ਲੁਧਿਆਣਾ:ਲੋਹੜੀ ਦਾ ਤਿਉਹਾਰ ਵਿਸ਼ਵ ਭਰ 'ਚ ਵਸਦੇ ਪੰਜਾਬੀਆਂ ਵਲੋਂ ਮਨਾਇਆ ਜਾਂਦਾ ਹੈ, ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਗੁੜ ਦੀ ਗੱਚਕ, ਮੂੰਗਫਲੀ, ਤਿਲ ਦੀ ਰਿਓੜੀਆਂ ਤੋਂ ਬਿਨਾਂ ਅਧੂਰੀ ਹੈ, ਉਸੇ ਤਰ੍ਹਾਂ ਲੁਧਿਆਣਾ ਦੇ ਲਾਇਲਪੁਰ ਵਾਲਿਆਂ ਦੀ ਗੱਚਕ ਵੀ ਵਿਸ਼ਵ ਭਰ ਵਿੱਚ ਪ੍ਰਸਿਧ ਹੈ। ਹਾਲਾਂਕਿ, ਲੋਹੜੀ ਦਾ ਤਿਉਹਾਰ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਰਿਹਾ ਹੈ, ਪਰ ਅਜੋਕੇ (Tilsakri) ਸਮੇਂ ਵਿੱਚ ਇਸ ਨੂੰ ਮਨਾਉਣ ਦੇ ਤੌਰ ਤਰੀਕੇ ਵੀ ਬਦਲ ਗਏ ਹਨ, ਪਰ ਅੱਜ ਵੀ ਲੋਕ ਮੂੰਗਫਲੀ ਦੇ ਨਾਲ ਗੱਚਕ ਰਿਓੜੀਆਂ (Gachak In Punjab Lohri) ਆਦਿ ਵੰਡੀਆਂ ਜਾਂਦੀਆਂ ਹਨ।
ਖਾਸ ਕਰਕੇ ਜਿਨ੍ਹਾਂ ਨੂੰ ਪੁੱਤਰ ਦੀ ਦਾਤ ਮਿਲਦੀ ਹੈ, ਉਹ ਤਾਂ ਲੋਹੜੀ ਵੰਡਦੇ ਹੀ ਨੇ, ਪਰ ਹੁਣ ਲੋਕ ਧੀਆਂ ਦੀ ਲੋਹੜੀ ਵੀ ਮਨਾਉਂਦੇ ਹਨ ਅਤੇ ਭੁੱਗੇ ਵੰਡਦੇ ਹਨ। ਹਾਲਾਂਕਿ, ਲਾਇਲਪੁਰ ਸ਼ਹਿਰ ਅਜੋਕੇ ਸਮੇਂ ਵਿੱਚ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਵਿੱਚ ਸਥਿਤ ਹੈ, ਪਰ ਲੁਧਿਆਣਾ ਦੇ ਲਾਇਲਪੁਰ ਵਾਲਿਆਂ ਦੀ ਗੁੜ ਦੀ ਗਚਕ ਪੂਰੇ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ।
ਕਦੋਂ ਹੋਈ ਸ਼ੁਰੂਆਤ:1975 ਵਿੱਚ ਗੱਚਕ ਬਣਾਉਣ ਦੇ ਨਾਲ ਲਾਇਲਪੁਰ ਸਵੀਟਸ ਦੀ ਸ਼ੁਰੂਆਤ ਖਰਬੰਦਾ ਨੇ ਕੀਤੀ ਸੀ। ਇਸ ਵਕਤ ਉਨਾਂ ਦੀ ਤੀਜੀ ਪੀੜੀ ਇਹ ਪੁਸ਼ਤੈਨੀ ਕੰਮ ਸੰਭਾਲ ਰਹੀ ਹੈ, 1985 ਵਿੱਚ ਹਾਲਾਂਕਿ ਉਨ੍ਹਾਂ ਨੇ ਮਿਠਾਈਆਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ, ਪਰ ਗਚਕ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ। ਲਾਇਲਪੁਰ ਸਵੀਟਸ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਗੱਚਕ ਤਿਆਰ ਕੀਤੀ ਜਾ ਰਹੀ ਹੈ। ਇਸ ਦੀ ਸਪਲਾਈ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਵਿਦੇਸ਼ਾਂ ਵਿੱਚ ਵੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਇਨ੍ਹਾਂ ਦੀ ਬਣਾਈ ਗੱਚਕ ਸਪਲਾਈ ਹੋ ਰਹੀ ਹੈ। ਇਨ੍ਹਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਆਪਣੀ ਪੁਰਾਣੀ ਰੈਸਿਪੀ ਦੇ ਨਾਲ ਦੇਸੀ ਘਿਓ, ਬਿਨਾਂ ਮਿਲਾਵਟੀ ਸਮਾਨ ਨਾਲ ਗੱਚਕ ਤਿਆਰ ਕੀਤੀ (Types Of Gachak) ਜਾਂਦੀ ਹੈ। ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਜਿਸ ਕਰਕੇ ਇਹ ਕਾਫੀ ਦੂਰ ਤੱਕ ਮਸ਼ਹੂਰ ਹੈ। ਇਥੋਂ ਤੱਕ ਕਿ ਨਿਊਜ਼ੀਲੈਂਡ ਵਿੱਚ ਵੀ ਲਾਇਲਪੁਰ ਵੱਲੋਂ ਆਪਣਾ ਸਟੋਰ ਖੋਲ੍ਹਿਆ ਗਿਆ ਹੈ, ਜਿੱਥੋਂ ਦੀ ਗੱਚਕ ਦੇ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਵੀ ਮੁਰੀਦ ਹਨ।
ਗੱਚਕ ਦੀਆਂ ਕਿਸਮਾਂ: ਲਾਇਲਪੁਰ ਸਵੀਟਸ ਦੇ ਮਾਲਿਕ ਪ੍ਰਵੀਨ ਖਰਬੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕੋਲ 12 ਤੋਂ ਵੱਧ ਕਿਸਮਾਂ ਦੀਆਂ ਗੱਚਕਾਂ ਹਨ ਜਿਸ ਵਿੱਚ ਗੁੜ ਅਤੇ ਤਿਲ ਦੀ ਗੱਚਕ, ਜਿਮ ਦੇ ਪ੍ਰੇਮਿਆਂ ਲਈ ਵਿਸ਼ੇਸ਼ ਕੱਦੂ ਦੇ ਬੀਜਾਂ ਦੀ ਬਣੀ ਗੱਚਕ, ਬੱਚਿਆਂ ਲਈ ਗੁੜ ਅਤੇ ਮੂੰਗਫਲੀ ਦੀ ਗੱਚਕ, ਬਜ਼ੁਰਗਾਂ ਦੇ ਲਈ ਸਪੈਸ਼ਲ ਅਲਸੀ ਦੀ ਗੱਚਕ, ਇੱਕਲੇ ਤਿਲ ਅਤੇ ਗੁੜ ਦੇ ਦੇਸੀ ਘਿਓ ਦੀ ਗੱਚਕ, ਗੁਲਾਬ ਦੀ ਗੱਚਕ, ਬਦਾਮ ਅਤੇ ਸੁੱਕੇ ਮੇਵਿਆਂ ਵਾਲੀ ਗੱਚਕ, ਚਾਕਲੇਟ ਡਰਾਈ ਫਰੂਟ ਗੱਚਕ, ਸ਼ੂਗਰ ਡਰਾਈ ਫਰੂਟ ਗੱਚਕ ਆਦਿ ਵਰਗੀਆਂ ਦਰਜਨ ਤੋਂ ਵਧੇਰੇ ਗੱਚਕ ਦੀਆਂ ਕਿਸਮਾਂ ਹਨ, ਜਿਨ੍ਹਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਭਰਪੂਰ ਮੰਗ ਹੈ।