ਪੰਜਾਬ

punjab

ETV Bharat / state

ਦੀਪ ਸਿੱਧੂ ਦੀ ਮ੍ਰਿਤਕ ਦੇਹ ਪਹੁੰਚੀ ਲੁਧਿਆਣਾ, ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਦੀਪ ਸਿੱਧੂ ਦੀ ਮ੍ਰਿਤਕ ਦੇਹ ਲੁਧਿਆਣਾ ਪਹੁੰਚ ਚੁੱਕੀ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਉੱਥੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਪਹੁੰਚੇ ਵਿਖਾਈ ਦਿੱਤੇ ਹਨ। ਇਸ ਸੋਗ ਮਈ ਮਾਹੌਲ ਦੌਰਾਨ ਕਈ ਲੋਕ ਖਾਲਿਸਤਾਨ ਜ਼ਿੰਦਾਬਾਦ ਅਤੇ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਵੀ ਵਿਖਾਈ ਦਿੱਤੇ।

ਦੀਪ ਸਿੱਧੂ ਦੀ ਮ੍ਰਿਤਕ ਲੁਧਿਆਣਾ ਪਹੁੰਚਣ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਦੀਪ ਸਿੱਧੂ ਦੀ ਮ੍ਰਿਤਕ ਲੁਧਿਆਣਾ ਪਹੁੰਚਣ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

By

Published : Feb 16, 2022, 4:30 PM IST

ਲੁਧਿਆਣਾ: ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮ੍ਰਿਤਕ ਦੇਹ ਲੁਧਿਆਣਾ ਲਿਆਂਦੀ ਗਈ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਪਹੁੰਚੇ ਵਿਖਾਈ ਦੇ ਦਿੱਤੇ ਹਨ। ਇੰਨ੍ਹਾਂ ਪਹੁੰਚੇ ਲੋਕਾਂ ਵੱਲੋਂ ਜਿੱਥੇ ਦੀਪ ਸਿੱਧੂ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਉੱਥੇ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਦੇ ਵੀ ਸੁਣਾਈ ਦਿੱਤੇ ਹਨ।

ਦੀਪ ਸਿੱਧੂ ਦੀ ਮ੍ਰਿਤਕ ਦੇਹ ਪਹੁੰਚੀ ਲੁਧਿਆਣਾ

ਬੀਤੀ ਦੇਰ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਉਨ੍ਹਾਂ ਦਾ ਸੰਸਕਾਰ ਲੁਧਿਆਣਾ ਦੇ ਵਿੱਚ ਹੀ ਉਨ੍ਹਾਂ ਦੇ ਭਰਾ ਦੇ ਘਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਦੀਪ ਸਿੱਧੂ ਤੇਰੀ ਸੋਚ ਤੇ ਪੈਰਾ ਦਿਆਂ ਕੇ ਠੋਕ ਆਦਿ ਨਾਅਰੇ ਵੀ ਲੱਗਦੇ ਸੁਣਾਈ ਦਿੱਤੇ। ਭਾਰੀ ਗਿਣਤੀ ਵਿੱਚ ਪਹੁੰਚੇ ਲੋਕਾਂ ਵਿੱਚ ਸੋਗ ਦੀ ਲਹਿਰ ਪਾਈ ਦਿਖਾਈ ਦਿੱਤੀ।

ਦੀਪ ਸਿੱਧੂ ਦੀ ਮ੍ਰਿਤਕ ਲੁਧਿਆਣਾ ਪਹੁੰਚਣ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਉੱਥੇ ਪਹੁੰਚੇ ਹੋਰ ਲੋਕਾਂ ਵਿੱਚ ਸੋਗ ਦੀ ਲਹਿਰ ਹੈ। ਦੀਪ ਸਿੱਧੂ ਦਾ ਸਸਕਾਰ ਲੁਧਿਆਣਾ ਵਿੱਚ ਹੀ ਉਨ੍ਹਾਂ ਦੇ ਭਰਾ ਦੇ ਘਰ ਕੀਤਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਹਨ। ਦੀਪ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਥੋੜ੍ਹੇ ਸਮੇਂ ਬਾਅਦ ਦੀਪ ਸਿੱਧੂ ਦਾ ਸਸਕਾਰ ਕੀਤਾ ਜਾਵੇਗਾ।

ਦੀਪ ਸਿੱਧੂ ਦੀ ਮ੍ਰਿਤਕ ਲੁਧਿਆਣਾ ਪਹੁੰਚਣ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਪਰਿਵਾਰ ਦਾ ਕਹਿਣਾ ਹੈ ਕਿ ਭਰ ਜਵਾਨੀ ਦੇ ਵਿਚ ਇਸ ਤਰ੍ਹਾਂ ਦੀਪ ਸਿੱਧੂ ਦਾ ਛੱਡ ਕੇ ਚਲੇ ਜਾਣਾ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਘਾਟਾ ਹੈ। ਉਨ੍ਹਾਂ ਦੱਸਿਆ ਕਿ ਦੀਪ ਸਿੱਧੂ ਪੇਸ਼ੇ ਵਜੋਂ ਵਕੀਲ ਸੀ ਅਤੇ ਫਿਲਮਾਂ ਦੇ ਵਿੱਚ ਵੀ ਦੀਪ ਸਿੱਧੂ ਨੇ ਚੰਗਾ ਨਾਮਣਾ ਖੱਟਿਆ ਸੀ। ਇੰਨਾ ਹੀ ਨਹੀਂ ਕਿਸਾਨੀ ਸੰਘਰਸ਼ ਵਿਚ ਵੀ ਦੀਪ ਸਿੱਧੂ ਚਰਚਾ ਦਾ ਵਿਸ਼ਾ ਰਿਹਾ ਸੀ।

ਦੀਪ ਸਿੱਧੂ ਦੀ ਮ੍ਰਿਤਕ ਲੁਧਿਆਣਾ ਪਹੁੰਚਣ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਦੀਪ ਸਿੱਧੂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਦੀਪ ਸਿੱਧੂ ਚੰਗੀ ਤਰ੍ਹਾਂ ਗੱਡੀ ਚਲਾਉਣਾ ਜਾਣਦਾ ਸੀ। ਹਾਲਾਂਕਿ ਉਨ੍ਹਾਂ ਨੇ ਵੀ ਕਿਹਾ ਕਿ ਦੀਪ ਸਿੱਧੂ ਗੱਡੀ ਤੇਜ਼ ਚਲਾਉਂਦਾ ਸੀ ਪਰ ਫਿਰ ਵੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਰਿਹਾ ਹੈ।

ਇਹ ਵੀ ਪੜ੍ਹੋ:ਦੀਪ ਸਿੱਧੂ ਦਾ 4 ਵਜੇ ਦੇ ਕਰੀਬ ਲੁਧਿਆਣਾ ਦੇ ਘੁੰਮਣ ਸਟੇਟ 'ਚ ਹੋਵੇਗਾ ਸੰਸਕਾਰ

ABOUT THE AUTHOR

...view details