ਲੁਧਿਆਣਾ: ਬੀਤੀ ਸ਼ਾਮ ਜਗਰਾਉਂ ਅਨਾਜ਼ ਮੰਡੀ ਵਿੱਚ ਜੋ ਬਦਮਾਸ਼ਾਂ ਵਲੋਂ ਦਰਦਨਾਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿੱਚ 2 ਪੁਲੀਸ ਦੇ ਜਵਾਨ ਸ਼ਹੀਦ ਹੋਏ ਸਨ। ਉਹਨਾਂ ਵਿਚੋਂ ਅੱਜ ਪੱਟੀ ਨੇੜੇ ਪਿੰਡ ’ਚ ਦਲਵਿੰਦਰ ਸਿੰਘ ਅਤੇ ਜਗਰਾਓਂ ਵਿੱਖੇ ਭਗਵਾਨ ਸਿੰਘ ਦਾ ਅੰਤਿਮ ਸਸਕਾਰ ਹੋਇਆ ਜਿਸ ਵਿੱਚ ਸੈਂਕੜੇ ਦੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਆਲਾ ਅਧਿਕਾਰੀ ਹਾਜ਼ਰ ਸਨ।
ਸਰਕਾਰੀ ਸਨਮਾਨਾਂ ਨਾਲ ਏਐਸਆਈ ਭਗਵਾਨ ਸਿੰਘ ਦਾ ਸਸਕਾਰ - ਪੁਲਿਸ ਮੁਲਾਜ਼ਮ ਤੇ ਆਲਾ ਅਧਿਕਾਰੀ
ਬੀਤੇ ਕੱਲ੍ਹ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਉਹਨਾਂ ਵਿਚੋਂ ਅੱਜ ਪੱਟੀ ਨੇੜੇ ਪਿੰਡ ’ਚ ਦਲਵਿੰਦਰ ਸਿੰਘ ਅਤੇ ਭਗਵਾਨ ਸਿੰਘ ਦਾ ਅੰਤਿਮ ਸਸਕਾਰ ਜਗਰਾਉਂ ਵਿਖੇ ਹੋਇਆ, ਇਸ ਮੌਕੇ ਸੈਂਕੜੇ ਦੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਆਲਾ ਅਧਿਕਾਰੀ ਹਾਜ਼ਰ ਸਨ।
ਜਿਹਨਾਂ ਨੇ ਸ਼ਹੀਦ ਜਵਾਨ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਤੇ ਪਰਿਵਾਰ ਨੂੰ ਹੌਸਲਾਂ ਵਧਾਇਆ। ਇਸ ਮੌਕੇ ਡੀਸੀ ਲੁਧਿਆਣਾ ਵਰਿੰਦਰ ਸ਼ਰਮਾ, ਡੀਆਈਜੀ ਨੌਨਿਹਾਲ ਸਿੰਘ, ਐਸਐਸਪੀ ਜਗਰਾਓਂ ਚਰਨਜੀਤ ਸਿੰਘ ਸੋਹਲ਼, ਐਸਡੀਐਮ ਜਗਰਾਓਂ ਨਰਿੰਦਰ ਸਿੰਘ ਧਾਲੀਵਾਲ, ਜਗਰਾਉਂ ਵਿਧਾਇਕਾ ਬੀਬੀ ਮਾਣੂਕੇ, ਦਾਖਾ ਹਲਕਾ ਇੰਚਾਰਜ ਕਾਂਗਰਸ ਸੰਦੀਪ ਸੰਧੂ, ਜਗਰਾਓ ਹਲਕਾ ਇੰਚਾਰਜ ਕਾਂਗਰਸ ਮਲਕੀਤ ਸਿੰਘ ਦਾਖਾ, ਅਤੇ ਹੋਰ ਉਚ ਅਧਿਕਾਰੀ ਇਸ ਅੰਤਿਮ ਸਸਕਾਰ ਮੌਕੇ ਹਾਜ਼ਰ ਸਨ।
ਇਸ ਮੌਕੇ ਸ਼ਹੀਦ ਭਗਵਾਨ ਸਿੰਘ ਦੇ ਇਕਲੌਤੇ ਪੁੱਤਰ ਨੇ ਸਰਕਾਰ ਕੋਲੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਜਗਰਾਉਂ ਐਸ ਐਸ ਪੀ ਚਰਨਜੀਤ ਸਿੰਘ ਸੋਹਲ਼ ਨੇ ਦੱਸਿਆ ਕਿ ਉਨ੍ਹਾਂ ਨੇ ਚਾਰੋ ਦੋਸ਼ੀਆਂ ਦੇ ਸਕੈਚ ਜਾਰੀ ਕੀਤੇ ਹਨ। ਜਲਦ ਹੀ ਸਾਰੇ ਸਾਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਉਨ੍ਹਾਂ ਦੇ ਨਾਮ ਜੈ ਪਾਲ ਭੁੱਲਰ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਹਨ।