਤੀ ਹੈ। ਇਸ ਕਰਕੇ ਕੋਈ ਵੀ ਅਧਿਕਾਰੀ ਇਸ ਦੀ ਸਾਫ਼-ਸਫ਼ਾਈ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸ਼ਹਿਰ ਵਿੱਚ ਫੈਲੀ ਗੰਦਗੀ ਨੂੰ ਅਤੇ ਟੁੱਟੀਆਂ ਸੜਕਾਂ ਨੂੰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ, ਉਨ੍ਹਾਂ ਦੀ ਇਹ ਮੰਗ ਪੂਰੀ ਨਾ ਕੀਤੀ, ਤਾਂ ਉਹ ਨਗਰ ਕੌਂਸਲ ਅਤੇ ਸਰਕਾਰ ਨੂੰ ਸੁੱਤੀ ਨੀਂਦੋਂ ਜਗਾਉਣ ਲਈ ਹਰ ਸੰਭਵ ਯਤਨ ਕਰਨਗੇ।ਨਗਰ ਕੌਂਸਲ ਅਤੇ ਸਰਕਾਰਾਂ ਆਖ਼ਰ ਧਾਰਮਿਕ ਸ਼ਹਿਰਾਂ ਵੱਲ ਧਿਆਨ ਕਿਉ ਨਹੀ ਦੇ ਰਹੀਆਂ? ਜਦਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਚੱਲਦਿਆ ਸਰਕਾਰ ਨੂੰ ਘੱਟੋ-ਘੱਟ ਧਾਰਮਿਕ ਸ਼ਹਿਰਾਂ ਦੀ ਨਕਸ਼ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ।

ABOUT THE AUTHOR

...view details