ਪੰਜਾਬ

punjab

ETV Bharat / state

'ਪੰਜਾਬ ਦੇ ਭਵਿੱਖ ਨੂੰ ਲੈਕੇ ਭਾਜਪਾ ਚਿੰਤਤ' - PM Modi virtual rally regarding Punjab elections

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੀਐਮ ਮੋਦੀ ਵੱਲੋਂ ਪੰਜਾਬ ਦੇ ਦੋ ਲੋਕਸਭਾ ਹਲਕਿਆਂ ਦੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨੂੰ ਡਬਲ ਇੰਜਣ ਸਰਕਾਰ ਦੀ ਲੋੜ ਹੈ। ਵਰਚੂਅਲ ਰੈਲੀ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਨੂੰ ਲੈਕੇ ਭਾਜਪਾ ਚਿੰਤਤ ਹੈ।

ਪੰਜਾਬ ਦੇ ਭਵਿੱਖ ਨੂੰ ਲੈਕੇ ਭਾਜਪਾ ਚਿੰਤਤ
ਪੰਜਾਬ ਦੇ ਭਵਿੱਖ ਨੂੰ ਲੈਕੇ ਭਾਜਪਾ ਚਿੰਤਤ

By

Published : Feb 8, 2022, 6:18 PM IST

ਲੁਧਿਆਣਾ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ 2022 ਦੇ ਚੱਲਦੇ ਪੀਐਮ ਵੱਲੋਂ ਸੰਬੋਧਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ ਦੇ ਵਿਕਾਸ ਲਈ ਡਬਲ ਇੰਜਣ ਦੀ ਲੋੜ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਦਿੱਲੀ ਨਹੀਂ ਸਾਂਭ ਸਕੇ ਪੰਜਾਬ ਨੂੰ ਕਿਸ ਤਰ੍ਹਾਂ ਸਾਂਭਣਗੇ।

http://10ਪੰਜਾਬ ਚੋਣਾਂ ਨੂੰ ਲੈਕੇ ਪੀਐਮ ਦੀ ਵਰਚੂਅਲ ਰੈਲੀ ’ਤੇ ਗਜੇਂਦਰ ਸ਼ੇਖਾਵਤ ਦਾ ਬਿਆਨ.10.50.70//punjab/08-February-2022/pb-ldh-01-pm-vartual-rally-edit-visbyte-7205443_08022022164141_0802f_1644318701_1026.jpg

ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਆਪਣੀ ਸਪੀਚ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ ਗਈ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਦੋਂ ਕਿ ਭਾਜਪਾ ਨੇ ਉਸ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਕਹਿ ਕੇ ਸੰਬੋਧਿਤ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਵਿਕਾਸ ਦੀ ਲੀਹ ’ਤੇ ਲੈ ਕੇ ਆਉਣ ਦੀ ਬਹੁਤ ਲੋੜ ਹੈ।

ਪੰਜਾਬ ਚੋਣਾਂ ਨੂੰ ਲੈਕੇ ਪੀਐਮ ਦੀ ਵਰਚੂਅਲ ਰੈਲੀ ’ਤੇ ਗਜੇਂਦਰ ਸ਼ੇਖਾਵਤ ਦਾ ਬਿਆਨ

ਉਨ੍ਹਾਂ ਨੇ ਕਿਸਾਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੋ ਸਰਕਾਰ ਬੀਤੇ ਸਾਲਾਂ ’ਚ ਰਹੀ ਉਨ੍ਹਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਨਾਲ ਹੀ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਲੁਧਿਆਣਾ ਦੀ ਟੈਕਸਟਾਈਲ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾਣਗੇ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੀ ਬੇਹੱਦ ਲੋੜ ਹੈ ਅਤੇ ਉਸ ਲਈ ਡਬਲ ਇੰਜਣ ਸਰਕਾਰ ਚਾਹੀਦੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੋ ਲੋਕ ਦਿੱਲੀ ਨੂੰ ਨਹੀਂ ਸਾਂਭ ਸਕਦੇ ਉਹ ਪੰਜਾਬ ਨੂੰ ਕੀ ਸਾਂਭਣਗੇ ਕਿਉਂਕਿ ਪੰਜਾਬ ਦੇ ਮਜ਼ਬੂਤ ਹੋਣ ਨਾਲ ਪੂਰਾ ਦੇਸ਼ ਮਜ਼ਬੂਤ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਵੱਡਾ ਮੁੱਦਾ ਹੈ ਜਿਸ ਲਈ ਮਜ਼ਬੂਤ ਸਰਕਾਰ ਚਾਹੀਦੀ ਹੈ ਇਥੇ ਅਜਿਹੀ ਸਰਕਾਰ ਐੱਨਡੀਏ ਹੀ ਬਣਾ ਸਕਦੀ ਹੈ।

ਪੰਜਾਬ ਚੋਣਾਂ ਨੂੰ ਲੈਕੇ ਪੀਐਮ ਦੀ ਵਰਚੂਅਲ ਰੈਲੀ ’ਤੇ ਗਜੇਂਦਰ ਸ਼ੇਖਾਵਤ ਦਾ ਬਿਆਨ

ਲੁਧਿਆਣਾ ਵਿੱਚ ਵਰਚੂਅਲ ਰੈਲੀ ਦੌਰਾਨ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਭਾਰੀ ਗਜੇਂਦਰ ਸ਼ੇਖਾਵਤ ਅਤੇ ਪੰਜਾਬ ਇੰਚਾਰਜ ਮੀਨਾਕਸ਼ੀ ਲੇਖੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਅੱਜ ਜੋ ਸਬੂਤ ਦਿੱਤਾ ਗਿਆ ਹੈ ਉਸ ਨਾਲ ਪੰਜਾਬ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵਿੱਚ ਨਵੀਂ ਰੂਹ ਫੂਕੀ ਗਈ ਹੈ।

ਪੰਜਾਬ ਚੋਣਾਂ ਨੂੰ ਲੈਕੇ ਪੀਐਮ ਦੀ ਵਰਚੂਅਲ ਰੈਲੀ ’ਤੇ ਗਜੇਂਦਰ ਸ਼ੇਖਾਵਤ ਦਾ ਬਿਆਨ

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਫੀਆ ਤੋਂ ਮੁਕਤ ਕਰਨ ਦੀ ਬੇਹੱਦ ਲੋੜ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਨਸ਼ਾ ਖਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮਸਲਿਆਂ ਨੂੰ ਲੈਕੇ ਪੀਐਮ ਮੋਦੀ ਵਿਚਾਰ ਚਰਚਾ ਕੀਤੀ ਗਈ ਹੈ।

ਇਹ ਵੀ ਪੜ੍ਹੋ:ਭਾਜਪਾ ਦਾ ਮਿਸ਼ਨ ਪੰਜਾਬ, ਵਿਰੋਧੀਆਂ 'ਤੇ ਗਰਜੇ ਮੋਦੀ

ABOUT THE AUTHOR

...view details