ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਈਰਸ ਨਾਲ ਨਿੱਤ ਦਰਜਨਾਂ ਮੌਤਾਂ ਹੋ ਰਹੀਆਂ ਹਨ। ਅੰਕੜੇ ਲਗਾਤਾਰ ਵਧ ਰਹੇ ਹਨ ਅਤੇ ਹਾਲੇ ਵੀ ਕੁਝ ਲੋਕ ਜੋ ਇਹ ਸੋਚਦੇ ਹਨ ਕਿ ਕੋਰੋਨਾ ਨਹੀਂ ਹੈ। ਉਨ੍ਹਾਂ ਲਈ ਮਨਦੀਪ ਦੀ ਟੀਮ ਇੱਕ ਵੱਡੀ ਉਦਾਹਰਨ ਹੈ ਜੋ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਦਾ ਸਸਕਾਰ ਆਪਣੇ ਹੱਥਾਂ ਨਾਲ ਕਰ ਚੁੱਕੇ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਨਾ ਤਾਂ ਇਹ ਵੇਖਦਾ ਹੈ ਕਿ ਤੁਸੀਂ ਡਾਕਟਰ ਹੋ ਅਤੇ ਨਾ ਹੀ ਵਕੀਲ ਅਤੇ ਨਾ ਹੀ ਪੁਲਿਸ ਜਾਂ ਪੱਤਰਕਾਰ। ਉਨ੍ਹਾਂ ਕਿਹਾ ਕਿ ਉਹ ਅਜਿਹੀ 600 ਕੋਰੋਨਾ ਮਰੀਜ਼ਾਂ ਦਾ ਸਸਕਾਰ ਕਰ ਚੁੱਕੇ ਹੈ ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਹੱਥ ਲਾਉਣਾ ਵੀ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੂਜਾ ਫੇਸ ਹੋਰ ਵੀ ਜ਼ਿਆਦਾ ਖਤਰਨਾਕ ਹੈ ਬੀਤੇ ਦੋ ਤਿੰਨ ਮਹੀਨੇ ਵਿੱਚ ਉਹ 600 ਸਭ ਤੋਂ ਵੱਧ ਲੋਕਾਂ ਦੀ ਸਸਕਾਰ ਕਰ ਚੁੱਕੇ ਹੈ ਅਤੇ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਹੈ ਇੱਕ ਪਰਿਵਾਰ ਦੇ ਤਿੰਨ ਤਿੰਨ ਮੈਂਬਰ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।
ਸਸਕਾਰ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਸਿਰਫ ਲੁਧਿਆਣਾ ਦੇ ਮੇਅਰ ਹੀ ਉਨ੍ਹਾਂ ਨੂੰ ਗੱਡੀ ਦੇ ਤੇਲ ਜੋਗਾ ਖ਼ਰਚਾ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਹਨ। ਜਦੋਂ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਨਾਲ ਪਹਿਲੀ ਮੌਤ ਹੋਈ ਸੀ ਅਤੇ ਪਰਿਵਾਰ ਨੇ ਹੀ ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਹੁਣ ਤੋਂ ਲੁਧਿਆਣਾ ਵਿੱਚ ਜੋ ਵੀ ਕੋਰੋਨਾ ਨਾਲ ਮਰੇਗਾ ਉਸ ਦਾ ਅੰਤਿਮ ਸਸਕਾਰ ਉਹ ਉਸ ਦੇ ਪਰਿਵਾਰਕ ਮੈਂਬਰ ਵਾਂਗ ਕਰਨਗੇ।